ਜਲੰਧਰ 'ਚ ਕੂੜੇ ਦੇ ਢੇਰ 'ਚੋਂ ਮਿਲੀ ਵਿਅਕਤੀ ਦੀ ਲਾਸ਼, ਮਚਿਆ ਹੜਕੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ

photo

 

ਜਲੰਧਰ : ਜਲੰਧਰ ਦੇ ਦਿਓਲ ਨਗਰ ਨੇੜੇ ਨਖਾਂਵਾਲਾ ਬਾਗ 'ਚ ਕੂੜੇ ਦੇ ਢੇਰ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ 'ਤੇ ਸਨਸਨੀ ਦਾ ਮਾਹੌਲ ਬਣ ਗਿਆ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਮਿਲਣ ਦੀ ਸੂਚਨਾ ਥਾਣਾ ਭਾਰਗਵ ਕੈਂਪ ਨੂੰ ਵੀ ਦੇ ਦਿਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਕੂੜੇ ਦੇ ਢੇਰ 'ਚੋਂ ਮਿਲੀ ਵਿਅਕਤੀ ਦੀ ਲਾਸ਼, ਮਚਿਆ ਹੜਕੰਪ

ਜਲਦੀ ਹੀ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦੇਵੇਗੀ। ਫਿਲਹਾਲ ਮੌਕੇ 'ਤੇ ਲੋਕਾਂ ਵੱਲੋਂ 108 ਐਂਬੂਲੈਂਸ ਨੂੰ ਬੁਲਾਇਆ ਗਿਆ। ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਇਕ ਰਾਹਗੀਰ ਨੇ ਦੇਖਿਆ ਕਿ ਕੂੜੇ ਦੇ ਢੇਰ 'ਤੇ ਕੁਝ ਕੁੱਤੇ ਇਕੱਠੇ ਹੋਏ ਸਨ। ਜਦੋਂ ਉਹ ਅੱਗੇ ਵਧੇ ਤਾਂ ਦੇਖਿਆ ਕਿ ਉੱਥੇ ਇੱਕ ਵਿਅਕਤੀ ਦੀ ਲਾਸ਼ ਪਈ ਸੀ। ਜਿਸ ਤੋਂ ਬਾਅਦ ਵਿਅਕਤੀ ਨੇ ਤੁਰੰਤ ਇਲਾਕਾ ਨਿਵਾਸੀਆਂ ਨੂੰ ਇਕੱਠਾ ਕੀਤਾ। ਜਲਦੀ ਹੀ ਪੁਲਿਸ ਮਾਮਲੇ ਦੀ ਜਾਂਚ ਕਰੇਗੀ। ਲੋਕਾਂ ਮੁਤਾਬਕ ਇਹ ਕਤਲ ਦਾ ਮਾਮਲਾ ਜਾਪਦਾ ਹੈ।

ਇਹ ਵੀ ਪੜ੍ਹੋ: ਸਰਕਾਰੀ ਪਿਸਤੌਲ ਗਾਇਬ ਹੋਣ ਕਰਕੇ ਕਪੂਰਥਲਾ ਦੇ ਸਿਟੀ ਥਾਣਾ ਦੇ ਏ.ਐਸ.ਆਈ ਖਿਲਾਫ਼ ਮਾਮਲਾ ਦਰਜ