Moga News : ਨੌਜਵਾਨ ਵੱਲੋਂ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
Moga News : ਸਹੁਰੇ ਪਰਿਵਾਰ ਕੋਲ ਰਹਿੰਦੇ ਆਪਣੇ ਬੱਚਾ ਲੈਣ ਦੀ ਕਰਦਾ ਸੀ ਮੰਗ, ਪੁਲਿਸ ਨੇ ਸੁਹਰਾ ਪਰਿਵਾਰ ਦੇ 4 ਲੋਕਾਂ ਦੇ ਖਿਲਾਫ਼ ਕੀਤਾ ਮਾਮਲਾ ਦਰਜ
Moga News : ਮੋਗਾ ਜ਼ਿਲ੍ਹਾ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਲੁਹਾਰਾ ਦੇ ਰਹਿਣ ਵਾਲੇ ਇੱਕ 25 ਸਾਲਾਂ ਨੌਜਵਾਨ ਵੱਲੋਂ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੀ ਧਰਮ ਪਤਨੀ ਵੱਲੋਂ ਵੀ ਇੱਕ ਜੂਨ ਨੂੰ ਆਤਮ ਹੱਤਿਆ ਕੀਤੀ ਗਈ ਸੀ। ਜਿਸ ਤੋਂ ਬਾਅਦ ਇਸ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਮਾਨਤ ’ਤੇ ਜੇਲ੍ਹ ਤੋਂ ਆਉਣ ਤੋਂ ਬਾਅਦ ਇਸ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਸੁਹਰਾ ਪਰਿਵਾਰ ਦੇ ਚਾਰ ਲੋਕਾਂ ਦੇ ਖਿਲਾਫ਼ ਥਾਣਾ ਨਿਹਾਲ ਸਿੰਘ ਵਾਲਾ ਵਿੱਚ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਸਰਨੀ ਸਿੰਘ ਦਾ ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਘਰੇਲੂ ਝਗੜਾ ਰਹਿਣ ਕਾਰਨ ਸਰਨੀ ਦੀ ਪਤਨੀ ਦੁਆਰਾ ਇੱਕ ਜੂਨ ਨੂੰ ਆਤਮ ਹੱਤਿਆ ਕਰ ਲਈ ਗਈ ਸੀ। ਜਿਸਦੇ ਚਲਦੇ ਸਰਨੀ ਦੇ ਸੁਹਰਾ ਪਰਿਵਾਰ ਵੱਲੋਂ ਸਰਨੀ ਦੇ ਮਾਤਾ-ਪਿਤਾ ਤੇ ਸਰਨੀ ਦੇ ਉੱਪਰ ਮਾਮਲਾ ਦਰਜ ਕਰਵਾਕੇ ਜੇਲ੍ਹ ਭੇਜ ਦਿੱਤਾ ਸੀ ਅਤੇ ਹੁਣ ਜਮਾਨਤ ’ਤੇ ਬਾਹਰ ਆਇਆ ਸੀ। ਇਹਨਾਂ ਦਾ ਇੱਕ ਢਾਈ ਸਾਲ ਦਾ ਬੇਟਾ ਸੀ। ਜਿਸ ਨੂੰ ਉਸ ਨੇ ਵਾਪਸ ਲੈਣ ਲਈ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਧਮਕਿਆ ਮਿਲਣੀਆਂ ਸ਼ੁਰੂ ਹੋ ਗਈਆਂ। ਜਿਸ ਦੇ ਚਲਦੇ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਕਿਹਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ।
(For more news apart from young man committed suicide by hanging himself because of his in-laws' family In Moga News in Punjabi, stay tuned to Rozana Spokesman)