'ਆਪ੍ਰੇਸ਼ਨ ਸਿੰਦੂਰ-2' ਸ਼ੁਰੂ ਹੋਣ ਦੀਆਂ ਅਫਵਾਹਾਂ ਨੇ ਡਰਾਏ ਭਾਰਤ-ਪਾਕਿ ਸਰਹੱਦ ਦੇ ਆਖਰੀ ਪਿੰਡ ਦੇ ਲੋਕ
ਪਾਕਿਸਤਾਨ ਦੇ ਹਮਲੇ ਤੋਂ ਬਚਣ ਲਈ ਬੰਕਰਾਂ ਦੀ ਮੁੜ ਕੀਤੀ ਜਾ ਰਹੀ ਸਾਫ਼-ਸਫ਼ਾਈ
ਜੰਮੂ-ਕਸ਼ਮੀਰ: ਆਪ੍ਰੇਸ਼ਨ ਸਿੰਦੂਰ ਮਗਰੋਂ ਹੁਣ 'ਆਪ੍ਰੇਸ਼ਨ ਸਿੰਦੂਰ-2' ਸ਼ੁਰੂ ਹੋਣ ਦੀਆਂ ਅਫਵਾਹਾਂ ਕਾਰਨ ਭਾਰਤ-ਪਾਕਿ ਸਰਹੱਦ ਦੇ ਆਖਰੀ ਪਿੰਡ ਖਰੀ ਕਰਮਾਰਾ ਦੇ ਲੋਕ ਡਰ ਨਾਲ ਸਹਿਮੇ ਹੋਏ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਉਥੇ ਦਾ ਦੌਰਾ ਕੀਤਾ ਤੇ ਸਥਾਨਕ ਲੋਕਾਂ ਨਾਲ ਖ਼ਾਸ ਗੱਲਬਾਤ ਕੀਤੀ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਬਿਲਕੁਲ ਪਾਕਿਸਤਾਨ ਹੈ। ਆਪ੍ਰੇਸ਼ਨ ਸਿੰਦੂਰ ਮੌਕੇ ਇੱਥੇ ਫਾਇਰਿੰਗ ਹੋਈ ਸੀ।ਉਨ੍ਹਾਂ ਨੇ ਕਿਹਾ ਹੈ ਕਿ ਭਾਰਤ-ਪਾਕਿ ਜੰਗ ਦੇ ਹਾਲਾਤਾਂ ਨੂੰ ਸਮਝਦੇ ਹੋਏ ਬੰਕਰਾਂ ਦੀ ਮੁੜ ਸਾਫ਼-ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ-ਪਾਕਿ ਦੀ ਮੁੜ ਜੰਗ ਲੱਗ ਸਕਦੀ ਹੈ ਇਸ ਲਈ ਅਸੀਂ ਆਪਣੇ ਬਚਾਅ ਲਈ ਪ੍ਰਬੰਧ ਕਰ ਰਹੇ ਹਨ।
ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਫਾਇਰਿੰਗ ਹੁੰਦੀ ਹੈ ਫਿਰ ਇਕਦਮ ਨਿਕਲਣਾ ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਈ ਵਾਰੀ ਇੱਥੋ ਨਿਕਲਣ ਲਈ ਪੈਸੇ ਵੀ ਨਹੀਂ ਹੁੰਦੇ ਇਸ ਲਈ ਪਹਿਲਾਂ ਤੋਂ ਹੀ ਤਿਆਰੀਆਂ ਕਰਨੀਆਂ ਸ਼ੁਰੂ ਕੀਤੀਆ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੰਕਰਾਂ ਨਾਲ ਹੀ ਸਾ੍ਡੀ ਜਾਨ ਬਚ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੰਕਰਾਂ ਉੱਤੇ ਗੋਲੀਬਾਰੀ ਦਾ ਅਸਰ ਨਹੀਂ ਹੁੰਦਾ ਹੈ। ਉਨ੍ਹਾਂ ਨੇ ਕਿਹਾ ਹੈ 'ਆਪ੍ਰੇਸ਼ਨ ਸਿੰਦੂਰ-2' ਸ਼ੁਰੂ ਹੋਣ ਵਾਲਾ ਹੈ ਇਸ ਲਈ ਆਪਣੀ ਜ਼ਿੰਦਗੀ ਬਚਾਉਣ ਲਈ ਬੰਕਰਾਂ ਵਿੱਚ ਰਹਿ ਰਹੇ ਹਾਂ।ਉਨ੍ਹਾਂ ਨੇ ਕਿਹਾ ਹੈ ਕਿ ਦੋਵੇਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜੰਗ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਸਗੋਂ ਦੋਵੇ ਮੁਲਕਾਂ ਨੂੰ ਜੰਗ ਤੋਂ ਬਚਣਾ ਚਾਹੀਦਾ ਹੈ।