ਅਕਾਲੀਆਂ ਨੇ ਐਸਸੀ ਵਿਦਿਆਰਥੀਆਂ ਦੇ ਮੁੱਦੇ 'ਤੇ ਘੇਰੀ ਕੈਪਟਨ ਸਰਕਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਜੀਫੇ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ 'ਚ ਵਿਦਿਆਰਥੀਆਂ ਦੇ ਵਜ਼ੀਫ਼ਿਆਂ...

Akalis

ਜਲੰਧਰ (ਭਾਸ਼ਾ): ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਜੀਫੇ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ 'ਚ ਵਿਦਿਆਰਥੀਆਂ ਦੇ ਵਜ਼ੀਫ਼ਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਇਹ ਰੋਸ ਪ੍ਰਦਰਸ਼ਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੀਤਾ ਗਿਆ।

ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸਸੀ ਅਤੇ ਐਸਟੀ ਵਿਦਿਆਰਥੀਆਂ ਦੇ ਵਜ਼ੀਫੇ ਜਾਰੀ ਕਰਨ ਦੀ ਪਿਛਲੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਰੋਸ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਨੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਥੀਆਂ ਨੂੰ ਪਿਛਲੇ ਰੁਪਏ ਵੀ ਭਰਨ ਲਈ ਮਜ਼ਬੂਰ ਕਰ ਰਹੀ ਹੈ।

ਅਕਾਲੀ ਦਲ ਦੇ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਤੋਂ ਲਿਆਂਦੇ 327 ਕਰੋੜ ਰੁਪਏ ਤਾਂ ਦੇਣੇ ਹੀ ਕੀ ਸਨ ਸਗੋਂ ਸਾਡੇ ਵਲੋਂ ਦਿੱਤੇ ਹੋਏ ਪੈਸੇ ਵੀ 2011 ਤੋਂ ਲੈ ਕੇ ਹੁਣ ਤੱਕ ਦੇ 9% ਵਿਆਜ ਨਾਲ ਕਾਂਗਰਸ ਸਰਕਾਰ ਵਾਪਿਸ ਮੰਗ ਰਹੀ ਹੈ।ਉਨ੍ਹਾਂ ਨੇ ਕਿਹਾ ਕਿ 2016 ਵਿੱਚ ਸਰਕਾਰ ਦਾ ਪੱਤਰ ਜਾਰੀ ਹੋਇਆ ਸੀ ,ਜਿਸ 'ਚ ਲਿਖਿਆ ਸੀ ਕਿ ਜੇ ਕੋਈ ਬੱਚਾ ਸਮੈਸਟਰ ਪੂਰਾ ਨਹੀਂ ਕਰਦਾ ਤਾਂ ਸਕਾਲਰਸ਼ਿਪ ਦਾ ਹੱਕਦਾਰ ਨਹੀਂ ਹੋਵੇਗਾ।

ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹੁਣ ਇਹ ਫੈਸਲਾ 2016-17 ਤੋਂ ਲਾਗੂ ਹੋਵੇਗਾ ,ਜਿਸ ਨਾਲ ਵਿਦਿਆਰਥੀਆਂ ਕੋਲੋਂ ਪੈਸੇ ਵਾਪਸ ਲਏ ਜਾ ਸਕਦੇ ਹਨ।ਇਹ ਤਾਂ ਮਨਪ੍ਰੀਤ ਬਾਦਲ ਨੇ ਖ਼ਜ਼ਾਨਾ ਭਰਨ ਲਈ ਮੁਰਦਿਆਂ ਦੇ ਮੂੰਹ 'ਚੋਂ ਪੈਸੇ ਕੱਢਣ ਦੀ ਕਹਾਵਤ ਪੂਰੀ ਕਰ ਦਿੱਤੀ ਹੈ।ਮਨਪ੍ਰੀਤ ਬਾਦਲ ਵੱਲੋਂ ਇੱਕ ਪੱਤਰ 2011 ਤੋਂ ਲਾਗੂ ਕਰ ਦਿੱਤਾ ਜੋ ਕਾਲਜਾਂ ਜਾਂ ਬੱਚਿਆ ਨੇ ਪੈਸੇ ਲਏ ਸੀ ,ਉਹ 9% ਵਿਆਜ ਨਾਲ ਵਾਪਸ ਮੰਗ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਹਾਈਕੋਰਟ ਦਾ ਇੱਕ ਫੈਸਲਾ ਹੈ ਕਿ ਕਾਲਜਾਂ ਦੀ ਮਰਜ਼ੀ ਹੈ ਕਿ ਉਹ ਵਿਦਿਆਰਥੀ ਤੋਂ ਫ਼ੀਸ ਲੈ ਕੇ ਦਾਖਲਾ ਕਰਦੇ ਹੈ ਜਾਂ ਬਿੱਨਾਂ ਫ਼ੀਸ ਲਏ।ਜੇ ਕਾਲਜ ਫ਼ੀਸ ਲੈਂਦਾ ਹੈ ਤਾਂ ਸਕਾਲਰਸ਼ਿਪ ਸਿੱਧੀ ਵਿਦਿਆਰਥੀ ਦੇ ਖਾਤੇ 'ਚ ਪਵੇਗੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਾਲਾਤਾਂ 'ਚ ਜੋ ਕਾਲਜ ਗਰੀਬ ਬੱਚਿਆ ਨੂੰ ਵੀ ਫ਼ੀਸ ਭਰੇ ਬਿਨ੍ਹਾਂ ਦਾਖਲਾ ਨਹੀਂ ਦੇਵੇਗਾ ਤਾਂ ਗਰੀਬ ਬੱਚਿਆ ਦਾ ਨੁਕਸਾਨ ਹੈ।