ਮੋਗਾ 'ਚ ਕਿਸਾਨਾਂ ਨੇ ਮਿਸ਼ਾਲਾਂ ਜਲਾ ਮਨਾਈ ਕਾਲੀ ਦੀਵਾਲੀ

ਏਜੰਸੀ

ਖ਼ਬਰਾਂ, ਪੰਜਾਬ

18 ਤਰੀਕ ਨੂੰ ਕਿਸਾਨ ਭਵਨ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੇ ਇਕ ਮੀਟਿੰਗ ਰੱਖੀ ਹੈ ਜਿਸ 'ਚ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।

Farmers Protest

ਮੋਗਾ - ਮੋਗਾ 'ਚ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਅੱਜ 45ਵੇਂ ਦਿਨ 'ਚ ਪਹੁੰਚ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਸਿਰਫ਼ ਅੱਗ ਲਗਾਉਣਾ ਹੀ ਨਹੀਂ ਜਾਣਦੇ ਸਗੋਂ ਬੂਟੇ ਲਗਾ ਕੇ ਗ੍ਰੀਨ ਦੀਵਾਲੀ ਮਨਾਉਣਾ ਵੀ ਜਾਣਦੇ ਹਨ। ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਕੇਂਦਰ ਦੇ ਨੁਮਾਇੰਦਿਆਂ ਨਾਲ ਜੋ ਮੀਟਿੰਗ ਸੀ ਉਸ 'ਚ ਅਸੀਂ ਆਪਣਾ ਰੁਖ ਰੱਖਣ 'ਚ 100 ਫੀਸਦੀ ਸਫਲ ਰਹੇ।

18 ਤਰੀਕ ਨੂੰ ਕਿਸਾਨ ਭਵਨ ਚੰਡੀਗੜ੍ਹ 'ਚ ਕਿਸਾਨ ਜਥੇਬੰਦੀਆਂ ਨੇ ਇਕ ਮੀਟਿੰਗ ਰੱਖੀ ਹੈ ਜਿਸ 'ਚ ਕਿਸਾਨਾਂ ਵੱਲੋਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਜੇਕਰ ਕੇਂਦਰ ਸਰਕਾਰ ਵੱਲੋਂ ਇਹ ਕਾਲੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ 26 ਅਤੇ 27 ਤਰੀਕ ਨੂੰ ਕੇਂਦਰ ਸਰਕਾਰ ਨੂੰ ਘੇਰਿਆ ਜਾਵੇਗਾ ਅਤੇ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦੇਵੇਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨਾਂ ਨੇ ਮੋਗਾ ਵਿਖੇ ਮਿਸਾਲਾ ਜਲਾ ਕੇ ਕਾਲੀ ਦੀਵਾਲੀ ਮਨਾਈ ਹੈ।