ਮਾਮੂਲੀ ਝਗੜੇ 'ਚ ਹੋਇਆ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਮਾਮੂਲੀ ਝਗੜੇ 'ਚ ਹੋਇਆ ਕਤਲ

image

ਜੋਧਾਂ, 13 ਨਵੰਬਰ (ਰੰਧਾਵਾ) : ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਮਨਸੂਰਾਂ ਵਿਖੇ ਆਪਸੀ ਰੰਜਿਸ਼ ਕਾਰਨ ਹੋਈ ਲੜਾਈ ਦੌਰਾਨ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਮਕੌਰ ਸਿੰਘ (62) ਪੁੱਤਰ ਮੁਖਤਿਆਰ ਸਿੰਘ ਵਾਸੀ ਗੁੱਜਰਵਾਲ ਹਾਲ ਵਾਸੀ ਉਮੈਦਪੁਰ (ਲੁਧਿਆਣਾ) ਅਪਣੀ ਭੈਣ ਦੇ ਘਰ ਪਿੰਡ ਮਨਸੂਰਾਂ ਵਿਖੇ ਪਿਛਲੇ ਕੁਝ ਦਿਨਾਂ ਤੋਂ ਆਇਆ ਹੋਇਆ ਸੀ। ਅੱਜ ਚਮਕੌਰ ਸਿੰਘ ਗਲੀ ਵਿਚ ਖੜਾ ਸੀ ਤਾਂ ਹਰੀ ਸਿੰਘ ਦੇ ਪ੍ਰਵਾਰ ਨਾਲ ਕਿਸੇ ਗੱਲ 'ਤੇ ਝਗੜਾ ਹੋ ਗਿਆ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ ਜਿਸ ਦੀ ਸਿਵਲ ਹਸਪਤਾਲ ਪੱਖੋਵਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।