ਜ਼ਮੀਨੀ ਵਿਵਾਦ 'ਚ ਸਾਬਕਾ ਫ਼ੌਜੀ ਵਲੋਂ ਗੋਲੀਆਂ ਮਾਰ ਕੇ ਦੋ ਸਕੇ ਭਰਾਵਾਂ ਦਾ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਜ਼ਮੀਨੀ ਵਿਵਾਦ 'ਚ ਸਾਬਕਾ ਫ਼ੌਜੀ ਵਲੋਂ ਗੋਲੀਆਂ ਮਾਰ ਕੇ ਦੋ ਸਕੇ ਭਰਾਵਾਂ ਦਾ ਕਤਲ

image

ਧਾਰੀਵਾਲ, 13 ਨਵੰਬਰ (ਇੰਦਰ ਜੀਤ) : ਗੁਰਦਾਸਪੁਰ ਦੇ ਪਿੰਡ ਕਲੇਰ ਖ਼ੁਰਦ ਵਿਚ ਸਾਬਕਾ ਫ਼ੌਜੀ ਵਲੋਂ ਦੋ ਸਕੇ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾਂ ਦੇ ਭਰਾ ਨੇ ਦਸਿਆਂ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਪਿਛਲੇ 40 ਸਾਲ ਤੋਂ ਪਿੰਡ ਦੇ ਸਾਬਕਾ ਫ਼ੌਜੀ ਵਿਰਸਾ ਸਿੰਘ ਨਾਲ ਚੱਲ ਰਿਹਾ ਸੀ। ਕੋਰਟ ਨੇ ਉਨ੍ਹਾਂ ਦੇ ਹੱਕ 'ਚ ਫ਼ੈਸਲਾ ਵੀ ਸੁਣਾਇਆ ਸੀ ਅਤੇ ਅੱਜ ਹਰਭਜਨ ਸਿੰਘ (70), ਅਮਰੀਕ ਸਿੰਘ (65) , ਕੁੰਣਨ ਸਿੰਘ (73), ਬਲਜੀਤ ਸਿੰਘ ਅਤੇ ਹਰਪ੍ਰੀਤ ਕੋਰ ਅੱਜ ਸਵੇਰੇ ਕਰੀਬ 10.30 ਵਜੇ ਆਪਣੇ ਖੇਤ 'ਚ ਕਣਕ ਦੀ ਬਿਜਾਈ ਕਰ ਰਹੇ ਸਨ, ਇਸ ਦੌਰਾਨ ਦੋਸ਼ੀ ਸਾਬਕਾ ਫ਼ੌਜੀ ਵੀ ਅਪਣੇ ਪਤਨੀ, ਪੁੱਤ ਅਤੇ ਧੀ ਨਾਲ ਉਥੇ ਪਹੁੰਚ ਗਿਆ ਤੇ ਝਗੜਾ ਕਰਨ ਲੱਗਾ। ਇਸ ਦੌਰਾਨ ਦੋਸ਼ੀਆਂ ਸਾਬਕਾ ਫ਼ੌਜੀ ਵਿਰਸਾ ਸਿੰਘ ਪੁੱਤਰ ਬਚਨ ਸਿੰਘ, ਰੋਬਿਨਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਲੋਂ ਗੋਲੀਆਂ ਮਾਰ ਕੇ ਮੌਕੇ 'ਤੇ ਹੀ ਹਰਭਜਨ ਸਿੰਘ ਅਤੇ ਅਮਰੀਕ ਸਿੰਘ ਦੋਵਾਂ ਸਕੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ, ਜਦਕਿ ਤੀਸਰੇ ਸੱਕੇ ਭਰਾ ਕੁੰਨਣ ਸਿੰਘ, ਮ੍ਰਿਤਕ ਹਰਭਜਨ ਸਿੰਘ ਦੇ ਪੁੱਤਰ ਸਾਬਕਾ ਫ਼ੌਜੀ ਬਲਜੀਤ ਸਿੰਘ ਤੇ ਸੁਰਜੀਤ ਕੌਰ ਪਤਨੀ ਕੁਲਪੀਦ ਸਿੰਘ (ਮ੍ਰਿਤਕ ਹਰਭਜਨ ਸਿੰਘ ਦੀ ਨੂੰਹ) ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਏ। ਮੌਕੇ 'ਤੇ ਪੁੱਜੇ ਡੀ.ਐਸ.ਪੀ. ਗੁਰਦੀਪ ਸਿੰਘ ਨੇ ਦਸਿਆ ਕਿ ਪੀੜਤ ਪ੍ਰਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਫਿਲਹਾਲ ਦੋਸ਼ੀ ਮੌਕੇ 'ਤੋਂ ਫਰਾਰ ਹੋ ਚੁੱਕੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।
ਮ੍ਰਿਤਕ ਸੱਕੇ ਭਰਾਵਾਂ ਦੀਆਂ ਫਾਈਲ ਫੋਟੋ ।
ਫ਼ੋਟੋ : ਗੁਰਦਾਸਪੁਰ--ਮਰਡਰ

ਮੌਕੇ 'ਤੇ ਤਫ਼ਤੀਸ਼ ਕਰਦੇ ਹੋਏ ਪੁਲਿਸ ਅਧਿਕਾਰੀ।