ਮੋਗਾ ਤੋਂ ਬਾਅਦ ਜਲੰਧਰ ਪਹੁੰਚੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ
ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ
File photo
ਜਲੰਧਰ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਐਕਸ਼ਨ ਮੋਡ ਵਿੱਚ ਹਨ। ਅੱਜ ਮੋਗਾ ਜਾਣ ਤੋਂ ਬਾਅਦ ਰਾਜਾ ਵੜਿੰਗ ਜਲੰਧਰ ਪਹੁੰਚੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਫਿਰ ਹੈਲਮੇਟ ਦੇ ਬਿਨਾਂ ਘੁੰਮ ਰਹੇ ਲੋਕਾਂ ਨੂੰ ਹੈਲਮੇਟ ਪਾਉਣ ਲਈ ਕਿਹਾ।
ਇਸ ਦੌਰਾਨ ਜਿਹੜੇ ਲੋਕਾਂ ਕੋਲ ਹੈਲਮੇਟ ਨਹੀਂ ਸਨ, ਉਨ੍ਹਾਂ ਨੂੰ ਹੈਲਮੇਟ ਵੀ ਵੰਡੇ ਗਏ। ਦੱਸ ਦੇਈਏ ਅੱਜ ਪੰਜਾਬ ਵਿਚ ਅੱਜ ਬਾਲ ਦਿਵਸ ਦੇ ਮੌਕੇ ’ਤੇ ‘ਨੋ ਚਲਾਨ ਡੇਅ’ ਮਨਾਇਆ ਜਾ ਰਿਹਾ ਹੈ। ਅੱਜ ਪੰਜਾਬ ’ਚ ਚਲਾਨ ਨਹੀਂ ਕੱਟੇ ਜਾਣਗੇ। ‘ਨੋ ਚਲਾਨ ਡੇਅ’ ਦੇ ਮੌਕੇ ’ਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਵੇਰੇ ਬੀ. ਐੱਮ. ਸੀ. ਚੌਂਕ ਜਲੰਧਰ ’ਚ ਰੋਡ ਸੇਫਟੀ ਮੁਹਿੰਮ ( ਨੋ ਚਲਾਨ ਡੇਅ) ਲਾਂਚ ਕੀਤੀ।