Jalndhar News : ਪ੍ਰਵਾਸੀਆਂ ਵਲੋਂ ਇਕ ਸਿੱਖ ਪਰਿਵਾਰ 'ਤੇ ਹਮਲਾ ਕਰਨ ਦਾ ਮਾਮਲਾ

ਏਜੰਸੀ

ਖ਼ਬਰਾਂ, ਪੰਜਾਬ

Jalndhar News : ਪੁਲਿਸ ਵਲੋਂ ਜੇ ਕਾਰਵਾਈ ਨਾ ਕੀਤੀ ਗਈ ਤਾਂ ਆਦਮਪੁਰ ਥਾਣੇ ਦਾ ਕੀਤਾ ਜਾਵੇਗਾ ਘਿਰਾਉ : ਪੀੜਤ ਪਰਿਵਾਰ

Case of Attack on a Sikh Family by Immigrants in Jalandhar Latest News in Punjabi 

Case of Attack on a Sikh Family by Immigrants in Jalandhar Latest News in Punjabi ਆਦਮਪੁਰ (ਜਲੰਧਰ) : ਕਸਬਾ ਅਲਾਵਲਪੁਰ ਵਿਖੇ ਨਾਜਾਇਜ਼ ਗਲੀ ਦੇ ਕਬਜ਼ੇ ਨੂੰ ਲੈ ਕੇ ਗਲੀ 'ਦ ਰਹਿੰਦੇ ਪ੍ਰਵਾਸੀਆਂ ਵਲੋਂ ਇਕ ਸਿੱਖ ਪਰਿਵਾਰ 'ਤੇ ਹਮਲਾ ਕਰ ਕੇ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਦਿਨ ਬੀਤ ਜਾਣ ਦੇ ਬਾਅਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਹਸਪਤਾਲ ਵਿਖੇ ਜ਼ੇਰੇ ਇਲਾਜ ਬਹਾਦਰ ਸਿੰਘ ਭੋਗਲ ਅਲਾਵਲਪੁਰ ਨੇ ਦੱਸਿਆ ਕਿ ਸਾਡੀ ਗਲੀ ਵਿਚ ਰਹਿੰਦੇ ਪ੍ਰਵਾਸੀ ਵਿਅਕਤੀ ਰਾਜ ਕੁਮਾਰ ਨੇ ਕਾਫ਼ੀ ਸਮੇਂ ਤੋਂ ਸਾਡੀ ਗਲੀ ਵਿਚ ਨਾਜਾਇਜ਼ ਕਬਜ਼ਾ ਕੀਤਾ ਹੋਇਆ। ਜਿਸ ਕਾਰਨ ਸਾਡੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ।

ਜ਼ੇਰੇ ਇਲਾਜ ਸਿੱਖ ਨੌਜਵਾਨ ਬਹਾਦਰ ਸਿੰਘ ਨੇ ਕਿਹਾ ਕਿ ਮੇਰੇ ਘਰ ਵਿਚ ਮਿਤਰੀਆਂ ਵਲੋਂ ਪਲੱਸਤਰ ਦਾ ਕੰਮ ਚੱਲ ਰਿਹਾ, ਜਿਸ ਕਰ ਕੇ ਮੈਂ ਰਾਜ ਕੁਮਾਰ ਨੂੰ ਗਲੀ ਵਿਚ ਰੱਖਿਆ ਹੋਇਆ ਸਮਾਨ ਇਕ ਪਾਸੇ ਕਰਨ ਲਈ ਕਿਹਾ। ਜਿਸ ਤੋਂ ਬਾਅਦ ਝਗੜਾ ਹੋ ਗਿਆ ਤੇ ਰਾਜ ਕੁਮਾਰ ਸਮੇਤ ਅਣਪਛਾਤੇ ਵਿਅਕਤੀਆਂ ਵਲੋਂ ਮੇਰੇ 'ਤੇ ਹਮਲਾ ਕਰ ਕੇ ਮੇਰੀ ਪੱਗ ਉਤਾਰ ਦਿਤੀ ਗਈ ਤੇ ਕੇਸਾਂ ਦੀ ਬੇਅਦਬੀ ਕੀਤੀ। ਉਸ ਤੋਂ ਬਾਅਦ ਮੇਰੇ ਪਿਤਾ ਬਜ਼ੁਰਗ ਤਰਲੋਚਨ ਤੇ ਮੇਰੇ ਲੜਕੇ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤ ਵਿਅਕਤੀ ਨੇ ਦੱਸਿਆ ਇਕ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਉਲਟਾ ਪ੍ਰਵਾਸੀ ਵਿਅਕਤੀਆਂ ਵਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਇਸ ਮਾਮਲੇ ਸਬੰਧੀ ਦੂਜੀ ਧਿਰ ਰਾਜ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਉੱਤੇ ਲੱਗੇ ਦੋਸ਼ ਬੇਬੁਨਿਆਦ ਹਨ। ਇਸ ਝਗੜੇ ਦੌਰਾਨ ਭੋਗਲ ਪਰਵਾਰ ਨੇ ਮੇਰੇ ਪਰਿਵਾਰ ਉੱਤੇ ਹਮਲਾ ਕੀਤਾ, ਜਿਸ ਵਿਚ ਮੇਰਾ ਪਤਨੀ ਵੀ ਜ਼ੇਰੇ ਇਲਾਜ ਹੈ। 

ਪ੍ਰਵਾਸੀਆਂ ਵਿਰੁਧ ਕਾਨੂੰਨੀ ਕਾਰਵਾਈ ਨਾ ਹੋਣ ਕਰਕੇ ਪੀੜਤ ਬਹਾਦਰ ਸਿੰਘ ਸਮੇਤ ਅਲਾਵਲਪੁਰ ਸ਼ਹਿਰ ਵਾਸੀਆਂ ਵਲੋਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ ਨੂੰ ਮਿਲ ਕੇ ਪ੍ਰਵਾਸੀਆਂ ਵਿਰੁਧ ਕਾਰਵਾਈ ਕਰਨ ਦੀ ਅਪੀਲ ਕੀਤੀ। ਦਵਿੰਦਰ ਕੌਰ ਕਾਲਰਾ ਤੇ ਜਥੇਦਾਰ ਗੁਰਦਿਆਲ ਸਿੰਘ ਕਾਲਰਾ ਵਲੋਂ ਪਰਿਵਾਰ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਇਸ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਕੁੱਟਮਾਰ ਕਰਨ ਵਾਲੇ ਸਮੂਹ ਵਿਅਕਤੀਆਂ ਵਿਰੁਧ ਬਣਦੀ ਕਾਨੂੰਨੀ ਕੀਤੀ ਜਾਵੇ। ਭਾਜਪਾ ਅਲਾਵਲਪੁਰ ਤੋਂ ਰਜੀਵ ਪਾਂਜਾ, ਕਾਂਗਰਸ ਮੁਕੱਦਰ ਲਾਲ ਕੌਂਸਲਰ, ਦੀਪਕ ਗੁਪਤਾ ਸਾਬਕਾ ਕੋਂਸਲਰ, ਸੁਭਾਸ਼ ਭਨੋਟ ਵਾਈਸ ਪ੍ਰਧਾਨ ਨੇ ਕਿਹਾ ਕਿ ਜੇ 2 ਦਿਨਾਂ ਵਿਚ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤਾਂ ਫਿਰ ਥਾਣਾ ਆਦਮਪੁਰ ਦਾ ਘਿਰਾਓ ਕੀਤਾ ਜਾਵੇਗਾ।

(For more news apart from Case of Attack on a Sikh Family by Immigrants in Jalandhar Latest News in Punjabi stay tuned to Rozana Spokesman.)