Punjab Weather Update: ਪੰਜਾਬ ਵਿਚ ਠੰਢ ਨੇ ਫੜ੍ਹਿਆ ਜ਼ੋਰ, ਤਾਪਮਾਨ ਵਿਚ ਲਗਾਤਾਰ ਆ ਰਹੀ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Weather Update: ਜ਼ਿਆਦਾਤਰ ਸ਼ਹਿਰਾਂ ਵਿਚ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ

Punjab Weather Update

Punjab Weather Update: ਪੰਜਾਬ ਵਿਚ ਘੱਟੋ-ਘੱਟ ਤਾਪਮਾਨ ਵਿਚ ਗਿਰਾਵਟ ਜਾਰੀ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿੱਚ 0.3 ਡਿਗਰੀ ਦੀ ਗਿਰਾਵਟ ਆਈ। ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਗਿਆ। ਬਦਲਦੇ ਮੌਸਮ ਦੇ ਵਿਚਕਾਰ, ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵੱਧ ਰਹੇ ਹਨ ਅਤੇ ਪ੍ਰਦੂਸ਼ਣ ਵੀ ਦਮ ਘੁੱਟ ਰਿਹਾ ਹੈ। ਸਖ਼ਤੀ ਲਾਗੂ ਕਰਨ ਦੇ ਬਾਵਜੂਦ ਸੰਗਰੂਰ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਵਿੱਚ ਤਾਪਮਾਨ 0.3 ਡਿਗਰੀ ਘੱਟ ਗਿਆ। ਵੀਰਵਾਰ ਨੂੰ, ਸਾਰੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਦੇ ਆਸ-ਪਾਸ ਰਿਹਾ। ਅੰਮ੍ਰਿਤਸਰ ਵਿੱਚ ਤਾਪਮਾਨ 25.7 ਡਿਗਰੀ, ਲੁਧਿਆਣਾ ਵਿੱਚ 26.5 ਡਿਗਰੀ, ਪਟਿਆਲਾ ਵਿੱਚ 27 ਡਿਗਰੀ, ਪਠਾਨਕੋਟ ਵਿੱਚ 26.5 ਡਿਗਰੀ, ਬਠਿੰਡਾ ਵਿੱਚ 29.4 ਡਿਗਰੀ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ, ਪੰਜਾਬ ਦਾ ਘੱਟੋ-ਘੱਟ ਤਾਪਮਾਨ 7.2 ਡਿਗਰੀ ਬਣਿਆ ਹੋਇਆ ਹੈ, ਜੋ ਕਿ ਫਰੀਦਕੋਟ ਵਿੱਚ ਦਰਜ ਕੀਤਾ ਗਿਆ ਸੀ। ਇਸ ਦੌਰਾਨ ਇਸ ਸੀਜ਼ਨ ਵਿਚ 15 ਸਤੰਬਰ ਤੋਂ 12 ਨਵੰਬਰ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ 4,662 ਮਾਮਲੇ ਸਾਹਮਣੇ ਆਏ ਹਨ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਵਿਚੋਂ 3,020 ਮਾਮਲੇ ਸਿਰਫ਼ ਨਵੰਬਰ ਵਿੱਚ ਹੀ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 402 ਮਾਮਲੇ ਸੰਗਰੂਰ ਜ਼ਿਲ੍ਹੇ ਤੋਂ ਸਨ। ਇਸ ਦੇ ਨਾਲ ਹੀ, ਫਿਰੋਜ਼ਪੁਰ ਤੋਂ ਪਰਾਲੀ ਸਾੜਨ ਦੇ 327, ਤਰਨਤਾਰਨ ਤੋਂ 288, ਮੋਗਾ ਤੋਂ 280, ਮੁਕਤਸਰ ਤੋਂ 278, ਮਾਨਸਾ ਤੋਂ 294 ਅਤੇ ਫਾਜ਼ਿਲਕਾ ਤੋਂ 178 ਮਾਮਲੇ ਸਾਹਮਣੇ ਆਏ ਹਨ।