Tarn Taran by-election Live Update News: 'ਵਾਰਿਸ ਪੰਜਾਬ ਦੇ' ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਬਣਾਈ ਲੀਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਪ' ਦੇ ਹਰਮੀਤ ਸਿੰਘ ਸੰਧੂ 1836 ਵੋਟਾਂ ਦੇ ਫ਼ਰਕ ਨਾਲ ਪਹਿਲੇ ਨੰਬਰ 'ਤੇ, ਪਈਆਂ 17357 ਵੋਟਾਂ 

Tarn Taran by-election counting of votes begins

11: 27 AM:  ਤਰਨਤਾਰਨ ਜ਼ਿਮਨੀ ਚੋਣ (ਦਸਵਾਂ ਰੁਝਾਨ) 
'ਆਪ' ਦੇ ਹਰਮੀਤ ਸਿੰਘ ਸੰਧੂ 26892 ਵੋਟਾਂ ਨਾਲ ਪਹਿਲੇ ਨੰਬਰ 'ਤੇ 
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 19598 ਵੋਟਾਂ
ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖ਼ਾਲਸਾ ਨੂੰ ਪਈਆਂ 11793 ਵੋਟਾਂ 
ਕਾਂਗਰਸ ਦੇ ਕਰਨਬੀਰ ਸਿੰਘ ਨੂੰ ਪਈਆਂ 10139 ਵੋਟਾਂ

 

11: 15 AM: ਤਰਨਤਾਰਨ ਜ਼ਿਮਨੀ ਚੋਣ (ਨੌਵਾਂ ਰੁਝਾਨ) 
'ਆਪ' ਦੇ ਹਰਮੀਤ ਸਿੰਘ ਸੰਧੂ 5510 ਵੋਟਾਂ ਦੇ ਫ਼ਰਕ ਨਾਲ ਪਹਿਲੇ ਨੰਬਰ 'ਤੇ, ਪਈਆਂ 23773 ਵੋਟਾਂ 
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 18263 ਵੋਟਾਂ
ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖ਼ਾਲਸਾ ਨੂੰ ਪਈਆਂ 10416 ਵੋਟਾਂ 
ਕਾਂਗਰਸ ਦੇ ਕਰਨਬੀਰ ਸਿੰਘ ਨੂੰ ਪਈਆਂ 9470 ਵੋਟਾਂ

11: 10 AM: ਤਰਨਤਾਰਨ ਜ਼ਿਮਨੀ ਚੋਣ (ਅੱਠਵਾਂ ਰੁਝਾਨ) 
ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖ਼ਾਲਸਾ ਨੇ ਪਛਾੜੀ ਕਾਂਗਰਸ
ਮਨਦੀਪ ਸਿੰਘ ਖ਼ਾਲਸਾ 9162 ਨਾਲ ਤੀਜੇ ਨੰਬਰ 'ਤੇ
ਜਦਕਿ ਕਾਂਗਰਸ ਦੇ ਕਰਨਬੀਰ ਸਿੰਘ ਨੂੰ ਪਈਆਂ 8760 ਵੋਟਾਂ

10: 55 AM:  ਤਰਨਤਾਰਨ ਜ਼ਿਮਨੀ ਚੋਣ (ਅੱਠਵਾਂ ਰੁਝਾਨ) 
'ਆਪ' ਦੇ ਹਰਮੀਤ ਸਿੰਘ ਸੰਧੂ 20454 ਵੋਟਾਂ ਨਾਲ ਪਹਿਲੇ ਨੰਬਰ 'ਤੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 16786 ਵੋਟਾਂ

10: 30 AM:  ਤਰਨਤਾਰਨ ਜ਼ਿਮਨੀ ਚੋਣ (ਸੱਤਵਾਂ ਰੁਝਾਨ) 
'ਆਪ' ਦੇ ਹਰਮੀਤ ਸਿੰਘ ਸੰਧੂ 1836 ਵੋਟਾਂ ਦੇ ਫ਼ਰਕ ਨਾਲ ਪਹਿਲੇ ਨੰਬਰ 'ਤੇ, ਪਈਆਂ 17357 ਵੋਟਾਂ 
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 15521 ਵੋਟਾਂ

10: 25 AM:  ਤਰਨਤਾਰਨ ਜ਼ਿਮਨੀ ਚੋਣ (ਛੇਵਾਂ ਰੁਝਾਨ) 
'ਆਪ' ਦੇ ਹਰਮੀਤ ਸਿੰਘ ਸੰਧੂ 14586 ਵੋਟਾਂ ਨਾਲ ਪਹਿਲੇ ਨੰਬਰ 'ਤੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 13694 ਵੋਟਾਂ

10: 08 AM: ਤਰਨਤਾਰਨ ਜ਼ਿਮਨੀ ਚੋਣ (ਪੰਜਵਾਂ ਰੁਝਾਨ) 
'ਆਪ' ਦੇ ਹਰਮੀਤ ਸਿੰਘ ਸੰਧੂ 11727 ਵੋਟਾਂ ਨਾਲ ਪਹਿਲੇ ਨੰਬਰ 'ਤੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 11540 ਵੋਟਾਂ

10: 00 AM: ਤਰਨ ਤਾਰਨ ਜ਼ਿਮਨੀ ਚੋਣ
ਚੌਥੇ ਰਾਊਂਡ ’ਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 179 ਵੋਟਾਂ ਨਾਲ ਅਕਾਲੀ ਉਮੀਦਵਾਰ ਨਾਲੋਂ ਨਿਕਲੇ ਅੱਗੇ

ਤਰਨਤਾਰਨ ਜ਼ਿਮਨੀ ਚੋਣ (ਤੀਜਾ ਰੁਝਾਨ) 
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਈਆਂ 7348 ਵੋਟਾਂ
'ਆਪ' ਦੇ ਹਰਮੀਤ ਸਿੰਘ ਸੰਧੂ 6974 ਵੋਟਾਂ ਨਾਲ ਦੂਜੇ ਨੰਬਰ 'ਤੇ

Update Here
9: 21 AM: ਦੂਜੇ ਰੁਝਾਨ 'ਚ ਵੀ ਅਕਾਲੀ ਦਲ ਅੱਗੇ
ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ 1480 ਵੋਟਾਂ ਨਾਲ ਅੱਗੇ
'ਆਪ' ਦੇ ਹਰਮੀਤ ਸਿੰਘ ਸੰਧੂ ਦੂਜੇ ਨੰਬਰ 'ਤੇ

9: 00 AM ਤਰਨਤਾਰਨ ਜ਼ਿਮਨੀ ਚੋਣ ਦੇ ਪਹਿਲੇ ਰੁਝਾਨ 'ਚ ਅਕਾਲੀ ਦਲ ਅੱਗੇ, ਅਕਾਲੀ ਦਲ ਦੇ ਸੁਖਵਿੰਦਰ ਕੌਰ ਰੰਧਾਵਾ ਅੱਗੇ

8: 58 AM: ਪਹਿਲੇ ਰੁਝਾਨ 'ਚ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਅੱਗੇ 
ਪਹਿਲੇ ਰਾਊਂਡ ਚ 625 ਦੇ ਫਰਕ ਨਾਲ SAD ਅੱਗੇ
ਦੂਜੇ ਨੰਬਰ 'ਤੇ ਆਮ ਆਦਮੀ ਪਾਰਟੀ

ਤਰਨਤਾਰਨ ਜ਼ਿਮਨੀ ਚੋਣ: ਵੋਟਾਂ ਦੀ ਗਿਣਤੀ ਹੋਈ ਸ਼ੁਰੂ, ਥੋੜ੍ਹੀ ਦੇਰ 'ਚ ਆਵੇਗਾ ਪਹਿਲਾ ਰੁਝਾਨ,
ਸਭ ਤੋਂ ਪਹਿਲਾਂ ਪੋਸਟਲ ਬੈਲੇਟ ਪੇਪਰਾਂ ਦੀ ਹੋ ਰਹੀ ਗਿਣਤੀ

 

Tarn Taran by-Election: ਤਰਨਤਾਰਨ ਵਿੱਚ ਪੰਜਾਬ ਵਿਧਾਨ ਸਭਾ ਉਪ ਚੋਣ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ ਵਿਖੇ ਸਥਾਪਤ ਗਿਣਤੀ ਕੇਂਦਰ ਵਿੱਚ ਬੈਲਟ ਪੇਪਰਾਂ ਦੀ ਗਿਣਤੀ ਕੀਤੀ ਜਾ ਰਹੀ ਹੈ।

ਜਿੱਤ ਅਤੇ ਹਾਰ ਦੀ ਤਸਵੀਰ ਸਵੇਰੇ 11 ਵਜੇ ਤੱਕ ਸਪੱਸ਼ਟ ਹੋ ਜਾਵੇਗੀ। ਇੱਥੇ 11 ਨਵੰਬਰ ਨੂੰ ਵੋਟਿੰਗ ਹੋਈ ਸੀ, ਜਿਸ ਵਿੱਚ 60.95% ਵੋਟਰਾਂ ਨੇ ਵੋਟ ਪਾਈ ਸੀ। ਪਿਛਲੀਆਂ ਵਿਧਾਨ ਸਭਾ ਚੋਣਾਂ (2022) ਵਿੱਚ, ਇਸ ਸੀਟ 'ਤੇ 65.81% ਵੋਟਰਾਂ ਨੇ ਵੋਟ ਪਾਈ ਸੀ ਅਤੇ 'ਆਪ' ਨੇ ਇਹ ਚੋਣ ਜਿੱਤੀ ਸੀ।

ਇੱਥੇ ਪੰਦਰਾਂ ਉਮੀਦਵਾਰਾਂ ਨੇ ਚੋਣ ਲੜੀ। ਹਾਲਾਂਕਿ, ਮੁੱਖ ਮੁਕਾਬਲਾ ਪੰਜ ਉਮੀਦਵਾਰਾਂ ਵਿਚਕਾਰ ਹੈ: ਆਮ ਆਦਮੀ ਪਾਰਟੀ (ਆਪ), ਕਾਂਗਰਸ, ਅਕਾਲੀ ਦਲ, ਭਾਜਪਾ, ਅਤੇ ਅਕਾਲੀ ਦਲ-ਵਾਰਿਸ ਪੰਜਾਬ ਦੇ।