ਬਹੁਪਰਤੀ ਰੰਗਾਂ ਵਿਚ ਰੰਗਿਆ ਹੋਇਆ ਹੈ ਸਾਂਝਾ ਕਿਸਾਨ ਸੰਘਰਸ਼

ਏਜੰਸੀ

ਖ਼ਬਰਾਂ, ਪੰਜਾਬ

ਬਹੁਪਰਤੀ ਰੰਗਾਂ ਵਿਚ ਰੰਗਿਆ ਹੋਇਆ ਹੈ ਸਾਂਝਾ ਕਿਸਾਨ ਸੰਘਰਸ਼

image

ਨਿੱਕੀਆਂ-ਨਿੱਕੀਆਂ ਵਿਦਿਆਰਥਣਾਂ ਵੀ ਅੰਦੋਲਨ 'ਚ ਸ਼ਾਮਲ

ਚੰਡੀਗੜ੍ਹ, 13 ਦਸੰਬਰ (ਨੀਲ): ਜਵਾਨੀ ਦੀ ਦਹਿਲੀਜ 'ਤੇ ਪੈਰ ਰੱਖ ਰਹੀਆਂ ਨੌਜਵਾਨ ਸਕੂਲੀ ਧੀਆਂ ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਸੱਤਵੀਂ ਜਮਤ ਦੀ ਵਿਦਿਆਰਥਣ ਗਗਨਦੀਪ ਕੌਰ ਅਪਣੀ ਮਾਤਾ ਅਮਨਦੀਪ ਕੌਰ ਨਾਲ ਸੰਘਰਸ਼ ਦੀ ਪਹਿਲੀ ਕਤਾਰ ਵਿਚ ਸ਼ੁਮਾਰ ਰਹਿੰਦੀ ਹੈ।
ਇਸੇ ਹੀ ਸਕੂਲ ਦੀ ਸੱਤਵੀਂ ਜਮਤ ਦੀ ਵਿਦਿਆਰਥਣ ਗੁਰਬੀਰ ਕੌਰ ਅਪਣੀ ਦਾਦੀ ਸੁਰਜੀਤ ਕੌਰ ਨਾਲ ਸੰਘਰਸ਼ ਵਿਚ ਆਉਣੋਂ ਨਹੀਂ ਖੁੰਝਦੀ, ਗਿਆਰਾਂ ਸਾਲ ਦੀ ਸੱਤਵੀਂ ਜਮਾਤ ਵਿਚ ਪੜ੍ਹਦੀ ਸਵਨਪ੍ਰੀਤ ਕੌਰ ਵੀ ਅਪਣੇ ਦਾਦੇ ਮੁਖ਼ਤਿਆਰ ਸਿੰਘ ਦੇ ਮੋਢੇ ਨਾਲ ਮੋਢਾ ਡਾਹ 74 ਦਿਨਾਂ ਤੋਂ ਚੱਲ ਰਹੇ ਮੋਰਚੇ ਵਿਚ ਲਗਾਤਾਰ ਆ ਰਹੀ ਹੈ , ਚੌਥੀ ਜਮਾਤ ਵਿਚ ਪੜ੍ਹਦੀ 10 ਸਾਲ ਦੀ ਹਰਮਨਪ੍ਰੀਤ ਕੌਰ ਵੀ ਅਪਣੀ ਮਾਤਾ  ਅਮਨਦੀਪ ਕੌਰ ਨਾਲ ਸੰਘਰਸ਼ ਵਿਚ ਆਉਣਾ ਸ਼ੁਰੂ ਕੀਤਾ ਹੋਇਆ ਹੈ ਅਤੇ ਚੌਥੀ ਜਮਾਤ ਵਿਚ ਬਾਬਾ ਗਾਂਧਾ ਪਬਲਿਕ ਸਕੂਲ ਦੀ ਵਿਦਿਆਰਥਣ ਪ੍ਰਭਨੂਰ ਕੌਰ ਨੇ ਅਪਣੀ ਦਾਦੀ ਮਲਕੀਤ ਕੌਰ ਨਾਲ ਸੰਘਰਸ਼ ਵਿਚ ਆ ਰਹੀ ਹੈ।  ਸੱਤ ਸਾਲ ਦਾ ਅਮਨਿੰਦਰ ਸਿੰਘ ਵੀ ਹਰ ਐਤਵਾਰ ਅਪਣੀ ਦਾਦੀ ਜਸਪਾਲ ਕੌਰ ਜੋ ਖ਼ੁਦ ਬੀਕੇਯੂ ਏਕਤਾ ਡਕੌਂਦਾ ਦੀ ਇਕਾਈ ਕਰਮਗੜ੍ਹ ਦੀ ਪ੍ਰਧਾਨ ਹੈ, ਨਾਲ ਆਉਣੋਂ ਨਹੀਂ ਖੁੰਝਦਾ। ਇਹ ਸਾਰੇ ਜਵਾਨੀ ਦੀ ਦਹਿਲੀਜ਼ ਵਲ ਮੁੱਢਲੇ ਕਦਮ ਰੱਖ ਰਹੇ ਸਕੂਲੀ ਵਿਦਿਆਰਥਣਾਂ/ਵਿਦਿਆਰਥੀਆਂ ਦੀ ਕਤਾਰ ਨਿੱਤ ਪ੍ਰਤੀ ਦਿਨ ਲੰਮੇਰੀ ਹੋ ਰਹੀ ਹੈ। ਇਹ ਵਿਦਿਆਰਥਣਾਂ ਪੰਡਾਲ ਵਿਚ ਜੋਸ਼ੀਲੇ ਗੁੰਜਾਊ ਨਾਹਰਿਆਂ ਨਾਲ ਪੰਡਾਲ ਵਿਚ ਹਾਜ਼ਰੀਨ ਅੰਦਰ ਰੋਹ ਦੀ ਜਵਾਲਾ ਭਰਦੀਆਂ ਹਨ। ਇਨ੍ਹਾਂ ਨੇ ਵਖਰੀ ਪਛਾਣ ਬਣਾ ਲਈ ਹੈ।   ਪਿੰਡ ਕਰਮਗੜ੍ਹ ਤੋਂ ਸਪੀਕਰ ਬੰਨ੍ਹੇ ਟਰਾਲੀ ਵਿਚ ਤੁਰਨ ਵੇਲੇ ਹੀ ਨਾਹਰੇ ਬੁਲੰਦ ਕਰਨਾ ਸ਼ੁਰੂ ਕਰਦੀਆਂ ਹਨ ਤੇ ਧੁਰ ਪੰਡਾਲ ਤਕ ਇਸ ਸੰਘਰਸ਼ਮਈ ਨਾਹਰਿਆਂ ਦਾ ਸਫ਼ਰ ਜਾਰੀ ਰਹਿੰਦਾ ਹੈ। ਅਜਿਹਾ ਵਿਲੱਖਣ ਉਤਸ਼ਾਹਜਨਕ ਵਰਤਾਰਾ ਆਲੇ ਦੁਆਲੇ ਨਵੀਆਂ ਤਰੰਗਾਂ ਛੇੜੇਗਾ। ਇਸ ਬਾਰੇ ਗੱਲ ਕਰਦਿਆਂ ਨੌਜਵਾਨ ਆਗੂਆਂ ਹਰਪ੍ਰੀਤ, ਹਰਸਾ ਸਿੰਘ ਅਤੇ ਜਗਮੀਤ ਨੇ ਕਿਹਾ ਕਿ ਨੌਜਵਾਨਾਂ ਅੰਦਰ ਊਰਜਾ ਦਾ ਬਹੁਤ ਜ਼ਿਆਦਾ ਸੋਮਾ ਹੁੰਦਾ ਹੈ, ਜਦ ਉਸ ਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਉਹ ਸਮਾਜਿਕ ਤਬਦੀਲੀ ਦੀ ਚੇਤੰਨ ਲਹਿਰ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹੀ ਨੌਜਵਾਨ ਵੱਡੇ ਹੋ ਕੇ ਸਮਾਜਿਕ ਤਬਦੀਲੀ ਲਈ ਚੱਲ ਰਹੀ ਜੱਦੋ-ਜੋਹਿਦ ਦਾ ਹਿੱਸਾ ਬਣਨਗੇ।
ਫ਼ੋਟੋ : 5