ਪੱਲੇਦਾਰਾਂ ਨੇ ਪੰਜਾਬ ਕਾਂਗਰਸ ਭਵਨ ਪਹੁੰਚ ਕੇ ਰੱਖੀਆਂ ਮੰਗਾਂ

ਏਜੰਸੀ

ਖ਼ਬਰਾਂ, ਪੰਜਾਬ

ਪੱਲੇਦਾਰਾਂ ਨੇ ਪੰਜਾਬ ਕਾਂਗਰਸ ਭਵਨ ਪਹੁੰਚ ਕੇ ਰੱਖੀਆਂ ਮੰਗਾਂ

image

ਚੰਡੀਗੜ੍ਹ੍ਹ, 13 ਦਸੰਬਰ (ਭੁੱਲਰ) : ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪੂਰੇ ਪੰਜਾਬ ਤੋਂ ਵੱਖ-ਵੱਖ ਪੱਲੇਦਾਰ ਜਥੇਬੰਦੀਆਂ ਦੇ ਸੈਂਕੜੇ ਪੱਲੇਦਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਯੋਗਿੰਦਰ ਪਾਲ ਢੀਂਗਰਾ ਨੂੰ ਅਪਣੀਆਂ ਮੰਗਾਂ ਨੂੰ ਲੈ ਕੇ ਮਿਲੇ।  ਢੀਂਗਰਾ ਨਾਲ ਪੱਲੇਦਾਰ ਜਥੇਬੰਦੀਆਂ ਦੇ ਪ੍ਰਧਾਨ ਸ੍ਰੀ ਖੁਸ਼ੀ ਮੋਹੰਮਦ, ਸ੍ਰੀ ਸ਼ਿੰਦਰ ਪਾਲ ਬੁਢਲਾਡਾ, ਸ੍ਰੀ ਕੇਵਲ ਸਿੰਘ ਸਾਬਕਾ ਐਮ.ਪੀ., ਸ੍ਰੀ ਹਰਦੇਵ ਸਿੰਘ ਗੋਲਡੀ, ਸ੍ਰੀ ਰਣਜੀਤ ਸਿੰਘ, ਸ੍ਰੀ ਰਾਮਪਾਲ ਮੂਨਕ, ਸ੍ਰੀ ਸ੍ਵਰਾਂ ਸਿੰਘ ਬਿੱਟੂ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਮੰਗ ਰੱਖੀ ਕੇ ਠੇਕੇਦਾਰ ਸਿਸਟਮ ਖਤਮ ਕੀਤਾ ਜਾਵੇ ਠੇਕੇਦਾਰ ਸਿਸਟਮ ਰਾਹੀਂ  ਉਹ ਕਰੋੜਾ ਰੁਪਏ ਖਾ ਰਹੇ ਹਨ ਅਤੇ ਗਰੀਬਾਂ ਦਾ ਹੱਕ ਮਾਰ ਰਹੇ ਹਨ । ਸ੍ਰੀ ਢੀਂਗਰਾ ਜੀ ਨੇ ਜਥੇਬੰਦੀਆਂ ਨੂੰ ਸ. ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਰਫੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗਾ ਨੂੰ ਉਹ ਪੂਰਾ ਕਰਨ ਲਈ ਮੁੱਖ ਮੰਤਰੀ ਤੱਕ ਉਨ੍ਹਾਂ ਦੀ ਮੰਗਾ ਨੂੰ ਪਹੁੰਚਾਉਣਗੇ ।