Amritsar News : ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ
Amritsar News : ਨੌਜਵਾਨ ਕੋਲੋਂ 4 ਪਿਸਟਲ 14 ਜ਼ਿੰਦਾ ਰੌਂਦ ਹੋਏ ਬਰਾਮਦ
Amritsar News : ਅੰਮ੍ਰਿਤਸਰ ਡੀਜੀਪੀ ਪੰਜਾਬ ਦੀਆਂ ਹਦਾਇਤਾਂ ’ਤੇ ਮਾੜੇ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਰੇਲਵੇ ਜੀਆਰਪੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਰੇਲਵੇ ਸਟੇਸ਼ਨ ਵਿਖੇ ਨਵੇਂ ਸਾਲ ਤੇ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਚੈਕਿੰਗ ਦੌਰਾਨ ਇਕ ਨੌਜਵਾਨ ਕਾਬੂ ਕੀਤਾ, ਜਿਸ ਕੋਲੋਂ 4 ਪਿਸਤੌਲ ਅਤੇ 14 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੇਲਵੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਘੁੰਮਣ ਨੇ ਕਿਹਾ ਕਿ ਨਵਾਂ ਸਾਲ ਤੇ ਕ੍ਰਿਸਮਸ ਦੇ ਤਿਊਹਾਰ ਨੂੰ ਲੈ ਕੇ ਸਾਡੇ ਰੇਲਵੇ ਪੁਲਿਸ ਨੂੰ ਰੇਲਵੇ ਸਟੇਸ਼ਨ ਤੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਕੋਲੋਂ 32 ਬੋਰ ਦੇ 4 ਦੇਸੀ ਪਿਸਤੌਲ 14 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਉਹਨਾਂ ਕਿਹਾ ਕਿ ਉਸ ਦਾ ਇੱਕ ਸਾਥੀ ਫ਼ਰਾਰ ਹੋ ਗਿਆ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਦੇ ਫ਼ਰਾਰ ਹੋਏ ਸਾਥੀ ਵਿਰੁਧ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨੂੰ ਕਾਬੂ ਕੀਤਾ ਹੈ ਉਸ ਦਾ ਨਾਂ ਕੈਪਟਨ ਉਰਫ ਬੂਰਾ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਇੱਕ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਮਾਂਡ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
(For more news apart from 1 youth was arrested with weapons during checking at railway station on the occasion of New Year and Christmas News in Punjabi, stay tuned to Rozana Spokesman)