ਪੰਜਾਬ ਭਰ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਲਈ ਵੋਟਿੰਗ ਦਾ ਸਮਾਂ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੈਲਟ ਪੇਪਰ ਰਾਹੀਂ ਪਾਈਆਂ ਜਾ ਰਹੀਆਂ ਵੋਟਾਂ, 23 ਜ਼ਿਲ੍ਹਾਂ ਪ੍ਰੀਸ਼ਦ ਤੇ 158 ਬਲਾਕ ਸੰਮਤੀਆਂ ਲਈ ਵੋਟਿੰਗ

Zila Parishad and Block Samiti Voting News

 

4:00 PM: ਪੰਜਾਬ ਭਰ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਲਈ ਵੋਟਿੰਗ ਦਾ ਸਮਾਂ ਖ਼ਤਮ

3:40 PM: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ-2025
ਪੂਰੇ ਪੰਜਾਬ ’ਚ 2 ਵਜੇ ਤੱਕ 35.35% ਵੋਟਿੰਗ
ਰੂਪਨਗਰ - 38.7% ਵੋਟਿੰਗ
ਸ੍ਰੀ ਚਮਕੌਰ ਸਾਹਿਬ - 37.47% ਵੋਟਿੰਗ
ਮੋਰਿੰਡਾ - 34.24% ਵੋਟਿੰਗ
ਨੂਰਪੁਰ ਬੇਦੀ : 35% ਵੋਟਿੰਗ
ਸ੍ਰੀ ਆਨੰਦਪੁਰ ਸਾਹਿਬ - 36% ਵੋਟਿੰਗ
ਨੰਗਲ - 34.83% ਵੋਟਿੰਗ
ਫਰੀਦਕੋਟ - 36% ਵੋਟਿੰਗ
ਕੋਟਕਪੂਰਾ - 35% ਵੋਟਿੰਗ
ਜੈਤੋ – 33% ਵੋਟਿੰਗ

2:0o PM: ਵੋਟਿੰਗ ਵਿਚਾਲੇ BJP ਉਮੀਦਵਾਰ 'ਤੇ ਹਮਲਾ, ਅਕਾਲੀ ਵਰਕਰਾਂ 'ਤੇ ਲੱਗੇ ਇਲਜ਼ਾਮ, ਦੇਖੋ ਮੌਕੇ ਦੀਆਂ ਤਸਵੀਰਾਂ Live

 

1:40 PM: "ਜੇ ਕਿਸੇ ਨੇ ਮੇਰੇ ਵਰਕਰ ਨੂੰ ਹੱਥ ਲਾਇਆ ਤਾਂ ਆਪਣਾ ਹਿਸਾਬ ਲਾ ਲਵੇ, ਆਪ ਵਿਧਾਇਕ ਗੋਲਡੀ ਕੰਬੋਜ ਦਾ ਵੱਡਾ ਬਿਆਨ "

1:30 PM:  ਮੋਹਾਲੀ ਦੇ ਬਲਾਕ ਮਾਜਰੀ ਵਿਚ ਚੋਣ ਮੈਦਾਨ 'ਚੋਂ ਪਿੱਛੇ ਹਟਿਆ ਬੀਜੇਪੀ ਦਾ ਉਮੀਦਵਾਰ ਮੇਜਰ ਖਾਨ

 

1:20 PM: 'ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਮੌਕੇ ਹੋ ਰਿਹਾ ਧੱਕਾ''
ਭਾਜਪਾ ਦੇ ਉਮੀਦਵਾਰ ਦਾ ਬੈਲਟ ਪੇਪਰ 'ਤੇ ਚੋਣ ਨਿਸ਼ਾਨ ਹੀ ਨਹੀਂ'
ਖਾਸਾ 'ਚ ਚੋਣ ਰੱਦ ਹੋਣ ਮਗਰੋਂ ਇੱਕ ਮਾਮਲਾ ਹੋਰ ਗਰਮਾਇਆ

 

1:00 PM: ਪੂਰੇ ਪੰਜਾਬ ’ਚ ਦੁਪਹਿਰ 12 ਵਜੇ ਤੱਕ 19.1% ਵੋਟਿੰਗ

 

 

12:50 PM:  ਪਠਾਨਕੋਟ ਦੇ ਪਿੰਡ ਮਿਰਜ਼ਾਪੁਰ ਵਿਚ 100 ਸਾਲਾਂ ਬਜ਼ੁਰਗ ਬੇਬੇ ਨੇ ਭੁਗਤਾਈ ਵੋਟ

 

12:45 PM: ਪ੍ਰੀਜ਼ਾਈਡਿੰਗ ਅਫ਼ਸਰ ਬੈੱਗ ਲੈ ਕੇ ਭੱਜਿਆ ! ਗੁਰਦਾਸਪੁਰ 'ਚ ਜ਼ਬਰਦਸਤ ਹੰਗਾਮਾ, ਕਿਸ ਨੇ ਭੁਗਤਾਈਆਂ ਜਾਅਲੀ ਵੋਟਾਂ ?

12:30  PM: "ਸਾਡੇ ਬੰਦੇ ਕਰ ਦਿੱਤੇ ਜ਼ਖਮੀ, ਭੰਨ ਦਿੱਤੀਆਂ ਗੱਡੀਆਂ', MP ਚਰਨਜੀਤ ਚੰਨੀ ਨੇ ਵਿਰੋਧੀਆਂ 'ਤੇ ਲਗਾਏ ਗੰਭੀਰ ਇਲਜ਼ਾਮ, ਕਿਹਾ 'ਜ਼ਿਲ੍ਹਾ ਪ੍ਰੀਸ਼ਦ ਚੋਣਾਂ ਮੌਕੇ ਹੋ ਰਿਹਾ ਹੈ ਧੱਕਾ' "

12:20 PM:  "ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ, ਜਲਾਲਾਬਾਦ ਹਲਕੇ ਦੇ ਪਿੰਡ ਸੜੀਆਂ ਦੀ ਵੀਡੀਓ ਆਈ ਸਾਹਮਣੇ "

12:15 PM:  'ਮੇਰੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਬਾਦਲ ਦਲ ਨੇ ਫ਼ੈਲਾਈਆਂ ਸੀ' 'ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਣਾ, ਫਿਰ ਅਕਾਲੀ ਕਿਉਂ ਕਹਾਉਂਦੇ ਓ', ਵੋਟ ਪਾਉਣ ਪਹੁੰਚੇ ਪਰਮਿੰਦਰ ਸਿੰਘ ਢੀਂਡਸਾ ਨੇ ਆਖੀ ਵੱਡੀ ਗੱਲ

 

12:05 PM: ਸ੍ਰੀ ਮੁਕਤਸਰ ਸਾਹਿਬ
80 ਸਾਲ ਦੇ ਬਜ਼ੁਰਗ ਗੁਰਮੇਲ ਸਿੰਘ ਨੇ ਪਿੰਡ ਵੜਿੰਗ 'ਚ ਭੁਗਤਾਈ ਵੋਟ
ਬਜ਼ੁਰਗ ਨੇ ਪਿੰਡ ਵਾਸੀਆਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਦੀ ਕੀਤੀ ਅਪੀਲ

56

12:00 PM: ਮੰਤਰੀ ਲਾਲ ਚੰਦ ਕਟਾਰੂਚੱਕ ਨੇ ਆਪਣੇ ਜੱਦੀ ਪਿੰਡ ਕਟਾਰੂਚੱਕ 'ਚ ਆਪਣੇ ਪਰਿਵਾਰ ਸਮੇਤ ਪਾਈ ਵੋਟ

K

11:30 AM: ਵੋਟਰ ਵੱਡੀ ਗਿਣਤੀ 'ਚ ਕਿਉਂ ਨਹੀਂ ਪਹੁੰਚ ਰਹੇ ਵੋਟਾਂ ਪਾਉਣ ? '2 ਘੰਟੇ 'ਚ ਮਹਿਜ਼ 6 ਫ਼ੀਸਦ ਵੋਟਾਂ ਹੀ ਪੋਲ ਹੋ ਸਕੀਆਂ', ਇਸ ਮਾਮਲੇ 'ਤੇ ਕੀ ਕਹਿ ਰਹੇ ਨੇ ਸਿਆਸੀ ਆਗੂ ?

11:20 AM:  ਚੋਣਾਂ ਦੌਰਾਨ ਭਾਈਚਾਰਕ ਸਾਂਝ ਦੀ ਵੱਖਰੀ ਤਸਵੀਰ, ਨਾ ਝੰਡਾ, ਨਾ ਕਿਸੇ ਪਾਰਟੀ ਦਾ ਸਟਿੱਕਰ, ਪਿੰਡ ਵਾਲੇ ਇਕੱਠੇ ਆਏ ਨਜ਼ਰ, ਕਹਿੰਦੇ 'ਅਸੀਂ ਨਹੀਂ ਲੜਦੇ, ਲੀਡਰਾਂ ਦੀਆਂ ਰਿਸ਼ਤੇਦਾਰੀਆਂ ਤੇ ਕਾਰੋਬਾਰ ਇਕੱਠੇ' 'ਸਾਨੂੰ ਕੋਈ ਪਰਵਾਹ ਨਹੀਂ, ਜਿੱਥੇ ਮਰਜ਼ੀ ਕੋਈ ਵੋਟ ਪਾਵੇ', ਕਿਵੇਂ ਦਾ ਮਾਹੌਲ ਪਿੰਡ ਚੰਦੋਗੋਬਿੰਦਗੜ੍ਹ, ਖਰੜ ਵਿਖੇ

11:15 AM: 'ਪਿਛਲੀਆਂ ਸਰਕਾਰਾਂ 'ਚ ਚੋਣਾਂ ਮੌਕੇ ਹੁੰਦਾ ਸੀ ਬੇਹੱਦ ਧੱਕਾ' 'ਆਪ' ਦੀ ਸਰਕਾਰ 'ਚ ਇਮਾਨਦਾਰੀ ਨਾਲ਼ ਹੋ ਰਹੀ ਵੋਟਿੰਗ, ਵੋਟ ਪਾਉਣ ਮੌਕੇ MLA ਪ੍ਰੋ: ਬਲਜਿੰਦਰ ਕੌਰ ਨੇ ਆਖੀ ਵੱਡੀ ਗੱਲ

 

11:10 AM: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 2025
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਵੇਰੇ 10 ਵਜੇ ਤੱਕ ਹੋਈ ਵੋਟਿੰਗ ਦੀ ਪ੍ਰਤੀਸ਼ਸਤਾ
ਬਠਿੰਡਾ 'ਚ 7.8% ਵੋਟਿੰਗ
ਅਜਨਾਲਾ 'ਚ  6% ਵੋਟਿੰਗ
ਮੋਗਾ 'ਚ 7.52% ਵੋਟਿੰਗ
ਕਪੂਰਥਲਾ 'ਚ 7% ਵੋਟਿੰਗ

10:53 AM:  ਆਦਮਪੁਰ ਤੋਂ ਸਾਹਮਣੇ ਆਈ ਵੱਡੀ ਖ਼ਬਰ
ਗਲਤ ਬੇਲੇਟ ਪੇਪਰ ਆਉਣ 'ਤੇ ਰੁਕੀ ਵੋਟਿੰਗ 
ਆਦਮਪੁਰ ਦੇ ਪਿੰਡ ਸਿਕੰਦਰਪੁਰ 'ਚ ਪਹੁੰਚਿਆ ਗਲਤ ਬੇਲੇਟ ਪੇਪਰ 
2 ਘੰਟੇ ਬੀਤ ਜਾਣ ਤੋਂ ਬਾਅਦ ਵੀ ਵੋਟਿੰਗ ਨਹੀਂ ਹੋਈ ਸ਼ੁਰੂ

10:52  AM:  ਅੰਮ੍ਰਿਤਸਰ 'ਚ ਚੋਣਾਂ ਰੱਦ ਹੋਣ ਮਗਰੋਂ ਗਰਮਾਈ ਸਿਆਸਤ, ਦੇਖੋ ਕੀ ਕਹਿ ਰਹੇ ਵੱਖ ਵੱਖ ਪਾਰਟੀਆਂ ਦੇ ਸਿਆਸਤਦਾਨ ?

10:50 AM:  ਵੱਡੀ ਖ਼ਬਰ: ਸਮਾਣਾ ਦੇ 5 ਪਿੰਡਾਂ ਵੱਲੋਂ ਚੋਣਾਂ ਦਾ ਬਾਈਕਾਟ, ਗੁੱਸੇ 'ਚ ਲੋਕਾਂ ਨੇ ਕਿਉਂ ਕੀਤਾ ਬਾਈਕਾਟ ? ਕਿਹੜੇ ਪਿੰਡ ? ਦੇਖੋ Live

10:45 AM:  ਬਲਾਕ ਸੰਮਤੀ ਅਟਾਰੀ ਦੇ ਤਿੰਨ ਬਲਾਕਾਂ ’ਚ ਭਾਜਪਾ ਉਮੀਦਵਾਰਾਂ ਦੇ ਨਿਸ਼ਾਨ ਗਾਇਬ
ਭਾਜਪਾ ਬੁਲਾਰੇ ਵਿਨੀਤ ਜੋਸ਼ੀ ਨੇ ਲਗਾਏ ਗੰਭੀਰ ਇਲਜ਼ਾਮ
ਚੋਣ ਕਮਿਸ਼ਨ ਨੂੰ ਤੁਰੰਤ ਐਕਸ਼ਨ ਲੈਣ ਦੀ ਕੀਤੀ ਅਪੀਲ

10:40 AM: ਚੋਣਾਂ ਦੌਰਾਨ ਖਰੜ ਤੋਂ ਸਾਹਮਣੇ ਆਈ ਅਨੋਖੀ ਤਸਵੀਰ 
ਕਾਂਗਰਸ ਅਤੇ ਆਪ ਨੇ ਲਾਇਆ ਇੱਕੋ ਬੂਥ 
ਚੋਲਟਾ ਖੁਰਦ ਜ਼ੋਨ ਦੇ ਪਿੰਡ ਮਲਕਪੁਰ 'ਚ ਲੱਗਿਆ ਬੂਥ 
ਆਪ ਅਤੇ ਕਾਂਗਰਸ ਦੇ ਵਰਕਰ ਇੱਕੋ ਬੂਥ 'ਚ ਬੈਠੇ

10:39 AM: ਖੰਨਾ ਦੇ ਪਿੰਡ ਭਾਦਲਾ ਨੀਚਾ ’ਚ ਵੋਟਰ ਸੂਚੀ ਨੂੰ ਲੈ ਕੇ ਵਿਵਾਦ
ਵੋਟਿੰਗ ਡੇਢ ਘੰਟਾ ਦੇਰੀ ਨਾਲ ਹੋਈ ਸ਼ੁਰੂ
ਲੋਕਾਂ ਨੇ ਲਗਾਏ ਗੰਭੀਰ ਇਲਜ਼ਾਮ
ਕਿਹਾ-361 ਵੋਟਾਂ ’ਤੇ ਲੱਗੀ ਹੋਈ ਸੀ ਕੈਂਸਲ ਦੀ ਮੋਹਰ

10:30 AM: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਅਪਡੇਟ
ਅੰਮ੍ਰਿਤਸਰ ’ਚ ਦੋ ਥਾਵਾਂ ’ਤੇ ਚੋਣਾਂ ਰੱਦ
ਅੰਮ੍ਰਿਤਸਰ ਖਾਸਾ ਤੇ ਖੁਰਮਣੀਆਂ ’ਚ ਚੋਣਾਂ ਰੱਦ
ਬੈਲੇਟ ਪੇਪਰ ’ਤੇ ਆਪ ਉਮੀਦਵਾਰ ਨੂੰ ਮਿਲਿਆ ਸੀ ਤੱਕੜੀ ਚੋਣ ਨਿਸ਼ਾਨ
ਤਲਵੰਡੀ ਸਾਬੋ ਦੇ ਬੂਥ ਨੰਬਰ 123 ’ਤੇ ਵੋਟਿੰਗ ਰੁਕੀ
ਤਲਵੰਡੀ ਸਾਬੋ ’ਚ ਦੂਜਾ ਬੈਲਟ ਬਾਕਸ ਮੰਗਵਾਇਆ ਗਿਆ
ਸਮਾਣਾ ’ਚ ਪੰਜ ਪਿੰਡਾਂ ਦੇ ਲੋਕਾਂ ਨੇ ਚੋਣਾਂ ਦਾ ਕੀਤਾ ਬਾਈਕਾਟ
ਖੰਨਾ ’ਚ ਪਿੰਡ ਭਾਦਲਾ ’ਚ ਇਕ ਘੰਟਾ ਵੋਟਿੰਗ ਰੁਕਣ ਤੋਂ ਬਾਅਦ ਵੋਟਿੰਗ ਮੁੜ ਸ਼ੁਰੂ
ਫਗਵਾੜਾ ’ਚ ਵੋਟਿੰਗ ਹੌਲੀ, 2 ਘੰਟਿਆਂ ’ਚ ਪਈਆਂ ਸਿਰਫ 70 ਵੋਟਾਂ
ਲੁਧਿਆਣਾ ਦੇ ਮੁੱਲਾਪੁਰ ’ਚ ਸਕੂਲ ’ਚ ਵੋਟਰਾਂ ਦੀ ਲੰਮੀ ਕਤਾਰ

10:22 AM:  ਗੁਰਦਾਸਪੁਰ ਦੇ ਪਿੰਡ ਤਿੱਬੜ 'ਚ ਪੈ ਰਹੀਆਂ ਵੋਟਾਂ, ਲੋਕਾਂ ਨੇ ਦੱਸਿਆ ਪਿੰਡਾਂ ਦੇ ਅਸਲ 'ਚ ਕਿਹੜੇ ਨੇ ਵੱਡੇ ਮੁੱਦੇ, ਵੋਟਾਂ ਨੂੰ ਲੈ ਕੇ ਲੋਕਾਂ 'ਚ ਬੇਹੱਦ ਉਤਸ਼ਾਹ

 

10:21 AM:  "ਵੋਟਾਂ ਪੈਣੀਆਂ ਹੋਈਆਂ ਸ਼ੁਰੂ, ਅਮਲਾ ਹਾਲੇ ਬੂਥਾਂ 'ਤੇ ਨਹੀਂ ਪਹੁੰਚਿਆ, ਸਵਾਲ ਕਰਨ 'ਤੇ ਪੱਤਰਕਾਰ ਨਾਲ਼ ਅਧਿਕਾਰੀਆਂ ਨੇ ਕੀਤੀ ਬਹਿਸ, ਜੰਡਿਆਲਾ ਗੁਰੂ 'ਚ ਹੋ ਗਿਆ ਵੱਡਾ ਹੰਗਾਮਾ

10:20 AM:   ਚੋਣਾਂ ਦੌਰਾਨ ਫ਼ਤਿਹਗੜ੍ਹ ਸਾਹਿਬ 'ਚ ਸਿਆਸੀ ਹੰਗਾਮਾ 
'ਆਪ' ਉਮੀਦਵਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਬੈਲਟ ਪੇਪਰ 
'ਆਪ' ਉਮੀਦਵਾਰ ਅਮਰਿੰਦਰ ਸਿੰਘ ਨੇ ਪੋਸਟ ਕੀਤਾ ਬੈਲਟ ਪੇਪਰ 
ਵੋਟਾਂ ਤੋਂ 10 ਘੰਟੇ ਪਹਿਲਾਂ ਬੈਲਟ ਪੇਪਰ ਦੀਆਂ ਤਸਵੀਰਾਂ ਕੀਤੀਆਂ ਪੋਸਟ 
ਬੈਲਟ ਪੇਪਰ 'ਚ ਦਿਖਾਈ ਦੇ ਰਹੇ ਹਨ ਸੀਰੀਅਲ ਨੰਬਰ

10:15 AM:  ਪੰਜਾਬ ਭਾਜਪਾ ਨੇ ਬੈਲੇਟ ਪੇਪਰ ਗ਼ਲਤ ਛਾਪਣ ਦੇ ਲਾਏ ਇਲਜ਼ਾਮ
ਚੋਣ ਕਮਿਸ਼ਨ ਨੂੰ ਲਿਖੀ ਚਿੱਠੀ

10:05 AM: ਭਾਜਪਾ ਨੇ ਅਟਾਰੀ ਹਲਕੇ ਦੇ 3 ਪਿੰਡਾਂ ਦੀਆਂ ਚੋਣਾਂ ਰੱਦ ਕਰਵਾਉਣ ਦੀ ਮੰਗ 
ਘਰਿੰਡਾ, ਡੰਡੇ ਅਤੇ ਵਰਪਾਲ ਪਿੰਡਾਂ ਦੀਆਂ ਚੋਣਾਂ ਰੱਦ ਕਰਵਾਉਣ ਦੀ ਕੀਤੀ ਮੰਗ 
ਬੈਲਟ ਪੇਪਰ 'ਤੇ ਉਮੀਦਵਾਰ ਦਾ ਨਾਮ ਤੇ ਚੋਣ ਨਿਸ਼ਾਨ ਨਾ ਪ੍ਰਿੰਟ ਹੋਣ ਦਾ ਮਾਮਲਾ 
ਭਾਜਪਾ ਉਮੀਦਵਾਰ ਦੇ ਨਾਮ ਅਤੇ ਚੋਣ ਨਿਸ਼ਾਨ ਨਹੀਂ ਛਾਪੇ ਗਏ 

9:55 AM:  ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਜੱਦੀ ਪਿੰਡ ਜਗਦੇਵ ਕਲਾਂ ਵਿਖੇ ਪਾਈ ਵੋਟ

 

9:51 AM:  ਫਿਰੋਜ਼ਪੁਰ ਦੇ ਪਿੰਡ ਗੱਟੀ ਰਹੀਮਕੇ 'ਚ ਹੋਇਆ ਹੰਗਾਮਾ 
ਬਿਨਾਂ ਇਜਾਜ਼ਤ ਪੋਲਿੰਗ ਬੂਥ ਵਿੱਚ ਦਾਖਲ ਹੋਇਆ ਵਿਅਕਤੀ 
ਪੁਲਿਸ ਨੇ ਸ਼ਖ਼ਸ ਨੂੰ ਬੂਥ ਅੰਦਰ ਜਾਣ ਤੋਂ ਰੋਕਿਆ 
ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਖਸ ਨੂੰ ਲੈ ਕੇ ਕੀਤਾ ਹੰਗਾਮਾ

 

9:50 AM:   ਅੰਮ੍ਰਿਤਸਰ 'ਚ ਕਿਹੜੀ ਥਾਂ 'ਤੇ ਹੋਈ ਚੋਣ ਰੱਦ ? ਮੌਕੇ 'ਤੇ ਪਹੁੰਚਿਆ ਪੱਤਰਕਾਰ, ਪੈ ਗਿਆ ਭੜਥੂ

9:40 AM:  ਪੰਜਾਬ 'ਚ ਪੈ ਰਹੀਆਂ ਵੋਟਾਂ ਦੌਰਾਨ CM ਭਗਵੰਤ ਮਾਨ ਦੀ ਪੰਜਾਬੀਆਂ ਨੂੰ ਖ਼ਾਸ ਅਪੀਲ

 

 

9:35 AM: 'ਪੰਜਾਬੀ ਨਹੀਂ ਚਾਹੁੰਦੇ ਕਿ ਕੋਈ ਜਬਰ ਕਰ ਕੇ ਇਨ੍ਹਾਂ ਤੋਂ ਵੋਟ ਪਵਾਏ', 'ਬਹੁਤ ਹੀ ਸ਼ਾਂਤਮਈ ਤਰੀਕੇ ਨਾਲ਼ ਪੈ ਰਹੀਆਂ ਨੇ ਵੋਟਾਂ', ਵੋਟ ਪਾਉਣ ਮਗਰੋਂ ਬੋਲੇ ਮਦਨ ਲਾਲ ਜਲਾਲਪੁਰ

 

9:33 AM: ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਲਈ ਆਪਣੇ ਪਿੰਡ ਜੋੜਾਮਾਜਰਾ ਵਿਖੇ ਪਰਿਵਾਰ ਸਮੇਤ ਪਾਈ

 

9:30 AM: 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ', 'ਆਪ' ਦੇ ਉਮੀਦਵਾਰ ਨੂੰ ਮਿਲਿਆ ਤੱਕੜੀ ਦਾ ਚੋਣ ਨਿਸ਼ਾਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਖੀ ਵੱਡੀ ਗੱਲ

 

9:23 AM:  ਵੋਟਾਂ ਤੋਂ ਪਹਿਲਾਂ ਜੰਡਿਆਲਾ ਗੁਰੂ 'ਚ ਹੋਇਆ ਵੱਡਾ ਹੰਗਾਮਾ, ਪੋਲਿੰਗ ਬੂਥਾਂ ਤੇ ਹਾਲੇ ਤੱਕ ਨਹੀਂ ਪਹੁੰਚਿਆ ਅਮਲਾ, ਪੱਤਰਕਾਰ ਨਾਲ਼ ਵੀ ਅਧਿਕਾਰੀਆਂ ਦੀ ਹੋਈ ਬਹਿਸ

 

9:22  AM: ਵੱਡੀ ਖ਼ਬਰ: ਵੋਟਿੰਗ ਸ਼ੁਰੂ ਹੁੰਦੇ ਹੀ ਰੱਦ ਹੋ ਗਈ ਚੋਣ, ਅਟਾਰੀ ਦੇ ਪਿੰਡ ਖਾਸਾ ,ਚਰਨਜੀਤ ਚੰਨੀ ਨੇ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਆਖੀ ਗੱਲ

 

9:20  AM:  ਮਾਨਸਾ ਜ਼ਿਲ੍ਹੇ ’ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਲੋਕਾਂ ਨੇ ਪਾਈ ਵੋਟ

 

9:15 AM: ਚੋਣਾਂ ਤੋਂ ਪਹਿਲਾਂ ਫਿਲੌਰ ਤੋਂ ਬਰਾਮਦ ਹੋਈ ਨਜਾਇਜ਼ ਸ਼ਰਾਬ 
ਟਰੱਕ 'ਚੋਂ 683 ਪੇਟੀਆਂ ਨਾਜਾਇਜ਼ ਸ਼ਰਾਬ ਹੋਈ ਬਰਾਮਦ 
ਫਿਲੌਰ ਪੁਲਿਸ ਨੇ ਚੈਕਿੰਗ ਦੌਰਾਨ ਬਰਾਮਦ ਕੀਤੀ ਸ਼ਰਾਬ 
ਪੁਲਿਸ ਨੇ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫ਼ਤਾਰ 
ਮਨੋਜ ਛਜੂਰਾਮ ਵਾਸੀ ਗੁਜਰਾਤ ਵੱਜੋਂ ਹੋਈ ਮੁਲਜ਼ਮ ਦੀ ਪਛਾਣ

9:10 AM: ਤਲਵੰਡੀ ਸਾਬੋ 'ਚ ਰੁਕੀ ਵੋਟਿੰਗ ਪ੍ਰਕਿਰਿਆ 
ਤਲਵੰਡੀ ਸਾਬੋ ਦੇ ਬੂਥ ਨੰਬਰ 123 'ਤੇ ਵੋਟਿੰਗ ਰੁਕੀ 
ਦੂਸਰਾ ਬੈਲਟ ਬਾਕਸ ਮੰਗਵਾਇਆ ਗਿਆ 
ਬੈਲਟ ਬਾਕਸ ਤੋਂ ਬਾਅਦ ਜਾਰੀ ਹੋਵੇਗੀ ਵੋਟਿੰਗ ਪ੍ਰਕਿਰਿਆ

9:05 AM: ਜਲੰਧਰ ਦੇ ਪਿੰਡ ਕੰਗਣੀਵਾਲ 'ਚ ਵੋਟਿੰਗ ਸ਼ੁਰੂ 
84 ਸਾਲਾ ਵਿਅਕਤੀ ਨੇ ਪਾਈ ਵੋਟ 
ਬਜ਼ੁਰਗ ਵਿਅਕਤੀ ਨੇ ਕਿਹਾ ਵੋਟਿੰਗ ਪ੍ਰਤੀ ਬਹੁਤ ਉਤਸ਼ਾਹ
ਵੋਟਿੰਗ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਹਿਲਾ ਪਹੁੰਚਿਆ ਬਜ਼ੁਰਗ 
ਬਜ਼ੁਰਗ ਨੇ ਸਾਰਿਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ

 

 

 

8:50 AM: ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੰਭੀਰਪੁਰ ਵਿਖੇ ਪਾਈ ਵੋਟ
ਮੰਤਰੀ ਬੈਂਸ ਨੇ ਇਲਾਕੇ ਨਿਵਾਸੀਆਂ ਨੂੰ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਕੀਤੀ ਅਪੀਲ

44

8:40 AM: ਅੰਮ੍ਰਿਤਸਰ ਦੇ ਅਟਾਰੀ ਦੇ ਪਿੰਡ ਖਾਸਾ 'ਚ ਬਲਾਕ ਸੰਮਤੀ ਚੋਣ ਹੋਈ ਰੱਦ
ਵੋਟਿੰਗ ਤੋਂ ਪਹਿਲਾਂ ਹੀ ਚੋਣ ਕੀਤੀ ਗਈ ਰੱਦ 
'ਆਪ' ਉਮੀਦਵਾਰ ਨੂੰ ਤੱਕੜੀ ਦਾ ਚੋਣ ਨਿਸ਼ਾਨ ਮਿਲਿਆ 
ਛਪਾਈ 'ਚ ਹੋਈ ਗਲਤੀ : SDM ਰਾਕੇਸ਼ ਕੁਮਾਰ

 

8:10 AM: ਵੋਟਿੰਗ ਤੋਂ ਪਹਿਲਾਂ ਹੀ ਅਟਾਰੀ ਦੇ ਪਿੰਡ ਖਾਸਾ ਦੀ ਚੋਣ ਰੱਦ, 'ਆਪ' ਉਮੀਦਵਾਰ ਨੂੰ ਮਿਲਿਆ ਤੱਕੜੀ ਦਾ ਚੋਣ ਨਿਸ਼ਾਨ, SDM ਰਾਕੇਸ਼ ਕੁਮਾਰ ਨੇ ਰੋਜ਼ਾਨਾ ਸਪੋਕਸਮੈਨ 'ਤੇ ਮੰਨੀ ਗ਼ਲਤੀ

8:00 AM: ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਗਰਮ,
ਕੌਣ ਜਿੱਤੇਗਾ, ਕਿਸ ਨੂੰ ਮਿਲੇਗੀ ਹਾਰ ?
ਕੀ ਭੂਮਿਕਾ ਨਿਭਾਉਣਗੇ ਵਾਰ-ਪਲਟਵਾਰ ?

ਪੰਜਾਬ ਵਿੱਚ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਚੋਣਾਂ ਈਵੀਐਮ ਮਸ਼ੀਨਾਂ ਦੀ ਬਜਾਏ ਬੈਲਟ ਪੇਪਰਾਂ ਦੀ ਵਰਤੋਂ ਕਰਕੇ ਕਰਵਾਈਆਂ ਜਾ ਰਹੀਆਂ ਹਨ।

ਸੂਬੇ ਭਰ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਕਮੇਟੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਕੁੱਲ 9,775 ਉਮੀਦਵਾਰ ਚੋਣ ਲੜ ਰਹੇ ਹਨ। ਚੋਣਾਂ ਲਈ ਲਗਭਗ 90,000 ਕਰਮਚਾਰੀ ਤਾਇਨਾਤ ਹਨ। ਇਨ੍ਹਾਂ ਵਿੱਚੋਂ 1280 ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਲਈ ਅਤੇ 8,495 ਉਮੀਦਵਾਰ ਬਲਾਕ ਕਮੇਟੀ ਲਈ ਚੋਣ ਲੜ ਰਹੇ ਹਨ।