ਸਹਿਕਾਰੀ ਸਭਾਵਾਂ ਦੇ ਅਧਿਕਾਰੀਆਂ ਨੇ ਕਿਸਾਨ ਕਰਜ਼ ਮੁਆਫ਼ੀ ਸਬੰਧੀ ਪੜਤਾਲ ਕੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵੱਲੋ ਪੰਜ ਏਕੜ ਤੋ ਘੱਟ ਜਮੀਨ ਦੇ ਮਾਲਿਕ ਕਿਸਾਨਾਂ ਨੂੰ ਕਰਜ ਮੁਆਫੀ ਦੀ ਸਕੀਮ ਅਧੀਨ ਲਿਆਉਣ ਲਈ ਸਰਕਾਰ ਵੱਲੋ ਜਾਰੀ ਕੀਤੀ ਸੂਚੀ....

Co-operative Societies Members

ਤਪਾ ਮੰਡੀ :  ਪੰਜਾਬ ਸਰਕਾਰ ਵੱਲੋ ਪੰਜ ਏਕੜ ਤੋ ਘੱਟ ਜਮੀਨ ਦੇ ਮਾਲਿਕ ਕਿਸਾਨਾਂ ਨੂੰ ਕਰਜ ਮੁਆਫੀ ਦੀ ਸਕੀਮ ਅਧੀਨ ਲਿਆਉਣ ਲਈ ਸਰਕਾਰ ਵੱਲੋ ਜਾਰੀ ਕੀਤੀ ਸੂਚੀ ਨੂੰ ਲਾਗੂ ਕਰਨ ਤੋ ਪਹਿਲਾ ਨਿਰੀਖਣ ਕਰਨ ਲਈ ਤਪਾ ਦੀ ਸਹਿਕਾਰੀ ਸਭਾ ਵਿਖੇ ਦਰਜਨ ਭਰ ਪਿੰਡਾਂ ਵਿਚਲੀਆ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੇ ਸੂਚੀ ਵਿਚਲੇ ਲਾਭਪਾਤਰੀ ਕਿਸਾਨਾਂ ਦੀ ਜਮੀਨ ਸਬੰਧੀ ਪੜਤਾਲ ਕੀਤੀ। ਪੜਤਾਲ ਕਰਨ ਪੁੱਜੀ ਅਧਿਕਾਰੀਆਂ ਦੀ ਟੀਮ ਵਿਚਲੇ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆਂ ਕਿ ਜਿਲ੍ਹੇਂ ਭਰ ਵਿਚ ਕਰੀਬ ਪੰਜ ਏਕੜ ਤੋ ਘੱਟ ਵਾਲੇ ਪੰਜ ਹਜਾਰ ਕਿਸਾਨਾਂ ਨੂੰ ਕਰਜ ਮੁਆਫੀ ਸਬੰਧੀ ਸਰਕਾਰ ਵੱਲੋ ਰਾਹਤ ਦਿੱਤੀ ਜਾ ਰਹੀ ਹੈ।

 ਜਿਸ ਦੇ ਸਬੰਧ ਵਿਚ ਤਪਾ ਵਿਖੇ ਤਪਾ, ਦਰਾਜ, ਰੂੜੇਕੇ ਕਲਾਂ, ਧੋਲਾ, ਭੈਦੀ ਫੱਤਾ, ਸੰਧੂ ਕਲਾਂ, ਖੁੱਡੀ ਖੁਰਦ, ਘੁੰਨਸ ਆਦਿ ਪਿੰਡਾਂ ਵਿਚਲੀਆ ਸਹਿਕਾਰੀ ਸਭਾਵਾਂ ਅਧੀਨਲੇ ਪੰਜ ਏਕੜ ਤੋ ਘੱਟ ਵਾਲੇ ਕਿਸਾਨਾਂ ਦੇ ਕਾਗਜ ਪੱਤਰਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਜਦਕਿ ਉਕਤ ਪੜਤਾਲ ਦੋਰਾਨ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀ ਵੀ ਸਹਿਯੋਗ ਦੇ ਰਹੇ ਹਨ।

ਉਨ੍ਹਾਂ ਇਹ ਵੀ ਦਸਿਆਂ ਕਿ ਸ਼ੋਸ਼ਲ ਆਡਿਟ ਦੌਰਾਨ ਸੂਚੀ ਵਿਚਲੇ ਕਰੀਬ 10 ਫ਼ੀਸਦੀ ਕਿਸਾਨਾਂ ਨੂੰ ਬੁਲਾ ਕੇ ਪੜਤਾਲ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਤਾਂ ਜੋ ਸਰਕਾਰ ਦੀ ਉਕਤ ਸਕੀਮ ਤੋ ਕੋਈ ਕਿਸਾਨ ਵਾਝਾਂ ਨਾ ਰਹਿ ਸਕੇ। ਇਸ ਮੌਕੇ ਗੁਰਤੇਜ ਸਿੰਘ ਸਕੱਤਰ ਧੋਲਾ, ਬਲਕਾਰ ਸਿੰਘ ਸਕੱਤਰ ਰੂੜੇਕੇ ਕਲਾਂ, ਹਰਨੇਕ ਸਿੰਘ ਸੰਧੂ ਕਲਾਂ, ਹਰਜੀਤ ਸਿੰਘ ਸਕੱਤਰ ਦਰਾਜ, ਗੁਰਚਰਨ ਸਿੰਘ ਆਦਿ ਵੀ ਹਾਜਰ ਸਨ।