ਪਟਰੌਲ ਪੰਪ ਦੇ ਕੈਸ਼ੀਅਰ ਤੋਂ ਲੁੱਟ ਦੀ ਅਸਫ਼ਲ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਨੂਰਪੁਰ ਬੇਦੀ ਅਧੀਨ ਪੈਂਦੀ ਕਲਮਾਂ ਚੌਕੀ ਦੇ ਨਜ਼ਦੀਕ ਸ਼ੁਭਕਰਮਨ ਪਟਰੌਲ ਪੰਪ ਦੇ ਕਸ਼ੀਅਰ ਗੁਰਨੈਬ ਸਿੰਘ ਤੋਂ ਅਗਿਆਤ ਨੌਜਵਾਨ ਵਲੋਂ ਕੈਸ਼ ਲੁੱਟਣ ਦੀ ਨਾਕਾਮ ਕੋਸ਼ਿਸ਼...

Road Blockade Done By The Police at Lajj Chowk.

ਨੂਰਪੁਰ ਬੇਦੀ : ਥਾਣਾ ਨੂਰਪੁਰ ਬੇਦੀ ਅਧੀਨ ਪੈਂਦੀ ਕਲਮਾਂ ਚੌਕੀ ਦੇ ਨਜ਼ਦੀਕ ਸ਼ੁਭਕਰਮਨ ਪਟਰੌਲ ਪੰਪ ਦੇ ਕਸ਼ੀਅਰ ਗੁਰਨੈਬ ਸਿੰਘ ਤੋਂ ਅਗਿਆਤ ਨੌਜਵਾਨ ਵਲੋਂ ਕੈਸ਼ ਲੁੱਟਣ ਦੀ ਨਾਕਾਮ ਕੋਸ਼ਿਸ਼ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਗੁਰਨੈਬ ਸਿੰਘ ਆਪਣੇ ਪਟਰੌਲ ਦੇ ਕੈਸ਼ ਨੂੰ ਨੂਰਪੁਰ ਬੇਦੀ ਦੇ ਬੈਂਕ 'ਚ ਜਮ੍ਹਾਂ ਕਰਾਉਣ ਤਕਰੀਬਨ 2 ਵਜੇ ਦੁਪਹਿਰ ਨੂਰਪੁਰ ਬੇਦੀ ਵੱਲ ਨੂੰ ਅਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਆ ਰਿਹਾ ਸੀ ਤਾਂ ਝੱਜ ਚੌਕ 'ਤੇ ਇਕ ਅਣਪਛਾਤੇ ਨੌਜਵਾਨ ਨੇ ਨੂਰਪੁਰ ਬੇਦੀ ਨੂੰ ਆਉਣ ਲਈ ਹੱਥ ਦਿਤਾ ਤਾਂ ਗੁਰਨੈਬ ਸਿੰਘ ਨੇ ਉਸ ਨੂੰ ਅਪਣੇ ਮੋਟਰ ਸਾਈਕਲ ਤੇ ਬਿਠਾ ਲਿਆ।

ਕੁਝ ਹੀ ਦੂਰੀ 'ਤੇ ਜਾਂ ਕੇ ਪਿੰਡ ਫੂਕਾਪੁਰ ਬਾੜੀਆਂ ਦੇ ਨਜ਼ਦੀਕ ਉਸ ਨੌਜਵਾਨ ਨੇ ਗੁਰਨੈਬ ਸਿੰਘ ਨੂੰ ਪਿਛੇ ਤੋਂ ਕਿਸੇ ਹਥਿਆਰ ਨਾਲ ਡਰਾਇਆ ਤੇ ਧਮਕਾਇਆ। 
ਗੁਰਨੈਬ ਸਿੰਘ ਨੇ ਉਸ ਦੀ ਵਿਰੋਧਤਾ ਕੀਤੀ ਤਾਂ ਮੋਟਰਸਾਈਕਲ ਦਾ ਸਤੁੰਲਨ ਖਰਾਬ ਹੋਣ ਕਾਰਨ ਉਹ ਦੋਨੋ ਸੜਕ ਦੇ ਕਿਨਾਰੇ ਡਿੱਗ ਪਏ। ਚੰਗੀ ਕਿਸਮਤ ਨਾਲ ਸ੍ਰੀ ਅਨੰਦਪੁਰ ਸਾਹਿਬ ਤੋ ਨੂਰਪੁਰ ਬੇਦੀ ਨੂੰ ਬੱਸ ਆ ਰਹੀ ਸੀ। ਬੱਸ ਦੇ ਡਰਾਇਵਰ ਨੇ ਇਹ ਸਮਝਿਆ ਕਿ ਮੋਟਰ ਸਾਈਕਲ ਸਵਾਰ ਬੇਕਾਬੂ ਹੋ ਕੇ ਡਿੱਗੇ ਹਨ। ਉਨ੍ਹਾਂ ਨੂੰ ਚੁਕਣ ਲਈ ਬੱਸ ਵਾਲੇ ਨੇ ਬੱਸ ਰੋਕੀ ਤਾਂ ਇੰਨ੍ਹੇ ਨੂੰ ਨੌਜਵਾਨ ਉਠ ਕੇ ਆਪਣੇ ਸਾਥੀਆਂ ਨਾਲ ਸਪਲੈਡਰ ਮੋਟਰਸਾਈਕਲ ਭੱਜਣ 'ਚ ਸਫਲ ਹੋ ਗਿਆ।

ਗੁਰਨੈਬ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਕਾਲੇ ਰੰਗ ਦੇ ਪਟਕੇ ਤੇ ਚਿੱਟ ਰੰਗ ਦੇ ਕਪੜੇ ਪਹਿਨੇ ਹੋਏ ਸਨ। ਇਸ ਦੀ ਸੂਚਨਾ ਉਨਾਂ ਤੁਰੰਤ ਥਾਣਾ ਨੂਰਪੁਰ ਬੇਦੀ ਨੂੰ ਦੇ ਦਿੱਤੀ ਹੈ। ਕੀ ਕਹਿੰਦੇ ਹਨ ਥਾਣਾ ਮੁਖੀ: ਜਦੋਂ ਨੂਰਪੁਰ ਬੇਦੀ ਦੇ ਥਾਣਾ ਮੁਖੀ ਕੁਲਬੀਰ ਸਿੰਘ ਕੰਗ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਤੁਰਤ ਕਾਰਵਾਈ ਕਰਦਿਆਂ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿਤੀ। ਉਨ੍ਹਾਂ ਕਿਹਾ ਕਿ ਝੱਜ ਚੌਕ 'ਚ ਲੱਗੇ ਕੈਮਰਿਆ ਦੀ ਫੁਟਜ਼ ਨੂੰ ਖ਼ਗਾਲਣਾ ਸੁਰੂ ਕਰ ਦਿਤਾ ਹੈ। ਪੁਲਿਸ ਨੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿਤੀ ਹੈ।