ਪ੍ਰਧਾਨ ਲੌਂਗੋਵਾਲ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਵੀਂ ਇਮਾਰਤ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਠਾਂ ਦੀ ਬੁਕਿੰਗ, ਮੁਫਤ ਡਿਸਪੈਂਸਰੀ ਅਤੇ ਜੋੜਾ ਘਰ ਦੀ ਨਵੀਂ ਬਣੀ ਇਮਾਰਤ......

New Building At Takht Sri Damdama Sahib

ਚਾਉਂਕੇ :- ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਪਾਠਾਂ ਦੀ ਬੁਕਿੰਗ, ਮੁਫਤ ਡਿਸਪੈਂਸਰੀ ਅਤੇ ਜੋੜਾ ਘਰ ਦੀ ਨਵੀਂ ਬਣੀ ਇਮਾਰਤ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਦਘਾਟਨ ਕੀਤਾ। ਮਾਘੀ ਦੇ ਦਿਹਾੜੇ ਉਪਰ ਮੁਕਤਸਰ ਸਾਹਿਬ ਜਾਣ ਤੋਂ ਪਹਿਲਾਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤਖਤ ਦਮਦਮਾ ਸਾਹਿਬ ਪੁੱਜੇ। ਤਖਤ ਸਾਹਿਬ ਨਤਮਸਤਕ ਹੋਣ ਉਪਰੰਤ ਉਨਾਂ ਨੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ,  ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ। 

ਪ੍ਰਧਾਨ ਲੌਂਗੋਵਾਲ ਨੇ ਕਾਰ ਸੇਵਾ ਦਿੱਲੀ ਵਾਲੇ ਬਾਬਿਆਂ ਨੂੰ ਸੌਂਪੀ ਸੇਵਾ ਦੇ ਚਲਦਿਆਂ ਬਾਬਾ ਚਰਨਜੀਤ ਸਿੰਘ ਵੱਲੋਂ ਮੁਕੰਮਲ ਕਰਵਾਈ ਪਾਠਾਂ ਦੀ ਬੁਕਿੰਗ, ਮੁਫਤ ਧਾਰਮਿਕ ਸਾਹਿਤ, ਮੁਫਤ ਡਿਸਪੈਂਸਰੀ ਅਤੇ ਜੋੜਾ ਘਰ ਦੀ ਇਮਾਰਤ ਦਾ ਉਦਘਾਟਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਕੀਤਾ। ਉਨਾਂ ਕਿਹਾ ਕਿ ਇਮਾਰਤ ਦੇ ਬਣ ਜਾਣ ਨਾਲ ਤਖਤ ਸਾਹਿਬ ਪੁੱਜਣ ਵਾਲੀਆਂ ਸੰਗਤਾਂ ਨੂੰ ਕਈ ਕਿਸਮ ਦੀਆਂ ਸਹੂਲਤਾਂ ਮਿਲ ਸਕਣਗੀਆਂ।

ਇਸ ਮੌਕੇ ਬਿੱਕਰ ਸਿੰਘ ਚੰਨੂ ਜੂਨੀਅਰ ਮੀਤ ਪ੍ਰਧਾਨ, ਭਾਈ ਅਮਰੀਕ ਸਿੰਘ ਕੋਟਸ਼ਮੀਰ, ਜਥੇ:ਗੁਰਤੇਜ ਸਿੰਘ ਢੱਡੇ ਮੈਂਬਰ, ਭਾਈ ਕਰਨ ਸਿੰਘ ਮੈਨੇਜਰ, ਭਾਈ ਗੁਰਦੀਪ ਸਿੰਘ ਦੁਫੇੜਾ, ਅਕਾਲੀ ਆਗੂ ਰਣਜੀਤ ਮਲਕਾਣਾ ਤੇ ਠਾਣਾ ਸਿੰਘ ਚੱਠਾ ਵੀ ਹਾਜਿਰ ਸਨ।