ਅਸੀਂ ਪਾਰਟੀ ਦਾ ਚੋਣ ਮੈਨੀਫ਼ੈਸਟੋ ਕਾਨੂੰਨੀ ਦਸਤਾਵੇਜ਼ ਵਜੋਂ ਪੇਸ਼ ਕਰਾਂਗੇ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਅਸੀਂ ਪੰਜਾਬੀ ਏਕਤਾ ਪਾਰਟੀ ਵਾਲੇ ਚੋਣ ਮੈਨੀਫ਼ੈਸਟੋ ਬਣਾਵਾਂਗੇ, ਲੋਕਾਂ ਅੱਗੇ ਜਵਾਬਦੇਹ ਹੋਣ ਤੋਂ ਇਲਾਵਾ ਦੇਸ਼ ਦੇ ਚੋਣ......

We will present the party's manifesto as a legal document: Khaira

ਸ੍ਰੀ ਮੁਕਤਸਰ ਸਾਹਿਬ : 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਅਸੀਂ ਪੰਜਾਬੀ ਏਕਤਾ ਪਾਰਟੀ ਵਾਲੇ ਚੋਣ ਮੈਨੀਫ਼ੈਸਟੋ ਬਣਾਵਾਂਗੇ, ਲੋਕਾਂ ਅੱਗੇ ਜਵਾਬਦੇਹ ਹੋਣ ਤੋਂ ਇਲਾਵਾ ਦੇਸ਼ ਦੇ ਚੋਣ ਕਮਿਸ਼ਨਰ ਨੂੰ ਐਫ਼ੀਡੇਵਿਟ ਦੇਵਾਂਗੇ ਕਿ ਜੇਕਰ ਅਸੀਂ ਅਪਣੇ ਕੀਤੇ ਹੋਏ ਵਾਅਦੇ ਦੋ ਸਾਲ ਅੰਦਰ ਪੂਰੇ ਨਾ ਕਰੀਏ ਤਾਂ ਸਾਡੀ ਪਾਰਟੀ ਦੀ ਮਾਨਤਾ ਰੱਦ ਕਰ ਦਿਤੀ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੁਖਪਾਲ ਸਿੰਘ ਖਹਿਰਾ ਨੇ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਸਿਆਸੀ ਪਾਰਟੀਆਂ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਪਰ ਬਾਅਦ ਵਿਚ ਕੀਤੇ ਵਾਅਦੇ ਭੁਲਾ ਕੇ ਅਪਣੀਆਂ ਤਿਜੋਰੀਆਂ ਭਰਨੀਆਂ ਸ਼ੁਰੂ ਕਰ ਦਿੰਦੇ ਹਨ

ਜਿਸ ਕਰ ਕੇ ਲੋਕ ਅਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹਨ। ਉਨ੍ਹਾਂ ਕੈਪਟਨ ਅਤੇ ਸੁਖਬੀਰ ਬਾਦਲ ਨੂੰ ਚੁਨੌਤੀ ਦਿੰਦਿਆਂ ਪੁਛਿਆ ਕਿ ਕੀ ਉਹ ਭਾਰਤ ਦੇ ਚੋਣ ਕਮਿਸ਼ਨਰ ਨੂੰ ਵਾਅਦੇ ਪੂਰੇ ਨਾ ਕੀਤੇ ਜਾਣ ਉਤੇ ਪਾਰਟੀ ਦੀ ਮਾਨਤਾ ਰੱਦ ਕਰ ਦਿਤੇ ਜਾਣ ਸਬੰਧੀ ਐਫ਼ੀਡੈਵਿਟ ਦੇਣਗੇ? ਅਰਵਿੰਦ ਕੇਰੀਵਾਲ ਉਤੇ ਤੰਜ ਕਸਦਿਆਂ ਖਹਿਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਿਹੜਾ ਕੇਜਰੀਵਾਲ ਮਜੀਠੀਏ ਨੂੰ ਕਾਲਰ ਤੋਂ ਫੜ ਕੇ ਅੰਦਰ ਕਰਨ ਦੀਆਂ ਬੜ੍ਹਕਾਂ ਮਾਰਦਾ ਸੀ ਪਰ ਉਲਟਾ ਮਾਫ਼ੀ ਮੰਗਦਾ ਨਜ਼ਰ ਆਇਆ।

ਖਹਿਰਾ ਨੇ ਕਿਹਾ ਕਿ ਹੁਣ ਭਗਵੰਤ ਮਾਨ ਬਰਨਾਲ ਰੈਲੀ ਤਕ ਸਪੱਸ਼ਟ ਕਰੇ ਕਿ ਕੇਜਰੀਵਾਲ ਵਲੋਂ ਮੰਗੀ ਗਈ ਮਾਫ਼ੀ ਨਾਲ ਉਹ ਸਹਿਮਤ ਹੈ ਜਾਂ ਨਹੀਂ।
ਹਰਵਿੰਦਰ ਸਿੰਘ ਫੂਲਕਾ ਦਾ ਨਵੰਬਰ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਅਤੇ ਮਸੰਦਾਂ ਤੋਂ ਸ਼੍ਰੋਮਣੀ ਕਮੇਟੀ ਅਜ਼ਾਦ ਕਰਵਾਉਣ ਦੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਖਹਿਰਾ ਨੇ ਕਿਹਾ ਕਿ ਉਹ 1984 ਦੀ ਬਰਾਬਰ ਦੀ ਦੋਸ਼ੀ ਭਾਜਪਾ ਨਾਲ ਨੇੜਤਾ ਨਾਲ ਸਹਿਮਤ ਨਹੀਂ ਹਨ।

ਇਸ ਮੌਕੇ ਉਨ੍ਹਾਂ ਨਾਲ ਮਾਸਟਰ ਬਲਦੇਵ ਸਿੰਘ ਜੈਤੋ ਵਿਧਾਇਕ, ਪ੍ਰੋ. ਖੋਮਲ ਗੁਰਨੂਰ ਸਿੰਘ ਮੁੱਖ ਬੁਲਾਰਾ, ਜਸਵਿੰਦਰ ਸਿੰਘ ਜ਼ਿਲਾ ਪ੍ਰਧਾਨ, ਰਾਜਪਾਲ ਸਿੰਘ ਜ਼ਿਲਾ ਪ੍ਰਧਾਨ ਬਠਿੰਡਾ, ਦੀਪਕ ਬਾਂਸਲ ਸ਼ਹਿਰੀ ਪ੍ਰਧਾਨ ਬਠਿੰਡਾ, ਜਸਕਰਨ ਸਿੰਘ ਮਹਿਮਾ, ਨਵਦੀਪ ਸਿੰਘ ਬਿੱਲੂ, ਵਰਿੰਦਰ ਸਿੰਘ ਗਲੌਰੀ, ਮਨਜਿੰਦਰ ਸਿੰਘ ਕਾਕਾ ਉੜਾਂਗ, ਅਸ਼ੋਕ ਚੁੱਘ, ਮਿੰਕਲ ਬਜਾਜ, ਕੌਂਸਲਰ ਗੁਰਮੀਤ ਸਿੰਘ ਜੀਤਾ ਆਦਿ ਹਾਜ਼ਰ ਸਨ।