ਪੰਜਾਬ ਮਿਊਂਸਿਪਲ ਇਨਫ਼ਰਾਸਟਕਚਰ ਡਿਵੈਲਪਮੈਂਟ ਕੰਪਨੀ ਨੇ ਹਾਸਲ ਕੀਤਾ ਐਵਾਰਡ : ਬ੍ਰਹਮ ਮਹਿੰਦਰਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਮਿਊਂਸਿਪਲ ਇਨਫ਼ਰਾਸਟਕਚਰ ਡਿਵੈਲਪਮੈਂਟ ਕੰਪਨੀ ਨੇ ਹਾਸਲ ਕੀਤਾ ਐਵਾਰਡ : ਬ੍ਰਹਮ ਮਹਿੰਦਰਾ

image

ਚੰਡੀਗੜ੍ਹ, 14 ਜਨਵਰੀ (ਸੁਰਜੀਤ ਸਿੰਘ ਸੱਤੀ) : ਪੰਜਾਬ ਮਿਊਂਸਿਪਲ ਇਨਫ਼ਰਾਸਟਕਚਰ ਡਿਵੈਲਪਮੈਂਟ ਕੰਪਨੀ (ਪੀ.ਐਮ.ਆਈ.ਡੀ.ਸੀ.) ਨੇ ਭਾਰਤ ਵਿਚ ‘ਮਿਊਂਸਿਪਲ ਈ-ਗਵਰਨੈਂਸ ਪ੍ਰਾਜੈਕਟ’ ਲਈ ਸਰਬੋਤਮ ਸਿਵਿਕ ਏਜੰਸੀ ਸ੍ਰੇਣੀ ਅਧੀਨ ‘ਜਨਆਗ੍ਰਹ ਸਿਟੀ ਗਵਰਨੈਂਸ ਐਵਾਰਡਜ’, 2020 ਹਾਸਲ ਕੀਤਾ ਹੈ।
ਜੇਤੂਆਂ ਦੀ ਚੋਣ ਅਮਿਤਾਭ ਕਾਂਤ (ਨੀਤੀ ਆਯੋਗ), ਆਸ਼ੂਤੋਸ ਵਰਸਨੀ (ਬਰਾਊਨ ਯੂਨੀਵਰਸਟੀ), ਨਿਰੰਜਨ ਰਾਜਾਧਾਖਸ਼ਯ (ਕਾਲਮਨਵੀਸ ਅਤੇ ਅਰਥ ਸਾਸਤਰੀ, ਆਈਡੀਐਫ਼ਸੀ ਇੰਸਟੀਚਿਊਟ), ਸੰਜੀਵ ਚੋਪੜਾ ਆਈਏਐਸ (ਡਾਇਰੈਕਟਰ, ਐਲਬੀਐਸਐਨਏਏ), ਯਾਮਿਨੀ ਅਈਅਰ (ਸੈਂਟਰ ਫ਼ਾਰ ਪਾਲਿਸੀ ਰਿਸਰਚ) ਅਤੇ ਸੇਵਾ ਮੁਕਤ ਆਈ.ਏ.ਐਸ. ਐਸ.ਕੇ. ਦਾਸ (ਚੇਅਰ ਆਫ਼ ਜਿਊਰੀ, ਜਨਆਗ੍ਰਹ ਦੇ ਗਵਰਨਿੰਗ ਬੋਰਡ ਦੇ ਮੈਂਬਰ) ਦੁਆਰਾ ਕੀਤੀ ਗਈ ਹੈ। ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਨੇ ਦਸਿਆ ਕਿ ਮੌਜੂਦਾ ਸਮੇਂ 8 ਸਰਵਿਸ ਮਡਿਊਲ (ਜਲ, ਸੀਵਰੇਜ, ਪ੍ਰਾਪਰਟੀ ਟੈਕਸ, ਫ਼ਾਇਰ ਐਨਓਸੀ, ਟਰੇਡ ਲਾਇਸੈਂਸ, ਜਨਤਕ ਸਕਿਾਇਤ ਨਿਵਾਰਣ, ਡਬਲ ਐਂਟਰੀ ਅਕਾਊਂਟਿੰਗ ਸਿਸਟਮ, ਫੁਟਕਲ ਸੇਵਾਵਾਂ ਆਦਿ) ਅਧੀਨ 50 ਤੋਂ ਵੱਧ ਮਿਊਂਸਿਪਲ ਸੇਵਾਵਾਂ ਆਨਲਾਈਨ ਕੀਤੀਆਂ ਗਈਆਂ ਹਨ। ਅਜਿਹੀਆਂ ਸੇਵਾਵਾਂ ਪੰਜਾਬ ਦੇ ਨਾਗਰਿਕਾਂ ਨੂੰ ਵਿਭਿੰਨ ਚੈਨਲਾਂ ਜਿਵੇਂ ਵੈੱਬ ਪੋਰਟਲ, ਮੋਬਾਈਲ ਐਪ ਅਤੇ ਵਟਸਐਪ ਰਾਹੀਂ ਦਿਤੀਆਂ ਜਾ ਰਹੀਆਂ ਹਨ। 
ਇਹ ਪੁਰਸਕਾਰ ਹਾਸਲ ਕਰਨ ਲਈ ਸਾਰੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਸ਼੍ਰੀ ਬ੍ਰਹਮ ਮਹਿੰਦਰਾ ਨੇ ਅੱਗੇ ਕਿਹਾ ਕਿ “ਡਿਜੀਟਲ ਸਿਟੀਜਨ ਸਰਵਿਸਿਜ਼ ਫ਼ਸਟ” ਪਹੁੰਚ ਦੇ ਹਿਸੇ ਵਜੋਂ, ਪੀ.ਐਮ.ਆਈ.ਡੀ.ਸੀ. ਪੰਜਾਬ ਦੇ ਸ਼ਹਿਰੀ ਸਥਾਨਕ ਇਕਾਈਆਂ ਵਿਚ ਨਾਗਰਿਕ ਕੇਂਦਰਿਤ ਮਿਉਂਸਪਲ ਸੇਵਾਵਾਂ ਨੂੰ ਡਿਜੀਟਾਈਜ਼ ਕਰਨ ਲਈ ਅਣਥੱਕ ਕੋਸ਼ਿਸ਼ਾਂ ਕਰ ਰਿਹਾ ਹੈ।