ਕੋਰੋਨਾ ਦੇ ਮੱਦੇਨਜ਼ਰ ਨਵੀਆਂ ਹਦਾਇਤਾਂ ਹੋਈਆਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

25 ਜਨਵਰੀ ਤੱਕ ਨਵੇਂ ਹੁਕਮ ਰਹਿਣਗੇ ਜਾਰੀ

Corona virus

 ਚੰਡੀਗੜ੍ਹ -  ਵੈਕਸੀਨ ਦੀਆਂ ਦੋਨੋਂ ਡੋਜ਼ ਕੀਤੀਆਂ ਲਾਜ਼ਮੀ
ਨਵੇਂ ਹੁਕਮਾਂ ਤੱਕ ਪਾਬੰਦੀਆਂ ਰਹਿਣਗੀਆਂ ਜਾਰੀ
ਜਿੰਮ, ਹੋਟਲ 'ਚ ਜਾਣ ਵਾਲਿਆਂ ਲਈ ਵੈਕਸੀਨ ਕੀਤੀ ਜ਼ਰੂਰੀ 
ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤੀ ਨਾਲ ਹੋਵੇਗੀ ਕਾਰਵਾਈ 
ਜਨਤਕ ਥਾਵਾਂ 'ਤੇ ਜਾਣ ਵਾਲਿਆਂ ਲਈ ਦੋਨੋਂ ਡੋਜ਼ ਲਾਜ਼ਮੀ
ਕੋਵੈਕਸੀਨ ਲਈ 28 ਦਿਨ ਬਾਅਦ ਜਦਕਿ ਕੋਵੀਸ਼ੀਲਡ ਲਈ 84 ਦਿਨ ਬਾਅਦ ਹੈ ਦੂਜੀ ਡੋਜ਼ ਲਗਵਾਉਣ ਦਾ ਸਮਾਂ 
25 ਜਨਵਰੀ ਤੱਕ ਨਵੇਂ ਹੁਕਮ ਰਹਿਣਗੇ ਜਾਰੀ

ਮੈਡੀਕਲ ਤੇ ਨਰਸਿੰਗ ਇੰਸਟੀਚਿਊਟ ਵਿਚ ਕੰਮਕਾਜ ਜਾਰੀ ਰਹੇਗਾ। ਨਾਈਟ ਕਰਫਿਊ ਵਿਚ ਜ਼ਰੂਰੀ ਸੇਵਾਵਾਂ ‘ਤੇ ਕੋਈ ਰੋਕ ਨਹੀਂ ਹੋਵੇਗੀ। ਨੈਸ਼ਨਲ ਤੇ ਸਟੇਟ ਹਾਈਵੇ ਉਤੇ ਆਵਾਜਾਈ ਵਿਚ ਕੋਈ ਰੋਕ ਨਹੀਂ ਹੋਵੇਗੀ। ਬੱਸ, ਟ੍ਰੇਨ ਜਾਂ ਜਹਾਜ਼ ਤੋਂ ਆਉਣ ਵਾਲੀ ਯਾਤਰੀਆਂ ਨੂੰ ਘਰ ਜਾਣ ਤੱਕ ਨਾਈਟ ਕਰਫਿਊ ਤੋਂ ਛੋਟ ਮਿਲੇਗੀ। ਆਨਲਾਈਨ ਪੜ੍ਹਾਈ ਲਈ ਐਜੂਕੇਸ਼ਨਲ ਇੰਸਟੀਚਿਊਟ ਆਫਿਸ ਖੋਲ੍ਹ ਸਕਦੇ ਹਨ।