ਮਾਨਸਾ ਤੋਂ ਟਿਕਟ ਮਿਲਣ 'ਤੇ ਸਿੱਧੂ ਮੂਸੇਵਾਲਾ ਨੇ ਪ੍ਰਗਟਾਈ ਖੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਵਾਹਿਗੁਰੂ ਦੀ ਕਿਰਪਾ ਨਾਲ ਚੋਣ ਲੜਾਂਗੇ ਵੀ ਅਤੇ ਜਿੱਤਾਂਗੇ ਵੀ 

Sidhu Moosewala

ਮਾਨਸਾ :  ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕਾਂਗਰਸ ਨੇ ਮਾਨਸਾ ਤੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ  ਹਲਕਾ ਮਾਨਸਾ ਤੋਂ ਟਿਕਟ ਮਿਲਣ 'ਤੇ ਸਿੱਧੂ ਮੂਸੇਵਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਾਰੇ ਹਲਕਾ ਵਾਸੀਆਂ ਦਾ ਧਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਲਈ ਅਰਦਾਸ ਕੀਤੀ। ਵਾਹਿਗੁਰੂ ਦੀ ਮੇਹਰ ਨਾਲ ਚੋਣ ਲੜਾਂਗੇ ਤੇ ਜਿੱਤਾਂਗੇ। ਜਿੱਤਣ ਤੋਂ ਬਾਅਦ ਅਸੀਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜਿੱਤ ਤੋਂ ਬਾਅਦ ਬਦਲਾਅ ਜ਼ਰੂਰ ਆਵੇਗਾ।

ਦੱਸ ਦੇਈਏ ਕਿ ਮਾਨਸਾ ਤੋਂ ਮੌਜੂਦਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੁਸਪਿੰਦਰਬੀਰ ਚਾਹਲ ਨੇ ਵੀ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਸੀ ਪਰ ਇਸ ਤਿੱਖੇ ਵਿਰੋਧ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਮਾਨਸਾ ਤੋਂ ਸਿੱਧੂ ਨੂੰ ਹੀ ਚੋਣ ਮੈਦਾਨ 'ਚ ਉਤਾਰਿਆ ਹੈ। ਟਿਕਟ ਮਿਲਣ ਤੋਂ ਬਾਅਦ ਸਿੱਧੂ ਨੇ ਜਿਥੇ ਖੁਸ਼ੀ ਜਾਹਰ ਕੀਤੀ ਉਥੇ ਉਨ੍ਹਾਂ ਨੇ ਹਲਕੇ ਦੇ ਵਿਕਾਸ ਬਾਰੇ ਵੀ ਗੱਲ ਕੀਤੀ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਹਰ ਕੰਮ ਖੜਕੇ-ਦੜਕੇ ਨਾਲ ਹੀ ਹੁੰਦਾ ਹੈ ਪਰ ਹੁਣ ਪਾਰਟੀ ਨੇ ਜ਼ਿਮੇਵਾਰੀ ਦਿਤੀ ਹੈ ਤਾਂ ਉਹ ਇਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਕਈ ਮਸਲੇ ਅਜੇ ਉਵੇਂ ਹੀ ਪਏ ਹਨ ਉਹ ਇਸ ਲਈ ਹੀ ਹਨ ਕਿਉਂਕਿ ਉਨ੍ਹਾਂ ਨੂੰ ਕਿਸੇ ਨੇ ਹੱਲ ਹੀ ਨਹੀਂ ਕੀਤਾ।