ਮੋਗਾ ਨਗਰ ਨਿਗਮ ਦੀ ਵੱਡੀ ਕਾਰਵਾਈ, ਚਾਇਨਾ ਡੋਰ ਸਮੇਤ ਦੁਕਾਨਦਾਰ ਕਾਬੂ
ਪੁਲਿਸ ਨੇ ਦੁਕਾਨਦਾਰ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਮੋਗਾ- ਵੱਡੇ ਪੱਧਰ 'ਤੇ ਮਨੁੱਖੀ ਜਾਨਾਂ ਦਾ ਨੁਕਸਾਨ ਕਰਨ ਵਾਲੀ ਚਾਇਨਾ ਡੋਰ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ। ਇਸਦੇ ਖਿਲਾਫ ਨਗਰ ਨਿਗਮ ਮੋਗਾ ਦੀ ਟੀਮ ਨੇ ਨਿਗਮ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦੇ ਹੋਏ ਵੱਖ-ਵੱਖ ਦੁਕਾਨਾਂ ਤੋਂ 9 ਗੱਟੂ ਚਾਇਨਾ ਡੋਰ ਬਰਾਮਦ ਕੀਤੀ ਹੈ।
ਟੀਮ ਵਿੱਚ ਨਿਗਮ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।
ਤੁਹਾਨੂੰ ਦੱਸ ਦੇਈਏ ਕਿ ਨਗਰ ਨਿਗਮ ਮੋਗਾ ਵੱਲੋਂ ਸਪੈਸ਼ਲ ਇੰਨਫੋਰਸਮੈਂਟ ਟੀਮ ਬਣਾਈ ਗਈ ਹੈ ।ਜਿਸ ਤਹਿਤ ਕਾਰਵਾਈ ਲਈ ਅੱਜ FST ਅਤੇ ET ਟੀਮ ਨੂੰ ਖੁਫ਼ੀਆ ਸੋਰਸਾਂ ਤੋਂ ਪਤਾ ਲੱਗਾ ਹੈ ਕਿ ਲਖਵਿੰਦਰ ਸਿੰਘ ਉਰਫ਼ ਲੱਖੀ ਵਾਸੀ ਵਾਰਡ ਨੰਬਰ 27, ਗਲੀ ਨੰਬਰ 17 ਪ੍ਰੀਤ ਨਗਰ ਮੋਗਾ ਜਿਸ ਦੀ ਕਰਿਆਨੇ ਦੀ ਦੁਕਾਨ ਪ੍ਰੀਤ ਨਗਰ ਸੁਸਾਇਟੀ ਦਫ਼ਤਰ ਦੇ ਸਾਹਮਣੇ ਹੈ । ਜੋ ਚਾਇਨਾ ਡੋਰ ਵੇਚਦਾ ਸੀ, ਅੱਜ ਵੀ ਇਸ ਦੀ ਦੁਕਾਨ ਜਾਂ ਘਰੋਂ ਚਾਇਨਾ ਡੋਰ ਮਿਲ ਸਕਦੀ ਹੈ । ਰੇਡ ਕੀਤੀ ਤਾ ਵੱਖ-ਵੱਖ ਦੁਕਾਨਾਂ ਤੋਂ 9 ਗੱਟੂ ਚਾਇਨਾ ਡੋਰ ਬਰਾਮਦ ਕੀਤੀ ਗਈ। ਪੁਲਿਸ ਨੇ ਦੁਕਾਨਦਾਰ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।