ਪਹਾੜਾਂ 'ਤੇ ਹੋਈ ਬਰਫਬਾਰੀ ਨੇ ਮੈਦਾਨਾਂ ਨੂੰ ਛੇੜਿਆ ਕਾਂਬਾ, 1 ਡਿਗਰੀ ਤੋਂ ਹੇਠਾਂ ਡਿੱਗਿਆ ਪੰਜਾਬ ਦਾ ਪਾਰਾ

ਏਜੰਸੀ

ਖ਼ਬਰਾਂ, ਪੰਜਾਬ

ਘੱਟੋ ਘੱਟ 0.6 ਡਿਗਰੀ ਤਾਪਮਾਨ ਨਾਲ ਬਠਿੰਡਾ ਰਿਹਾ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ

Representational Image

ਆਮ ਨਾਲੋਂ 4.4 ਡਿਗਰੀ ਸੈਲਸੀਅਸ ਘੱਟ ਰਿਹਾ ਤਾਪਮਾਨ 

ਜ਼ਿਲ੍ਹਾ                     ਤਾਪਮਾਨ (ਡਿਗਰੀ ਸੈਲਸੀਅਸ)
ਅੰਮ੍ਰਿਤਸਰ             1.2 
ਮੁਕਤਸਰ               2.7
ਗੁਰਦਾਸਪੁਰ            4
ਫਰੀਦਕੋਟ              4.8
ਮੋਗਾ                     5.2
ਨਵਾਂ ਸ਼ਹਿਰ           10.5
ਬਰਨਾਲਾ               8.2
ਫਤਹਿਗੜ੍ਹ ਸਾਹਿਬ  6.7 
ਪਟਿਆਲਾ             9.9 

ਪਹਾੜਾਂ ਵਿਚ ਹੋਈ ਬਰਫਬਾਰੀ ਨੇ ਮੈਦਾਨੀ ਇਲਾਕਿਆਂ ਦੇ ਤਾਪਮਾਨ ਵਿਚ ਵੀ ਗਿਰਾਵਟ ਲਿਆਂਦੀ ਹੈ। ਪੰਜਾਬ ਤੇ ਹਰਿਆਣਾ ’ਚ ਅੱਜ ਸੰਘਣੀ ਧੁੰਦ ਤੇ ਸੀਤ ਲਹਿਰ ਕਾਰਨ ਆਮ ਜੀਵਨ ਪ੍ਰਭਾਵਿਤ ਹੋਇਆ ਤੇ ਘੱਟੋ ਘੱਟ 0.6 ਡਿਗਰੀ ਤਾਪਮਾਨ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ ਰਿਹਾ। 

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬਠਿੰਡਾ ਸਭ ਤੋਂ ਠੰਢਾ ਸ਼ਹਿਰ ਰਿਹਾ ਹੈ, ਜਿੱਥੇ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਆਮ ਨਾਲੋਂ 4.4 ਡਿਗਰੀ ਸੈਲਸੀਅਸ ਘੱਟ ਰਿਹਾ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਸੂਬੇ ਵਿੱਚ ਅਗਲੇ 4 ਤੋਂ 5 ਦਿਨ ਸੰਘਣੀ ਧੁੰਦ ਤੇ ਸੀਤ ਲਹਿਰ ਪੂਰੇ ਜ਼ੋਰ ’ਤੇ ਰਹੇਗੀ ਜਿਸ ਕਾਰਨ ਘੱਟੋ ਘੱਟ ਤਾਪਮਾਨ ਹੋਰ ਹੇਠਾਂ ਜਾ ਸਕਦਾ ਹੈ।

ਇਸ ਤੋਂ ਇਲਾਵਾ 15 ਜਨਵਰੀ ਨੂੰ ਸੀਤ ਲਹਿਰ ਚੱਲਣ ਦੀ ਸੰਭਾਵਨਾ ਜਾਹਰ ਕਰਦਿਆਂ ‘ਰੈੱਡ’ ਅਲਰਟ ਅਤੇ 16 ਜਨਵਰੀ ਨੂੰ ‘ਔਰੇਂਜ’ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਲੋਹੜੀ ਵਾਲੇ ਦਿਨ ਸੂਬੇ ’ਚ ਕਈ ਥਾਈਂ ਹੋਈ ਕਿਣਮਿਣ ਕਰਕੇ ਅਗਲੇ ਤਿੰਨ ਦਿਨ ਘੱਟੋ-ਘੱਟ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ ਅਤੇ ਉਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਜਾਵੇਗਾ।

ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 1.2 ਡਿਗਰੀ, ਮੁਕਤਸਰ ਵਿੱਚ 2.7, ਗੁਰਦਾਸਪੁਰ ਵਿੱਚ 4, ਫਰੀਦਕੋਟ ਵਿੱਚ 4.8, ਮੋਗਾ ਵਿੱਚ 5.2, ਨਵਾਂ ਸ਼ਹਿਰ ਵਿੱਚ 10.5, ਬਰਨਾਲਾ ਵਿੱਚ 8.2, ਫਤਹਿਗੜ੍ਹ ਸਾਹਿਬ ਵਿੱਚ 6.7 ਅਤੇ ਪਟਿਆਲਾ ਵਿੱਚ ਘੱਟੋ ਘੱਟ ਤਾਪਮਾਨ 9.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।