ਅਸਮਾਨੀ ਬਿਜਲੀ ਡਿੱਗਣ ਨਾਲ 2 ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਥੋ ਨੇੜਲੇ ਪਿੰਡ ਤੇਈਪੁਰ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਇਕ ਕਿਸਾਨ ਅਤੇ ਘੱਗਾ ਦੀ ਵਸਨੀਕ ਸੁੱਖੋ ਦੇਵੀ ਪਤਨੀ ਅਮਰੀਕ ਸਿੰਘ ਦੀ ਮੌਤ.....

Sky Electricity

ਪਾਤੜਾ/ਖਨੌਰੀ/ਸ਼ੁਤਰਾਣਾ : ਇੱਥੋ ਨੇੜਲੇ ਪਿੰਡ ਤੇਈਪੁਰ ਵਿਖੇ ਅਸਮਾਨੀ ਬਿਜਲੀ ਡਿਗਣ ਨਾਲ ਇਕ ਕਿਸਾਨ ਅਤੇ ਘੱਗਾ ਦੀ ਵਸਨੀਕ ਸੁੱਖੋ ਦੇਵੀ ਪਤਨੀ ਅਮਰੀਕ ਸਿੰਘ ਦੀ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜਸਦੇਵ ਸਿੰਘ ਆਪਣੇ ਖੇਤ ਮਟਰਾਂ ਦੀ ਤੁੜਾਈ ਕਰਵਾ ਰਿਹਾ ਸੀ, ਅਚਾਨਕ ਮੀਂਹ ਪੈਣ ਤੇ ਦਰੱਖਤ ਦੇ ਹੇਠਾਂ ਆ ਕੇ ਖਲੋ ਗਿਆ ਅਤੇ ਅਸਮਾਨੀ ਬਿਜਲੀ ਡਿੱਗਣ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਜਸਦੇਵ ਸਿੰਘ 8 ਏਕੜ ਜ਼ਮੀਨ ਦਾ ਮਾਲਕ ਸੀ। ਆਪ ਹੀ ਖੇਤੀ ਕਰਦਾ ਸੀ। ਮ੍ਰਿਤਕ ਆਪਣੇ ਪਿੱਛੇ ਇਕ ਲੜਕਾ ਅਤੇ ਇਕ ਲੜਕੀ ਛੱਡ ਗਿਆ ਹੈ।

ਇਸ ਤਰ੍ਹਾਂ ਹੀ ਨੇੜਲੇ ਪਿੰਡ ਮਾਡਵੀ ਖੁਰਦ ਵਿਖੇ ਅਸਮਾਨੀ ਬਿਜਲੀ ਡਿੱਗਣ ਨਾਲ ਟਰਾਂਸਫਾਰਮ ਸੜਕੇ ਸੁਆਹ ਹੋ ਗਿਆ ਪਰ ਜਾਨੀ ਨੁਕਸਾਨ ਹੋਣ ਤੋਂ ਬੱਚ ਗਿਆ।  ਇਸੇ ਤਰ੍ਹਾਂ ਘੱਗਾ ਦੀ ਵਸਨੀਕ ਸੁੱਖੋ ਦੇਵੀ ਪਤਨੀ ਅਮਰੀਕ ਸਿੰਘ ਜੋ ਕਿ ਭੱਠੇ ਵੱਢਣ ਲਈ ਜਾ ਰਹੀ ਸੀ 'ਤੇ ਵੀ ਅਸਮਾਨੀ ਬਿਜਲੀ ਡਿੱਗ ਗਈ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਜਸਦੇਵ ਸਿੰਘ ਦੀ ਲਾਸ਼ ਨੂੰ ਪੋਸਟ ਮਾਟਰਮ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿਤਾ ਗਿਆ।