ਖ਼ਾਲਿਸਤਾਨੀ ਸਾਹਿਤ ਆਦਿ ਰੱਖਣ 'ਤੇ ਉਮਰ ਕੈਦ ਨੂੰ ਹਾਈ ਕੋਰਟ 'ਚ ਚੁਨੌਤੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਾਂ ਸ਼ਹਿਰ ਕੋਰਟ ਵਲੋਂ ਦੇਸ਼ਧ੍ਰੋਹ ਦੇ ਮਾਮਲੇ ਵਿਚ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਗਈ ਉਮਰ ਕੈਦ ਸਜ਼ਾ ਦੇ ਫ਼ੈਸਲੇ ਨੂੰ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ.....

Issue of life imprisonment for Sikh youth

ਚੰਡੀਗੜ੍ਹ (ਨੀਲ ਭਲਿੰਦਰ ਸਿਂਘ): ਨਵਾਂ ਸ਼ਹਿਰ ਕੋਰਟ ਵਲੋਂ ਦੇਸ਼ਧ੍ਰੋਹ ਦੇ ਮਾਮਲੇ ਵਿਚ ਤਿੰਨ ਸਿੱਖ ਨੌਜਵਾਨਾਂ ਨੂੰ ਸੁਣਾਈ ਗਈ ਉਮਰ ਕੈਦ ਸਜ਼ਾ ਦੇ ਫ਼ੈਸਲੇ ਨੂੰ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਚੁਨੌਤੀ ਦੇ ਦਿਤੀ ਗਈ।  ਦੋਸ਼ੀ ਨੌਜਵਾਨਾਂ ਵਿਚ ਨਵਾਂ ਸ਼ਹਿਰ ਨਿਵਾਸੀ ਅਰਵਿੰਦਰ ਸਿੰਘ, ਗੁਰਦਾਸਪੁਰ ਨਿਵਾਸੀ ਸੁਰਜੀਤ ਸਿੰਘ ਅਤੇ ਕੈਥਲ ਨਿਵਾਸੀ ਰਣਜੀਤ ਸਿੰਘ ਸ਼ਾਮਲ ਹਨ। ਇਨ੍ਹਾਂ ਦੇ ਵਕੀਲ ਆਰਐਸ ਬੈਂਸ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ  ਸਜ਼ਾ ਨੂੰ ਚੁਨੌਤੀ ਦੇ ਦਿਤੀ ਗਈ ਹੈ ਅਤੇ ਅਪੀਲ ਉਤੇ ਜਲਦੀ ਹੀ ਹਾਈ ਕੋਰਟ ਸੁਣਵਾਈ ਕਰੇਗਾ।