ਦਾਖਾ ਪੁਲਿਸ ਬਲਾਤਕਾਰੀਆਂ ਦਾ ਦਸ ਦਿਨਾਂ 'ਚ ਚਲਾਨ ਪੇਸ਼ ਕਰੇ : ਮਨੀਸ਼ਾ ਗੁਲਾਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਈਸੇਵਾਲ ਸਮੂਹਿਕ ਬਲਾਤਕਾਰ ਮਾਮਲੇ ਸਬੰਧੀ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੇਰ ਸ਼ਾਮ.....

Manisha Gulati

ਮੁੱਲਾਂਪੁਰ ਦਾਖਾ : ਈਸੇਵਾਲ ਸਮੂਹਿਕ ਬਲਾਤਕਾਰ ਮਾਮਲੇ ਸਬੰਧੀ ਅੱਜ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਦੇਰ ਸ਼ਾਮ ਉਪ ਕਪਤਾਨ ਦਾਖਾ ਦੇ ਦਫ਼ਤਰ ਵਿਖੇ ਪੁੱਜ ਕੇ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਲੁਧਿਆਣਾ ਦਿਹਾਤੀ ਤੋਂ ਪੂਰੀ ਪੁਲਿਸ ਕਾਰਵਾਈ ਦੀ ਰਿਪੋਰਟ ਤਲਬ ਕੀਤੀ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤਸੱਲੀ ਪੂਰਵਕ ਹੈ ਪਰ ਪੁਲਿਸ ਨੂੰ ਦਸ ਦਿਨਾਂ ਅੰਦਰ ਦੋਸ਼ੀਆਂ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨਾ ਪਵੇਗਾ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾ ਸਕੇ। 

ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ, ਐਸ.ਪੀ ਤਰੁਣ ਰਤਨ ਅਤੇ ਡੀ.ਐਸ.ਪੀ ਹਰਕਮਲ ਕੌਰ ਬਰਾੜ ਦੀ ਹਾਜ਼ਰੀ ਵਿਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾ ਕਮਿਸ਼ਨ ਨੂੰ ਇਹ ਸ਼ਕਤੀਆਂ ਦਿਤੀਆਂ ਗਈਆਂ ਹਨ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਵੀ ਅਧਿਕਾਰੀ ਕਿਸੇ ਵੀ ਪੀੜਤ ਮਹਿਲਾ ਦੀ ਸੁਣਵਾਈ ਨਹੀਂ ਕਰਦਾ ਤਾਂ ਮਹਿਲਾ ਕਮਿਸ਼ਨ ਅਪਣੇ ਪੱਧਰ 'ਤੇ ਜਾਂਚ ਉਪਰੰਤ ਪੁਲਿਸ ਕਰਮਚਾਰੀ ਨੂੰ ਸੈਸਪੈਡ ਕਰ ਸਕਦੀ ਹੈ ਅਤੇ ਜੇਕਰ ਸਮੂਹਿਕ ਬਲਾਤਕਾਰ ਮਾਮਲੇ ਵਿਚ ਥਾਣੇਦਾਰ ਵਿਦਿਆ ਰਤਨ ਦੀ ਵੀ ਕੁਤਾਹੀ ਸਾਹਮਣੇ ਆਈ ਤਾ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਲਈ ਸਰਕਾਰ ਨੂੰ ਕਿਹਾ ਜਾਵੇਗਾ।