ਕੀ ਫੂਲਕਾ ਨੇ ਅਸਤੀਫ਼ਾ ਵਾਪਸ ਲੈ ਲਿਆ ਹੈ ਜਾਂ ਨਹੀਂ, ਸਪਸ਼ਟ ਹੋਵੇ? : ਐਨ.ਕੇ. ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਿਚ ਅੱਜ ਇਹ ਮੁੱਦਾ ਉਠਿਆ ਕਿ ਕੀ ਆਪ ਪਾਰਟੀ ਤੋਂ ਅਸਤੀਫ਼ਾ ਦੇ ਚੁਕੇ ਹਰਿੰਦਰ ਸਿੰਘ ਫੂਲਕਾ ਹੁਣ ਵਿਧਾਨ ਸਭਾ ਮੈਂਬਰ.....

N.K. Sharma

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਇਹ ਮੁੱਦਾ ਉਠਿਆ ਕਿ ਕੀ ਆਪ ਪਾਰਟੀ ਤੋਂ ਅਸਤੀਫ਼ਾ ਦੇ ਚੁਕੇ ਹਰਿੰਦਰ ਸਿੰਘ ਫੂਲਕਾ ਹੁਣ ਵਿਧਾਨ ਸਭਾ ਮੈਂਬਰ ਹਨ ਜਾਂ ਨਹੀਂ। ਸਿਫ਼ਰ ਕਾਲ ਸਮੇਂ ਇਹ ਮੁੱਦਾ ਅਕਾਲੀ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਨੇ ਉਠਾਇਆ। ਉਨ੍ਹਾਂ ਕਿਹਾ ਕਿ ਸ. ਫੂਲਕਾ ਨੇ ਹਾਉੂਸ ਤੋਂ ਅਸਤੀਫ਼ਾ ਦੇ ਦਿਤਾ ਸੀ ਅਤੇ ਫਿਰ ਸਪੀਕਰ ਨੂੰ ਮਿਲ ਕੇ ਵੀ ਅਸਤੀਫ਼ਾ ਦੇਣ ਦੀ ਪੁਸ਼ਟੀ ਕਰ ਦਿਤੀ ਸੀ। ਇਸ ਦੇ ਬਾਵਜੂਦ ਉਹ ਤਨਖ਼ਾਹ ਵੀ ਲੈ ਰਹੇ ਹਨ, ਭੱਤੇ ਵੀ ਲੈ ਰਹੇ ਹਨ ਅਤੇ ਹੋਰ ਸਹੂਲਤਾਂ ਵੀ ਲੈ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਹ ਸਪਸ਼ਟ ਕੀਤੇ ਜਾਵੇ ਕਿ ਕੀ ਉਨ੍ਹਾਂਨੇ ਅਪਣਾ ਅਸਤੀਫ਼ਾ ਵਾਪਸ ਲੈ ਲਿਆ

ਜਾਂ ਕੋਈ ਹੋਰ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਦਾ ਘਾਣ ਹੈ। ਇਕ ਮੈਂਬਰ ਅਸਤੀਫ਼ਾ ਦੇ ਚੁਕਾ ਹੈ, ਅਪਣੇ ਹਲਕੇ ਵਿਚ ਉਹ ਜਾਂਦਾ ਨਹੀਂ। ਕੀ ਇਹ ਕਾਨੂੰਨ ਦੀ ਉਲੰਘਣਾ ਨਹੀਂ। ਇਸ 'ਤੇ ਕੋਈ ਵੀ ਜਵਾਬ ਨਾ ਆਇਆ ਅਤੇ ਨਾ ਸ. ਫੂਲਕਾ ਨੇ ਸਪਸ਼ਟ ਕੀਤਾ ਕਿ ਕੀ ਉਨ੍ਹਾਂ ਅਸਤੀਫ਼ਾ ਵਾਪਸ ਲੈ ਲਿਆ ਹੈ ਜਾਂ ਨਹੀਂ। ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਗਾਇਆ ਕਿ ਇਹ ਕਾਂਗਰਸ ਅਤੇ ਆਪ ਦੀ ਗੰਢਤੁਪ ਹੈ। ਵਿਰੋਧੀ ਧਿਰ ਦੇ ਨੇਤਾ ਹਾਊਸ ਵਿਚ ਖਮੋਸ਼ ਰਹਿੰਦੇ ਅਤੇ ਸਰਕਾਰ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਬਚਾਅ ਰਿਹਾ।

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਪ ਵਾਲੇ ਕਾਂਗਰਸ ਦੀ ਬੀ ਟੀ ਨਹੀਂ ਬਲਕਿ ਅਕਾਲੀ ਦਲ ਨੇ ਖ਼ੁਦ ਸ. ਫੂਲਕਾ ਨੂੰ ਸਨਮਾਨਤ ਕੀਤਾ ਹੈ। ਹੁਣ ਜਦ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਦੀ ਮੰਗ ਕਰ ਰਿਹਾ ਹੈ ਤਾਂ ਅਕਾਲੀ ਦਲ ਉਸ ਦਾ ਵਿਰੋਧ ਕਰ ਰਿਹਾ।