ਚੰਡੀਗੜ੍ਹ: ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ 'ਤੇ ਚੱਲੀਆਂ ਗੋਲੀਆਂ, ਇਲਾਕੇ 'ਚ ਦਹਿਸ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ।

Women Congress President Deepa Dubey

ਚੰਡੀਗੜ੍ਹ - ਬੀਤੀ ਰਾਤ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਦੇ ਘਰ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਫਿਲਹਾਲ ਮਿਲੀ ਜਾਣਕਰੀ ਦੇ ਅਨੁਸਾਰ ਮਹਿਲਾ ਕਾਂਗਰਸ ਇਸ ਕਾਤਲਾਨਾ ਹਮਲੇ ਤੋਂ ਬਚ ਗਈ ਹੈ। ਦੱਸਣਯੋਗ ਹੈ ਕਿ ਇਹ ਵਾਰਦਾਤ ਦੇਰ ਰਾਤ 12.45 ਵਜੇ ਦੀ ਹੈ ਜਿਸ ਦੌਰਾਨ  ਬਦਮਾਸ਼ਾਂ ਨੇ ਪੰਜ ਗੋਲੀਆਂ ਮਾਰ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ। 

ਇਸ ਵਾਰਦਾਤ ਤੋਂ ਬਾਅਦ ਹੁਣ ਇਲਾਕੇ ਵਿਚ ਦਹਿਸ਼ਤ ਫੈਲ ਗਈ ਹੈ। ਜਾਣਕਾਰੀ ਮਿਲਣ ਤੋਂ ਬਾਅਦ ਸੈਕਟਰ-11 ਦੀ ਥਾਣਾ ਪੁਲਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਗੌਰਤਲਬ ਹੈ ਕਿ ਦੀਪਾ ਦੂਬੇ ਸੈਕਟਰ 15/ਡੀ, ਮਕਾਨ ਨੰਬਰ 3353 ਵਿਚ ਰਹਿੰਦੀ ਹੈ। ਐਤਵਾਰ ਨੂੰ ਕੁਝ ਰਿਸ਼ਤੇਦਾਰ ਉਸ ਦੇ ਘਰ ਆਏ ਸਨ। ਜਦੋਂ ਰਿਸ਼ਤੇਦਾਰ ਰਾਤ ਦੇ 12.45 ਦੇ ਕਰੀਬ ਜਾਣ ਲੱਗੇ ਤਾਂ ਦੀਪਾ ਦੂਬੇ ਉਨ੍ਹਾਂ ਨੂੰ ਘਰ ਦੇ ਬਾਹਰ ਛੱਡਣ ਆਈ। 

ਇਸ ਦੌਰਾਨ ਕੁਝ ਬਦਮਾਸ਼ਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੰਨਾ ਹੀ ਨਹੀਂ ਬਦਮਾਸ਼ਾਂ ਨੇ ਘਰ 'ਤੇ ਪੱਥਰ ਵੀ ਸੁੱਟੇ। ਇਸ ਤੋਂ ਬਾਅਦ ਕਿਸੇ ਤਰ੍ਹਾਂ ਰਿਸ਼ਤੇਦਾਰ ਦੀਪਾ ਦੂਬੇ ਨੂੰ ਘਰ ਦੇ ਅੰਦਰ ਸੁਰੱਖਿਅਤ ਲੈ ਗਏ। ਉਸ ਨੂੰ ਕੋਈ ਸੱਟ ਨਹੀਂ ਲੱਗੀ।