ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਅਣਮਨੁੱਖੀ ਕਰਾਰ ਦਿਤਾ

ਏਜੰਸੀ

ਖ਼ਬਰਾਂ, ਪੰਜਾਬ

ਸੰਯੁਕਤ ਕਿਸਾਨ ਮੋਰਚਾ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਨੂੰ ਅਣਮਨੁੱਖੀ ਕਰਾਰ ਦਿਤਾ

image

ਆਗੂਆਂ ਨੇ ਚੇਤਾਵਨੀ ਦਿਤੀ ਕਿ ਲੋਕ ਇਸ ਹੰਕਾਰ ਲਈ ਸਬਕ ਸਿਖਾਉਣਗੇ

ਕਰਨਾਲ/ਕੁੰਡਲੀ ਸਿੰਘੂ ਬਾਰਡਰ, 14 ਫ਼ਰਵਰੀ (ਇਸਮਾਈਲ ਏਸ਼ੀਆ): ਅੱਜ ਕਰਨਾਲ ਦੀ ਇੰਦਰੀ ਵਿਖੇ ਕਿਸਾਨ ਮਹਾਂਪੰਚਾਇਤ ਵਿਚ ਮੌਜੂਦਾ ਲਹਿਰ ਵਿਚ ਭਾਰਤ ਦੇ ਜਵਾਨਾਂ ਦੀ ਕੁਰਬਾਨੀ ਨੂੰ ਸਤਿਕਾਰ ਨਾਲ ਯਾਦ ਕੀਤਾ ਗਿਆ। ਐਸਕੇਐਮ ਨੇ ਕਿਹਾ ਕਿ ਭਾਜਪਾ- ਆਰ.ਐਸ.ਐਸ ਦੇ ਛਿੰਝੇ ਰਾਸ਼ਟਰਵਾਦ ਦੇ ਉਲਟ, ਇਸ ਦੇਸ਼ ਦੇ ਕਿਸਾਨ ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਮਾਣ ਨੂੰ ਬਚਾਉਣ ਲਈ ਸੱਚਮੁੱਚ ਸਮਰਪਿਤ ਹਨ।
ਸੰਯੁਕਤ ਮੋਰਚਾ ਦੇ ਆਗੂਆਂ ਨੇ ਇਸ ਤੱਥ ਦੀ ਨਿਖੇਧੀ ਕੀਤੀ ਕਿ ਸਰਕਾਰ ਸੰਸਦ ਵਿਚ ਸ਼ਰਮਸਾਰ ਹੋ ਕੇ ਇਹ ਮੰਨ ਰਹੀ ਹੈ ਕਿ ਇਸ ਕੋਲ ਉਨ੍ਹਾਂ ਅੰਦੋਲਨ ਵਿਚ ਉਨ੍ਹਾਂ ਕਿਸਾਨਾਂ ਦਾ ਕੋਈ ਅੰਕੜਾ ਨਹੀਂ ਹੈ ਜਿਨ੍ਹਾਂ ਨੇ ਅਪਣੀਆਂ ਜਾਨਾਂ ਕੁਰਬਾਨ ਕੀਤੀਆਂ। ਐਸ.ਕੇ.ਐਮ ਇਕ ਬਲੌਗ ਸਾਈਟ ਨੂੰ ਸੰਭਾਲ ਰਿਹਾ ਹੈ ਜਿਥੇ ਅਜਿਹਾ ਡਾਟਾ ਆਸਾਨੀ ਨਾਲ ਉਪਲਭਧ ਹੁੰਦਾ ਹੈ ਜੇ ਸਰਕਾਰ ਧਿਆਨ ਰਖਦੀ। ਐਸ.ਕੇ.ਐਮ. ਨੇ ਕਿਹਾ,“ਇਹ ਉਹੀ ਅਸ਼ੁਧਤਾ ਹੈ ਜਿਸ ਦੇ ਨਤੀਜੇ ਵਜੋਂ ਹੁਣ ਤਕ ਜਾਨਾਂ ਗਈਆਂ ਹਨ।’’ ਮੋਰਚੇ  ਦੇ ਨੇਤਾਵਾਂ ਨੇ ਕਿਹਾ,‘‘ਗ੍ਰਾਮੀਣ ਭਾਰਤ ਅਤੇ ਖੇਤੀਬਾੜੀ ਸਾਡੇ ਲਈ ਮੁੱਖ ਏਜੰਡਾ ਹੈ।’’ ਅੱਜ ਸ਼ਾਮ 7 ਤੋਂ 8 ਵਜੇ ਦੇ ਦਰਮਿਆਨ ਦੇਸ਼ ਭਰ ਦੇ ਪਿੰਡਾਂ ਅਤੇ ਕਸਬਿਆਂ ਵਿਚ ਮਸ਼ਾਲਾਂ ਅਤੇ ਮੋਮਬੱਤੀ ਨਾਲ ਮਾਰਚ ਕਢਿਆ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਕਿਸਾਨ ਵਿਰੋਧ ਪ੍ਰਦਰਸ਼ਨ ਸਥਾਨਾਂ ਵਿਚ ਸ਼ਾਮਲ ਹੋਣਗੇ ਅਤੇ ਅੰਦੋਲਨ ਨੂੰ ਤੇਜ਼ ਕਰਨਗੇ। ਇਹ ਸਿਰਫ਼ ਸਮੇਂ ਦੀ ਗੱਲ ਹੈ ਕਿ ਸਰਕਾਰ ਨੂੰ ਸਾਡੀ ਸਾਰੀ ਮੰਗ ਨੂੰ ਸਵੀਕਾਰ ਕਰਨਾ ਪਵੇਗਾ।