ਸਿਮਰਜੀਤ ਬੈਂਸ ਦੀ ਪਤਨੀ ਆਤਮਨਗਰ ਤੋਂ ਲੜਨਗੇ ਅਜ਼ਾਦ ਚੋਣ, 'ਪੈਨਸਿਲ ਬਾਕਸ' ਮਿਲਿਆ ਚੋਣ ਨਿਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਮਰਜੀਤ ਬੈਂਸ ਆਪਣੀ ਲੋਕ ਇਨਸਾਫ਼ ਪਾਰਟੀ ਦੇ ਚੋਣ ਨਿਸ਼ਾਨ ਲੈਟਰ ਬਾਕਸ ਤੋਂ ਚੋਣ ਲੜਨਗੇ।

Simarjit Bains's wife to contest independent elections from Atmanagar

 

ਲੁਧਿਆਣਾ:  ਆਤਮ ਨਗਰ ਵਿਧਾਨ ਸਭਾ ਹਲਕੇ ਦੀ ਸਿਆਸਤ ਵਿਚ ਨਵਾਂ ਮੋੜ ਆਇਆ ਹੈ। ਦਰਅਸਲ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਪਤਨੀ ਸੁਰਿੰਦਰ ਕੌਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਚੋਣ ਲੜਨ ਜਾ ਰਹੇ ਹਨ ਤੇ ਉਹਨਾਂ ਨੂੰ ਚੋਣ ਨਿਸਾਨ ਪੈਨਸਿਲ ਬਾਕਸ ਮਿਲਿਆ ਹੈ। ਸਿਮਰਜੀਤ ਬੈਂਸ ਆਪਣੀ ਲੋਕ ਇਨਸਾਫ਼ ਪਾਰਟੀ ਦੇ ਚੋਣ ਨਿਸ਼ਾਨ ਲੈਟਰ ਬਾਕਸ ਤੋਂ ਚੋਣ ਲੜਨਗੇ।

ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਆਤਮ ਨਗਰ ਤੋਂ ਉਮੀਦਵਾਰ ਨੇ ਜਦੋਂ ਕਿ ਨਾਮਜ਼ਦਗੀ ਭਰਨ ਵੇਲੇ ਉਨ੍ਹਾਂ ਨੇ ਆਪਣੀ ਪਤਨੀ ਸੁਰਿੰਦਰ ਕੌਰ ਬੈਂਸ ਦੀ ਵੀ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਭਰਵਾਈ ਸੀ ਪਰ ਨਾਮਜ਼ਦਗੀ ਵਾਪਸ ਲੈਣ ਸਮੇਂ ਸਿਮਰਜੀਤ ਬੈਂਸ ਨੇ ਆਪਣੀ ਪਤਨੀ ਤੋਂ ਨਾਮਜ਼ਦਗੀ ਵਾਪਿਸ ਨਹੀਂ ਕਰਵਾਈ ਕਿਉਂਕਿ ਸਿਮਰਜੀਤ ਬੈਂਸ ਤੇ ਲਗਾਤਾਰ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਜਿਸ ਕਰਕੇ ਉਨ੍ਹਾਂ ਨੇ ਆਪਣੀ ਪਤਨੀ ਨੂੰ ਵੀ ਹਲਕੇ ਦੇ ਵਿਚ ਖੜ੍ਹਾ ਕੀਤਾ ਸੀ ਅਤੇ ਹੁਣ ਉਨ੍ਹਾਂ ਦੀ ਪਤਨੀ ਨੂੰ ਵੀ ਚੋਣ ਕਮਿਸ਼ਨ ਵੱਲੋਂ ਪੈਂਸਿਲ ਬਾਕਸ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ ਹਾਲਾਂਕਿ ਉਹ ਚੋਣ ਪ੍ਰਚਾਰ ਆਪਣੇ ਪਤੀ ਲਈ ਹੀ ਕਰ ਰਹੇ ਨੇ ਪਰ ਬੈਂਸ ਦੀ ਧਰਮ ਪਤਨੀ ਆਜ਼ਾਦ ਤੌਰ ਤੇ ਚੋਣ ਮੈਦਾਨ ਵਿਚ ਨਿੱਤਰ ਚੁੱਕੇ ਹਨ।

Surinder Kaur Bains

ਜ਼ਿਕਰਯੋਗ ਹੈ ਕਿ ਸਿਮਰਜੀਤ ਬੈਂਸ 'ਤੇ ਕਥਿਤ ਬਲਾਤਕਾਰ ਦੇ ਇਲਜ਼ਾਮ ਵੀ ਲੱਗੇ ਸਨ ਬਕਾਇਦਾ ਕੋਰਟ ਵਿਚ ਚਲਾਨ ਵੀ ਪੇਸ਼ ਹੋ ਚੁੱਕਾ ਸੀ ਹਾਲਾਂਕਿ ਉਨ੍ਹਾਂ ਨੂੰ ਸੁਪਰੀਮ ਕੋਰਟ ਵਿੱਚੋਂ ਰਾਹਤ ਮਿਲ ਗਈ ਸੀ ਪਰ ਮਾਮਲਾ ਅਦਾਲਤ ਵਿਚ ਹੈ ਸਿਮਰਜੀਤ ਬੈਂਸ ਨੂੰ ਇਸ ਗੱਲ ਦਾ ਵੀ ਡਰ ਸੀ ਕਿ ਉਹਨਾਂ ਦੀ ਕਿਸੇ ਵੀ ਵੇਲੇ ਗ੍ਰਿਫਤਾਰੀ ਹੋ ਸਕਦੀ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੀ ਪਤਨੀ ਦੇ ਕਾਗਜ਼ ਵਾਪਿਸ ਨਹੀਂ ਕਰਵਾਏ ਤੇ ਹੁਣ ਸਿਮਰਜੀਤ ਬੈਂਸ ਦੀ ਪਤਨੀ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੀ ਹੈ।