Farmers Protest: ਲੋਕਾਂ ਨੂੰ ਰੁਜ਼ਗਾਰ ਵੀ ਦੇ ਰਿਹਾ ਕਿਸਾਨ ਅੰਦੋਲਨ, ਕੁੜੀ ਕਹਿੰਦੀ, "ਜੇ ਕਿਸਾਨ ਮਰੇ ਤਾਂ ਅਸੀਂ ਵੀ ਮਰਾਂਗੇ ਨਾਲ"

ਏਜੰਸੀ

ਖ਼ਬਰਾਂ, ਪੰਜਾਬ

ਲੋਕ ਪਲਾਸਟਿਕ ਇਕੱਠੀ ਕਰ ਕੇ ਭਰ ਰਹੇ ਨੇ ਅਪਣਾ ਢਿੱਡ

File Photo

 

Farmers Protest: ਅੰਬਾਲਾ (ਹਰਜੀਤ ਕੌਰ) - ਕਿਸਾਨ ਅੰਦੋਲਨ ਅੱਜ ਤੀਜੇ ਦਿਨ ਵਿਚ ਦਾਖਲ ਹੋ ਗਿਆ ਹੈ। ਇਹਨਾਂ 3 ਦਿਨਾਂ ਵਿਚ ਕਿਸਾਨੀ ਅੰਦੋਲਨ ਦੌਰਾਨ ਕਈ ਵੱਖਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਹਨਾਂ ਵਿਚੋਂ ਇਕ ਤਸਵੀਰ ਇਹ ਸੀ ਕਿ ਕਿਸਾਨੀ ਅੰਦੋਲਨ ਲੋਕਾਂ ਨੂੰ ਰੁਜ਼ਾਗਰ ਵੀ ਦੇ ਰਿਹਾ ਹੈ। ਦਰਅਸਲ ਸ਼ੰਭੂ ਬਾਰਡਰ ਤੋਂ ਇਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕੁੱਝ ਕੂੜਾ ਚੁੱਕਣ ਵਾਲੇ ਖਾਲੀ ਪਾਣੀ ਦੀਆਂ ਬੋਤਲਾਂ ਇਕੱਠੀਆਂ ਕਰ ਰਹੇ ਹਨ ਜੋ ਕਿਸਾਨ ਅਪਣਏ ਲਈ ਪੀਣ ਲਈ ਲੈ ਕੇ ਆਏ ਸਨ ਤੇ ਇਹਨਾਂ ਬੋਤਲਾਂ ਨੂੰ ਵੇਚ ਕੇ ਅਪਣਾ ਢਿੱਡ ਭਰ ਰਹੇ ਹਨ।

ਇਕ ਲੜਕੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ  ਦਿਨਾਂ ਤੋਂ ਬੋਤਲਾਂ, ਪਲਾਸਟਿਕ ਇਕੱਠੀ ਕਰ ਰਹੇ ਹਨ ਤੇ ਉਹਨਾਂ ਨੂੰ ਵੇਚ ਕੇ ਢਿੱਡ ਭੜ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸਾਨਾਂ ਨੇ ਮਨ੍ਹਾਂ ਨਹੀਂ ਕੀਤਾ ਬਲਕਿ ਕਿਸਾਨਾਂ ਨੇ ਤਾਂ ਇਹ ਕਿਹਾ ਕਿ ਤੁਸੀਂ ਇਹ ਚੁੱਕ ਕੇ ਵੇਚ ਸਕਦੇ ਹੋ।

 ਲੜਕੀ ਨੇ ਦੱਸਿਆ ਕਿ ਜੇ ਉਹ ਦਿਨ ਭਰ ਪਲਾਸਟਿਕ ਇਕੱਠੀ ਕਰਦੇ ਹਨ ਤਾਂ ਉਹਨਾਂ ਨੂੰ ਦਿਨ ਦਾ 1000 ਤੋਂ 2000 ਰੁਪਏ ਮਿਲ ਜਾਂਦੇ ਹਨ ਤੇ ਉਹ ਇਸ ਨਾਲ ਅਪਣਾ ਢਿੱਡ ਭਰਦੇ ਹਨ। ਲੜਕੀ ਪਿਛਲੇ 2 ਸਾਲਾਂ ਤੋਂ ਇਹ ਕੰਮ ਕਰ ਰਹੀ ਹੈ। ਜਦੋਂ ਲੜਕੀ ਨੂੰ ਇਹ ਪੁੱਛਿਆ ਗਿਆ ਕਿ ਕੀ ਉਸ ਨੂੰ ਡਰ ਨਹੀਂ ਲੱਗਿਆ ਕਿ ਜੇ ਉਸ ਦੇ ਕੋਈ ਗੋਲਾ ਆ ਕੇ ਵੱਜ ਜਾਵੇ ਤਾਂ ਉਸ ਨੂੰ ਕਿਹਾ ਕਿ ਕਿਸਾਨਾਂ ਦੇ ਵੀ ਤਾਂ ਗੋਲੇ ਵੱਜ ਰਹੇ ਹਨ ਪਰ ਉਹ ਉਹਨਾਂ ਦੇ ਨਾਲ ਹਨ ਕਿਉਂਕਿ ਕਿਸਾਨਾਂ ਨੇ ਉਹਨਾਂ ਦਾ ਸਾਥ ਦਿੱਤਾ ਹੈ ਤੇ ਉਹ ਵੀ ਕਿਸਾਨਾਂ ਦੇ ਨਾਲ ਖੜ੍ਹੇ ਹਨ। ਇਸ ਦੇ ਨਾਲ ਹੀ ਇਕ ਹੋਰ ਵਿਅਕਤੀ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨ ਤਾਂ ਸਭ ਨੂੰ ਖਾਣ ਲਈ ਦਿੰਦੇ ਹਨ ਤੇ ਉਹਨਾਂ ਨਾਲ ਮਾੜਾ ਕੀਤਾ ਜਾ ਰਿਹਾ ਹੈ।