Punjab News: ਨਸ਼ੇ ਦੀ ਵੱਧ ਮਾਤਰਾ ਲੈਣ ਨਾਲ 30 ਸਾਲਾ ਨੌਜਵਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

10 ਸਾਲਾ ਬੱਚੇ ਦਾ ਪਿਉ ਸੀ ਮ੍ਰਿਤਕ ਗੁਰਪਿੰਦਰ ਸਿੰਘ

Tarn Taran 30-year-old youth dies of drug overdose

 

Punjab News: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ਦੇ ਇੱਕ 30 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਪਹਿਚਾਣ ਗੁਰਪਿੰਦਰ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਪਿੰਡ ਭਿੱਖੀਵਿੰਡ ਵਜੋਂ ਹੋਈ ਹੈ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੀ ਪਤਨੀ ਚਰਨਜੀਤ ਕੌਰ ਸਮੇਤ ਸਾਲਾ ਸੁਵਿੰਦਰ ਸਿੰਘ ਅਤੇ ਚਾਚੇ ਦੇ ਲੜਕੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਪਿਛਲੇ ਕਾਫੀ ਸਾਲਾਂ ਤੋਂ ਨਸ਼ਾ ਕਰਦਾ ਆ ਰਿਹਾ ਹੈ । 

ਉਹਨਾਂ ਦੱਸਿਆ ਕਿ ਗੁਰਪਿੰਦਰ ਸਿੰਘ ਜਲੰਧਰ ਦੀ ਪ੍ਰਾਈਵੇਟ ਕੰਪਨੀ ਵਿੱਚ ਜੇਸੀਬੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਬੀਤੇ ਦਿਨ ਦੁਪਹਿਰ ਕਰੀਬ ਡੇਢ ਵਜੇ ਕੱਪੜਿਆਂ ਲੈ ਕੇ ਘਰੋਂ ਜਲੰਧਰ ਜਾਣ ਲਈ ਰਵਾਨਾ ਹੋਇਆ ਸੀ। 

ਜਿਸ ਦੀ ਸਵੇਰੇ 10 ਵਜੇ ਦੇ ਕਰੀਬ ਭਿੱਖੀ ਵਿੰਡ ਦੇ ਗੰਦੇ ਨਾਲੇ ਨਜ਼ਦੀਕ ਲਾਸ਼ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਗੁਰਪਿੰਦਰ ਦੀ ਮੌਤ ਨਸ਼ੇ ਦੀ ਓਵਰਡੋਜ ਕਾਰਨ ਹੋਈ ਹੈ।

 ਉਥੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ 10 ਸਾਲਾਂ ਦਾ ਲੜਕਾ ਵੀ ਹੈ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਸਾਲੀ ਸਵਿੰਦਰ ਸਿੰਘ ਨੇ ਪ੍ਰਸ਼ਾਸਨ ਪਾਸੋਂ ਗੁਹਾਰ ਲਗਾਈ ਗਈ ਇਲਾਕੇ ਵਿੱਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਜਿਸ ਨੂੰ ਨੱਥ ਪਾਈ ਜਾਵੇ ਤਾਂ ਕਿ ਹੋਰ ਨਾ ਮਾਵਾਂ ਦੇ ਲਾਲ ਇਸ ਨਸ਼ੇ ਦੀ ਭੇਟ ਨਾ ਚੜ ਸਕਣ । 

ਉਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀ ਵਿੰਡ ਦੇ ਮੁਖੀ ਮਨੋਜ ਕੁਮਾਰ ਸ਼ਰਮਾ ਨੇ ਕਿਹਾ ਮ੍ਰਿਤਕ ਗੁਰਪਿੰਦਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ ।