Patti murder News: ਭਤੀਜੀ ਦੀ ਡੋਲੀ ਤੋਰ ਕੇ ਆਏ ਚਾਚੇ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਦੇ ਵਿਅਕਤੀ ਨੇ ਮਾਮੂਲੀ ਤਕਰਾਰ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ

Patti murder News

 ਪੱਟੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਇਥੇ ਪਿੰਡ ਸਰਹਾਲੀ ਮੰਡ ਵਿਚ ਵਿਆਹ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ। ਆਪਣੀ ਭਤੀਜੀ ਦੀ ਡੋਲੀ ਤੋਰ ਕੇ ਘਰ ਪੁੱਜੇ ਚਾਚੇ ਦਾ ਪਿੰਡ ਦੇ ਕਿਸੇ ਵਿਅਕਤੀ ਵੱਲੋਂ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਦਿਲਬਾਗ ਸਿੰਘ ਬਾਗਾ ਆਪਣੀ ਭਤੀਜੀ ਦੀ ਡੋਲੀ ਤੋਰ ਕੇ ਘਰ ਪੁੱਜਾ ਹੀ ਸੀ ਕਿ ਪਿੰਡ ਦੇ ਇਕ ਵਿਅਕਤੀ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਮਾਮਲਾ ਏਨਾ ਵੱਧ ਗਿਆ ਕਿ ਉਸ ਵਿਅਕਤੀ ਨੇ ਕਿਰਚ ਲੈ ਕੇ ਦਿਲਬਾਗ ਸਿੰਘ 'ਤੇ ਸਿੱਧੇ ਵਾਰ ਕਰ ਦਿੱਤੇ। ਜਿਸ ਨਾਲ ਦਿਲਬਾਗ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰ ਜ਼ਖ਼ਮੀ ਹਾਲਤ ਵਿਚ ਦਿਲਬਾਗ ਸਿੰਘ ਨੂੰ ਹਸਪਤਾਲ ਲਿਜਾਣ ਲੱਗੇ ਕਿ ਰਸਤੇ ਵਿਚ ਉਸ ਨੇ ਦਮ ਤੋੜ ਦਿੱਤਾ।