ਬੰਦ ਹੋਏ ਕਰਤਾਰਪੁਰ ਲਾਂਘੇ ਨੂੰ ਲੈ ਕੇ ਜੱਥੇਦਾਰ ਦਾ ਆਇਆ ਵੱਡਾ ਬਿਆਨ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ

kartarpur corridor

ਤਲਵੰਡੀ ਸਾਬੋ : ਭਾਰਤ ਵਿਚ ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਹੈ । ਇਸ ‘ਤੇ ਸ੍ਰੀ ਅਕਾਲ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਹਰਪ੍ਰੀਤ ਸਿੰਘ ਨੇ ਸਹਿਮਤੀ ਜਤਾਈ ਹੈ। ਜੱਥੇਦਾਰ ਨੇ ਗੱਲਬਾਤ ਸਮੇਂ ਦੌਰਾਨ ਕਿਹਾ ਕਿ ਕਰੋਨਾ ਵਾਇਰਸ ਇਕ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਹਾਂਮਾਰੀ ਘੋਸ਼ਿਤ ਕਰ ਦਿੱਤਾ ਹੈ। ਜਿਸ ‘ਤੇ ਚੱਲਦਿਆਂ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਹੈ ।

ਇਸ ਫ਼ੈਸਲੇ ਨੂੰ ਜਥੇਦਾਰ ਨੇ ਸਹੀ ਕਰਾਰ ਦਿੱਤਾ ਹੈ ।ਦੱਸ ਦੱਈਏ ਕਿ ਜੱਥੇਦਾਰ ਗਿਆਨੀ ਹਰਪ੍ਰੀਤ ਨੇ ਸਿੱਖ ਸੰਗਤ ਨੂੰ ਕਰੋਨਾ ਵਾਇਰਸ ਤੋਂ ਸੁਚੇਤ ਰਹਿਣ ਲਈ ਕਿਹਾ ਹੈ ਅਤੇ ਨਾਲ ਹੀ ਜੱਥੇਦਾਰ ਦੇ ਵੱਲੋਂ ਸੰਗਤ ਨੂੰ ਇਹ ਵੀ ਅਪੀਲ ਕੀਤੀ ਗਈ ਸੀ ਕਿ ਉਹ ਹੱਥ ਮਿਲਾਉਣ ਦੀ ਜਗ੍ਹਾ ਸਤਿ ਸ੍ਰੀ ਅਕਾਲ ਨੂੰ ਹੀ ਜਿਆਦਾ ਤਰਜੀਹ ਦੇਣ ।

ਜੇਕਰ ਕਿਸੇ ਨੂੰ ਵੀ ਕੋਈ ਸਮੱਸਿਆ ਲੱਗਦੀ ਹੈ ਜਾਂ ਘੰਗ, ਜੁਕਾਮ ਹੁੰਦਾ ਹੈ ਤਾਂ ਉਸ ਵਿਚ ਢਿਲ ਨਾ ਵਰਤੋਂ ਅਤੇ ਤੁਰੰਤ ਹੀ ਡਾਕਟਰ ਨੂੰ ਚੈੱਕ ਕਰਵਾਉ । ਜੱਥੇਦਾਰ ਨੇ ਵਾਹਿਗੁਰੂ ਅੱਗੇ ਇਹ ਅਰਦਾਸ  ਕਰਦੇ ਹੋਏ ਕਿਹਾ ਹੈ ਕਿ ਜਲਦੀ ਹੀ ਕਰੋਨਾ ਵਾਇਰਸ ਦਾ ਪ੍ਰਕੋਪ ਖ਼ਤਮ ਹੋਵੇ ਤਾਂ ਜੋ ਮੁੜ ਤੋਂ ਕਰਤਾਰਪੁਰ ਦਾ ਲਾਂਘਾ ਖੁੱਲ ਸਕੇ । ਦੱਸ ਦੱਈਏ ਕਿ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਸੰਖਿਆਂ 15,6766 ਹੋ ਗਈ ਹੈ।

ਜਦਕਿ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਸੰਖਿਆ 5,839 ਤੱਕ ਪਹੁੰਚ ਗਈ ਹੈ । ਇਸ ਤੋਂ ਇਲਾਵਾ ਇਟਲੀ ਵਿਚ ਵੀ ਇਸ ਵਾਇਰਸ ਨਾਲ ਸਬੰਧਿਤ ਲੋਕਾਂ ਦੇ ਮਾਮਲੇ ਵਧੇ ਹਨ।ਇਥੇ ਇਹ ਵੀ ਦੱਸ ਦੱਈਏ ਕਿ ਭਾਰਤ ਦੇ ਵਿਚ ਕਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 100 ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ ਦੋ ਲੋਕਾਂ ਦੀ ਹੁਣ ਤੱਕ ਇਸ ਵਾਇਰਸ ਨਾਲ ਮੌਤ ਵੀ ਹੋ ਚੁੱਕੀ ਹੈ।

ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਸੂਬੇ ਵਿਚਲੇ ਸਾਰੇ ਸਿਨੇਮਾ ਘਰ, ਸ਼ੋਪਿੰਗ ਮਾਲ ਅਤੇ ਜਿੰਮਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਜਿਹੜੇ ਸਕੂਲਾਂ ਵਿਚ ਪ੍ਰੀਖਿਆਂਵਾਂ ਚੱਲ ਰਹੀਆਂ ਹਨ ਉਨ੍ਹਾਂ ਨੂੰ ਛੱਡ ਕੇ ਸੂਬੇ ਦੇ ਬਾਕੀ ਸਾਰੇ ਸਕੂਲਾਂ , ਕਾਲਜਾ, ਯੂਨੀਵਰਸਿਟੀਆਂ ਨੂੰ  31 ਮਾਰਚ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ।