ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਪੀਏਡੀ ਬੈਂਕ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੀ ਸਰਕਾਰ ਦੌਰਾਨ ਬੈਂਕ ਮੁਲਾਜ਼ਮਾਂ ਤੋਂ ਜ਼ਬਰਦਸਤੀ ਲੋਨ ਕਰਾਏ ਜਾਣ ਦੇ ਮਾਮਲੇ 'ਚ ਜਾਂਚ ਦੀ ਆਖੀ ਗੱਲ

Sukhjinder Singh Randhawa

ਜਲਾਲਾਬਾਦ: ਪੰਜਾਬ ਸਰਕਾਰ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਲਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਅਤੇ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਵੱਲੋਂ ਅੱਜ ਪੰਜਾਬ ਐਗਰੀਕਲਚਰ ਡਿਵੈਲਪਮੈਂਟ  ਬੈਂਕ ਜਲਾਲਾਬਾਦ  ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਪ੍ਰੈੱਸ ਦੇ ਨਾਲ ਰੂਬਰੂ ਹੁੰਦੇ  ਆਖਿਆ ਕਿ ਪਿਛਲੀ ਸਰਕਾਰ ਦੇ ਵੇਲੇ ਇਸ ਬੈਂਕ 'ਚ ਬੈਂਕ ਮੁਲਾਜ਼ਮਾਂ ਤੇ ਪ੍ਰੈਸ਼ਰ ਪਾ ਕੇ ਜੋ ਨਾਜਾਇਜ਼ ਲੋਨ ਉਸ ਸਮੇਂ ਦੇ  ਸਿਆਸੀ ਲੋਕਾਂ ਵੱਲੋਂ ਕਰਵਾਏ ਗਏ ਹਨ ਉਨ੍ਹਾਂ ਦੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਸਿਆਸੀ ਲੋਕ ਇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣਗੇ।

ਇਸ ਗੱਲਬਾਤ ਦੌਰਾਨ ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੇ ਉੱਪਰ ਯੂ ਪੀ ਜਾ ਕੇ ਗੈਂਗਸਟਰਾਂ ਨੂੰ ਮਿਲਣ ਦੇ ਦੋਸ਼ ਲੱਗੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਕਿਹਾ ਕਿ  ਜੇ ਉਹਨਾਂ ਨੂੰ ਗੈਂਗਸਟਰਾਂ ਨੂੰ ਮਿਲਣਾ ਹੋਇਆ ਤਾਂ ਪੰਜਾਬ ਵਿੱਚ ਹੀ ਮਿਲ ਲੈਣਗੇ ਇਸ ਲਈ ਲਖਨਊ ਜਾਣ ਦੀ ਜ਼ਰੂਰਤ ਨਹੀਂ ਅਤੇ ਨਾਲ ਹੀ ਉਨ੍ਹਾਂ ਨੇ ਬੀਜੇਪੀ ਤੇ ਵਾਰ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਤੋਂ ਪਾਗਲਖ਼ਾਨਾ ਬੰਦ ਕਰ ਦਿੱਤਾ ਗਿਆ ਹੈ ਪਰ ਲੱਗਦਾ ਹੈ  ਕੀ ਤਰੁਣ ਚੁੱਘ ਦੇ ਲਈ ਦੁਬਾਰਾ ਅੰਮ੍ਰਿਤਸਰ ਵਿੱਚ ਪਾਗਲਖਾਨਾ ਖੋਲ੍ਹਣਾ ਪਵੇਗਾ।  

ਇਸ ਮੌਕੇ ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਨਾਲ ਸੁਖਬੀਰ ਬਾਦਲ ਵੱਲੋਂ ਕੱਲ੍ਹ ਜਲਾਲਾਬਾਦ ਤੋਂ ਚੋਣ ਲੜਨ ਦੇ ਕੀਤੇ ਐਲਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਚੋਣਾਂ ਵਿੱਚ ਖੜ੍ਹੇ ਕਰਨ ਲਈ ਕੈਂਡੀਡੇਟ ਨਹੀਂ ਮਿਲ ਰਹੇ ਇਸ ਲਈ ਪੰਜਾਬ ਦੀਆਂ ਇੱਕ ਸੌ ਸਤਾਰਾਂ ਸੀਟਾਂ ਤੇ ਬਾਦਲ ਪਰਿਵਾਰ ਹੀ ਚੋਣ ਲੜੂ। 

ਪਰਚੇ ਕਰਾਏ ਜਾਣ ਦੇ ਦੋਸ਼ ਤੇ ਜਵਾਬ ਦਿੰਦਿਆਂ ਵਿਧਾਇਕ ਰਮਿੰਦਰ ਆਂਵਲਾ ਨੇ ਕਿਹਾ ਕਿ ਇਕ ਵੀ ਨਾਜਾਇਜ਼ ਪਰਚਾ ਉਨ੍ਹਾਂ ਦੇ ਵੱਲੋਂ ਕਰਵਾਇਆ ਗਿਆ ਹੋਵੇ ਤਾਂ ਉਹ ਲੋਕਾਂ ਦੇ ਗੁਨਾਹਗਾਰ ਹਨ। ਫ਼ਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਸੁਖਬੀਰ ਬਾਦਲ  ਵੱਲੋਂ ਆਰੋਪ ਲਗਾਏ ਗਏ ਹਨ ਕਿ ਜੋ ਵਿਕਾਸ ਕੰਮ ਚੱਲ ਰਹੇ ਹਨ ਉਹ ਦੇ ਵਿਚ ਇਸਤੇਮਾਲ ਹੋਣ ਵਾਲੀਆਂ ਇੱਟਾਂ ਘੁਬਾਇਆ ਸਾਹਬ ਦੀ ਫੈਕਟਰੀ ਤੋਂ ਆਉਂਦੀਆਂ ਹਨ ਨਹੀਂ ਤਾਂ ਵਿਕਾਸ ਕੰਮ ਨਹੀਂ ਦਿੱਤੇ ਜਾਂਦੇ  ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਸ਼ੇਰ ਸਿੰਘ ਘੁਬਾਇਆ ਪਹਿਲੀ ਵਾਰੀ ਚੋਣ ਲੜੇ ਸਨ ਤਾਂ ਉਦੋਂ ਉਨ੍ਹਾਂ ਦੇ ਦੋ ਭੱਠੇ ਸਨ ਅਤੇ ਫੈਕਟਰੀ ਉਨ੍ਹਾਂ ਦਾ ਨਿਜੀ ਰੁਜ਼ਗਾਰ ਹੈ। ਉਹਨਾਂ ਆਖਿਆ ਕਿ ਸੁਖਬੀਰ ਬਾਦਲ ਪਤਾ ਨੀ ਕੀ ਖਾਂਦਾ ਹੈ ਅਤੇ ਕੀ ਬੋਲਦਾ ਹੈ।