ਰਾਸ਼ਟਰੀ ਜਾਂਚ ਏਜੰਸੀ ਦੀ ਹਿਰਾਸਤ ’ਚ 25 ਮਾਰਚ ਤਕ ਭੇਜੇ ਗਏ ਸਚਿਨ ਵਾਜੇ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰੀ ਜਾਂਚ ਏਜੰਸੀ ਦੀ ਹਿਰਾਸਤ ’ਚ 25 ਮਾਰਚ ਤਕ ਭੇਜੇ ਗਏ ਸਚਿਨ ਵਾਜੇ

image

ਮੁੰਬਈ, 14 ਮਾਰਚ : ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸਨਅਤਕਾਰ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਨਾਲ ਭਰੀ ਕਾਰ ਮਿਲਣ ਦੀ ਜਾਂਚ ਦੇ ਸਬੰਧ ਵਿਚ ਐਤਵਾਰ ਨੂੰ ਇਥੇ ਇਕ ਪੁਲਿਸ ਅਧਿਕਾਰੀ ਸਚਿਨ ਵਾਜੇ ਨੂੰ ਪੇਸ਼ ਕੀਤਾ। ਅਦਾਲਤ ਨੇ ਵਾਜੇ ਨੂੰ 25 ਮਾਰਚ ੱਕ ਲਈ ਐੱਨ.ਆਈ.ਏ. ਦੀ ਹਿਰਾਸਤ ’ਚ ਭੇਜਣ ਦਾ ਫ਼ੈਸਲਾ ਸੁਣਾਇਆ। ਇਕ ਅਧਿਕਾਰੀ ਨੇ ਦਸਿਆ ਕਿ ਵਾਜੇ ਨੂੰ ਸਥਾਨਕ ਹਸਪਤਾਲ ਵਿਚ ਸਿਹਤ ਜਾਂਚ ਕਰਵਾਉਣ ਤੋਂ ਬਾਅਦ ਦਖਣੀ ਮੁੰਬਈ ਦੀ ਇਕ ਅਦਾਲਤ ਵਿਚ ਲਿਆਂਦਾ ਗਿਆ। ਐਨਆਈਏ ਦੇ ਇਕ ਬੁਲਾਰੇ ਨੇ ਦਸਿਆ ਕਿ ਏਜੰਸੀ ਨੇ 25 ਫ਼ਰਵਰੀ ਨੂੰ ਸਨਿਚਰਵਾਰ ਦੀ ਰਾਤ ਵਾਜੇ ਨੂੰ ਕਾਰਲਿਕਲ ਰੋਡ ਨੇੜੇ ਅਰਬਪਤੀ ਮੁਕੇਸ਼ ਅੰਬਾਨੀ ਦੇ ਘਰ ‘ਅੰਟੀਲੀਆ’ ਦੇ ਬਾਹਰ ਇਕ ਵਿਸਫੋਟਕ ਨਾਲ ਭਰੀ ਕਾਰ ਖੜੀ ਕਰਨ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।
ਦਖਣੀ ਮੁੰਬਈ ਦੇ ਕੰਬਾਲਾ ਹਿੱਲ ਵਿਖੇ ਐਨਆਈਏ ਦਫ਼ਤਰ ਨੇ ਸਨਿਚਰਵਾਰ ਸਵੇਰੇ 11:30 ਵਜੇ ਵਾਜੇ ਨੂੰ ਅਪਣਾ ਬਿਆਨ ਦਰਜ ਕਰਨ ਲਈ ਸੰਮਨ ਜਾਰੀ ਕੀਤਾ ਸੀ।
ਬੁਲਾਰੇ ਨੇ ਦਸਿਆ ਕਿ ਐਨਆਈਏ ਅਧਿਕਾਰੀਆਂ ਵਲੋਂ ਤਕਰੀਬਨ 12 ਘੰਟੇ ਦੀ ਪੁਛਗਿਛ ਤੋਂ ਬਾਅਦ ਵਾਜੇ ਨੂੰ ਭਾਰਤੀ ਦੰਡਾਵਲੀ ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ। (ਪੀਟੀਆਈ)