ਸਾਫ਼ ਪਿੰਡ, ਹਰੇ-ਭਰੇ ਪਿੰਡ ਅਤੇ ਮੀਂਹ ਦੇ ਪਾਣੀ ਦੀ ਬਚਤ ਦਾ ਦਿੱਤਾ ਸੰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਮੌਕੇ ਬੁਲਾਰੇ ਅਤੇ ਯੂਥ ਵਾਲੰਟੀਅਰਾਂ, ਯੂਥ ਕਲੱਬ ਮੈਂਬਰਾਂ ਵੱਲੋਂ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸਹੁੰ ਵੀ ਚੁਕਾਈ ਗਈ।

seminar

ਜਲੰਧਰ- ਨਹਿਰੂ ਯੁਵਾ ਕੇਂਦਰ ਜਲੰਧਰ ਵੱਲੋਂ ਜ਼ਿਲ੍ਹਾ ਯੂਥ ਅਫਸਰ ਨਿਤਿਆਨੰਦ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੀਨ ਵਿਲੇਜ ਗ੍ਰੀਨ ਵਿਲੇਜ, ਕੈਚ ਦਿ ਰੈਨ ਦੇ ਤਹਿਤ ਲਾਇਲਪੁਰ ਖਾਲਸਾ ਕਾਲਜ ਵਿਖੇ ਸੈਮੀਨਾਰ ਦਾ ਕਰਵਾਇਆ ਗਿਆ। ਇਸ ਮੌਕੇ, ਯੂਥ ਵਾਲੰਟੀਅਰਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਵੀ ਇਸ ਸੰਬੰਧੀ ਸਿਖਲਾਈ ਦਿੱਤੀ ਗਈ।

ਇਸ ਪ੍ਰੋਗਰਾਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਮਨੁੱਖ ਦੀ ਆਪਣੀ ਗਲਤੀ ਕਾਰਨ, ਪਾਣੀ ਦੀ ਦੁਰਵਰਤੋਂ ਕਰਕੇ, ਧਰਤੀ ਦਾ ਪਾਣੀ ਦਾ ਪੱਧਰ ਦਿਨੋ-ਦਿਨ ਘਟਦਾ ਜਾ ਰਿਹਾ ਹੈ, ਇਸ ਲਈ ਸਾਨੂੰ ਕੁਦਰਤ ਦੇ ਇਸ ਸ਼ਾਨਦਾਰ ਦਾਤ ਨੂੰ ਸਹੀ ਢੰਗ ਨਾਲ ਵਰਤਣਾ ਚਾਹੀਦਾ ਹੈ, ਮੀਂਹ ਦੇ ਪਾਣੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਨਿਤਿਆਨੰਦ ਯਾਦਵ ਨੇ ਕਿਹਾ ਕਿ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਪਿੰਡ, ਇਲਾਕਾ, ਸ਼ਹਿਰ ਨੂੰ ਸਾਫ ਰੱਖੇ ਅਤੇ ਨਾਲ ਹੀ ਵੱਧ ਤੋਂ ਵੱਧ ਪੌਦੇ ਲਗਾਏ ਤਾਂ ਜੋ ਅਸੀਂ ਪਾਣੀ ਦੇ ਨਾਲ-ਨਾਲ ਸਾਫ ਵਾਤਾਵਰਣ ਪ੍ਰਾਪਤ ਕਰ ਸਕੀਏ। ਇਸ ਮੌਕੇ ਬੁਲਾਰੇ ਅਤੇ ਯੂਥ ਵਾਲੰਟੀਅਰਾਂ, ਯੂਥ ਕਲੱਬ ਮੈਂਬਰਾਂ ਵੱਲੋਂ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਸਹੁੰ ਵੀ ਚੁਕਾਈ ਗਈ। ਇਸ ਪ੍ਰੋਗਰਾਮ ਵਿਚ ਹਲਕਾ ਕੇਂਦਰੀ ਦੇ ਵਿਧਾਇਕ ਰਜਿੰਦਰ ਬੇਰੀ, ਪ੍ਰਿੰਸੀਪਲ ਗੁਰਪਿੰਦਰ ਸਿੰਘ ਸਮਰਾ, ਨੋਡਲ ਅਫ਼ਸਰ ਸੁਰਜੀਤ ਲਾਲ, ਪ੍ਰੋ. ਸੰਦੀਪ ਅਹੂਜਾ, ਰਿਸ਼ੀਵ ਸਿੰਗਲਾ ਆਦਿ ਸ਼ਾਮਿਲ ਹੋਏ । ਇਸ ਮੌਕੇ ਯੂਥ ਕਲੱਬਾਂ ਨੂੰ ਖੇਡਾਂ ਦਾਸਮਾਨ ਵੀ ਦਿੱਤਾ ਗਿਆ।