ਪਹਿਲੀ ਵਾਰ 75 ਵਿਧਾਇਕਾਂ ਦੀ ਅੱਠ ਐਡਹਾਕ ਵਿਧਾਨ ਸਭਾ ਕਮੇਟੀ ਨੇ ਬਜਟ ਡਿਮਾਂਡ 'ਤੇ ਰਾਏਸ਼ੁਮਾਰੀ ਕਰ ਕੇ ਸਦਨ ਵਿਚ ਸੌਂਪੀ ਰੀਪੋਰਟ

ਏਜੰਸੀ

ਖ਼ਬਰਾਂ, ਪੰਜਾਬ

ਪਹਿਲੀ ਵਾਰ 75 ਵਿਧਾਇਕਾਂ ਦੀ ਅੱਠ ਐਡਹਾਕ ਵਿਧਾਨ ਸਭਾ ਕਮੇਟੀ ਨੇ ਬਜਟ ਡਿਮਾਂਡ 'ਤੇ ਰਾਏਸ਼ੁਮਾਰੀ ਕਰ ਕੇ ਸਦਨ ਵਿਚ ਸੌਂਪੀ ਰੀਪੋਰਟ

image

ਚੰਡੀਗੜ੍ਹ, 14 ਮਾਰਚ (ਪਪ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਵਿੱਤ ਮੰਤਰੀ ਵਜੋਂ 8 ਮਾਰਚ ਨੂੰ  ਵਿਧਾਨਸਭਾ ਵਿਚ ਪੇਸ਼ ਕੀਤੇ ਗਏ ਸਾਲ, 2022-23 ਦੇ 177255.09 ਕਰੋੜ ਰੁਪਏ ਦੇ ਬਜਟ ਨੂੰ  75 ਵਿਧਾਇਕਾਂ ਦੀ ਅੱਠ ਐਡਹਾਕ ਕਮੇਟੀਆਂ ਨੇ ਡਿਮਾਂਡ 'ਤੇ ਰਾਏ ਸ਼ੁਮਾਰੀ ਕਰ ਆਪਣੀ ਰਿਪੋਰਟ ਸਦਨ ਵਿਚ ਅੱਜ ਸੌਂਪ ਦਿੱਤੀ ਹੈ | ਹਰਿਆਣਾ ਗਠਨ 1966 ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਲੋਕਸਭਾ ਦੀ ਤਰਜ 'ਤੇ ਇਸ ਤਰ੍ਹਾ ਦੀ ਵਿਵਸਥਾ ਅਪਣਾਈ ਗਈ ਹੈ |
ਮੁੱਖ ਮੰਤਰੀ ਵੱਲੋਂ ਪੇਸ਼ ਕੀਤੇ ਗਏ ਆਪਣੇ 2.25 ਘੰਟੇ ਦੇ ਬਜਟ ਭਾਸ਼ਨ 'ਤੇ ਚਾਰ ਦਿਨ ਤਕ ਇਨ੍ਹਾਂ ਕਮੇਟੀਆਂ ਵੱਲੋਂ ਮੰਥਨ ਕੀਤਾ ਗਿਆ ਹੈ | ਕਮੇਟੀ-1, ਜੋ ਵਿਧਾਨਸਭਾ, ਰਾਜਪਾਲ, ਮੰਤਰੀਪਰਿਸ਼ਦ, ਆਮ ਪ੍ਰਸਾਸ਼ਨ, ਗ੍ਰਹਿ , ਸਿਹਤ ਨਿਆਂ ਪ੍ਰਸਾਸ਼ਨ ਤੇ ਜੇਲ ਨਾਲ ਸਬੰਧਿਤ ਹੈ | ਇਸ ਕਮੇਟੀ ਵਿਚ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪੇਂਦਰ ਸਿੰਘ ਹੁਡਾ ਸਮੇਤ ਸਾਬਕਾ ਵਿਚ ਨੇਤਾ ਵਿਰੋਧੀ ਧਿਰ ਵਿੱਚ ਰਹੇ ਅਭੈ ਸਿੰਘ ਚੌਟਾਲ ਤੇ ਅੱਠ ਅਤੇ ਵਿਧਾਇਕ ਸਨ, ਜਿਨ੍ਹਾ ਨੇ ਆਪਣੇ ਰਾਏ ਦਿੱਤੀ ਹੈ |
ਮੁੱਖ ਮੰਤਰੀ ਨੇ ਅਪਣੇ ਬਜਟ ਦਾ 15ਵੇਂ ਵਿੱਤ ਕਮਿਸ਼ਨ ਦੇ ਮਾਨਦੰਡਾਂ ਦੇ ਅੰਦਰ ਸੀਮਤ ਰੱਖ ਕੇ ਇਕ ਪਾਸੇ ਜਿੱਥੇ ਚੰਗੇ ਵਿੱਤ ਮੰਤਰੀ ਹੋਣ ਦਾ ਪਰਿਚੈ ਦਿੱਤਾ ਹੈ, ਉੱਥੇ ਦੂਜਿਆਂ ਅਤੇ ਸੰਯੁਕਤ ਰਾਸ਼ਟਰ ਵੱਲੋਂ ਸੂਬਿਆਂ ਦੇ ਲਈ ਨਿਰਧਾਰਤ ਸਾਲ 2030 ਤਕ ਦੇ ਲਗਾਤਾਰ ਵਿਕਾਸ ਟੀਚਿਆਂ ਵਿੱਚੋਂ 17 ਟੀਚਿਆਂ ਦੀ ਭਲਾਈਕਾਰੀ ਅਤੇ ਵਿਕਾਸ ਯੋਜਨਾਵਾਂ 'ਤੇ ਵਿਸ਼ੇਸ਼ ਧਿਆਨ ਕੇਂਦਿ੍ਤ ਕੀਤਾ ਹੈ | ਇੰਨ੍ਹਾ ਟੀਚਿਆਂ ਵਿਚ ਗਰੀਬੀ ਰੋਕੂ ਲਈ 4841.77 ਕਰੋੜ ਰੁਪਏ ਚੰਗੀ ਸਿਹਤ ਅਤੇ ਸਰਲ ਜੀਵਨ ਲਈ 8047.54 ਕਰੋੜ ਰੁਪਪਏ ਗੁਣਵੱਤਾਪਰਕ ਸਿਖਿਆ ਲਈ 18570.18 ਕਰੋੜ ਰੁਪਏ ਲਿੰਗ ਸਮਾਨਤਾ 1884.54 ਸਾਫ ਜਲ  ਅਤੇ ਸਵੱਛਤਾ ਲਈ 7500.08 ਕਰੋੜ ਰੁਪਏ, ਕਿਫਾਇਤੀ ਅਤੇ ਗ੍ਰੀਨ ਉਰਜਾ ਦੇ ਲਈ 8853.65 ਕਰੋੜ ਰੁਪਏ ਪ੍ਰਤਿਸ਼ਠਿਤ ਕਾਰਜ ਅਤੇ ਆਰਥਕ ਵਿਕਾਸ ਲਈ 7224.56 ਕਰੋੜ ਰੁਪਏ ਅਲਾਟ ਕੀਤੇ ਹਨ |
ਇਸੇ ਤਰ੍ਹਾਂ ਉਦਯੋਗ ਨਵਾਚਾਰ ਅਤੇ ਇੰਫ੍ਰਾਸਟਕਚਰ ਦੇ ਲਈ 9838.51 ਕਰੋੜ ਰੁਪਏ, ਅਸਮਾਨਤਾ ਵਿਚ ਕਮੀ ਲਿਆਉਣ ਲਈ 8811.39 ਕਰੋੜ ਰੁਪਏ, ਲਗਾਤਾਰ ਸ਼ਹਿਰ ਅਤੇ ਕਮਿਊਨਿਟੀਆਂ ਲਈ 3241.13 ਕਰੋੜ ਰੁਪਏ ਖਪਤ ਅਤੇ ਉਤਪਾਦਨ ਜਿਮੇਵਾਰੀ ਲਈ 770.50 ਕਰੋੜ ਰੁਪਏ, ਕਲਾਈਮੇਟ ਬਦਲਾਅ ਦੇ ਕਾਰਜ ਦੇ ਲਈ 2175.09 ਕਰੋੜ ਰੁਪਏ, ਪਿ੍ਥਵੀ 'ਤੇ ਜੀਵਨ ਲਈ 1104.04 ਕਰੋੜ ਰੁਪਏ ਸ਼ਾਂਤੀ ਨਿਆਂ ਅਤੇ ਮਜਬੂਤ ਸੰਸਥਾਨਾਂ ਲਈ 10842.23 ਕਰੋੜ ਰੁਪਏ ਅਤੇ ਟੀਚਿਆਂ ਵਿਚ ਸਹਿਭਾਗੀਦਾਰਤਾ ਦੇ ਲਈ 5.90 ਕਰੋੜ ਰੁਪਏ ਦੇ ਅਲਾਟ ਦਾ ਪ੍ਰਾਵਧਾਨ ਕੀਤਾ ਹੈ |