ਭਾਰਤ ਵਲੋਂ ਅਫ਼ਗ਼ਾਨਿਸਤਾਨ ਨੂੰ ਭੇਜੀ ਗਈ ਕਣਕ ਦੀ ਚੌਥੀ ਖੇਪ, ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਤੋਂ ਹੋਈ ਰਵਾਨਾ
60 ਟਰੱਕਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਤਕ ਪਹੁੰਚਾਇਆ ਗਿਆ
Fourth consignment of wheat sent by India to Afghanistan leaves via Attari-Wagah border
ਅਟਾਰੀ : ਭਾਰਤ ਸਰਕਾਰ ਵਲੋਂ ਅਫ਼ਗ਼ਾਨਿਸਤਾਨ ਨੂੰ ਮਦਦ ਵਜੋਂ ਕਣਕ ਦੀ ਚੌਥੀ ਖੇਪ ਭੇਜ ਦਿੱਤੀ ਗਈ ਹੈ। ਪੰਜਾਬ ਦੇ ਵੱਖ-ਵੱਖ ਗੁਦਾਮਾਂ 'ਚੋਂ ਕਣਕ ਨੂੰ ਟਰੱਕਾਂ 'ਚ ਭਰ ਕੇ ਇਕ ਸਥਾਨ 'ਤੇ ਇਕੱਠਾ ਕੀਤਾ ਗਿਆ ਅਤੇ ਇਸ ਤੋਂ ਬਾਅਦ 60 ਟਰੱਕਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਤਕ ਪਹੁੰਚਾਇਆ ਗਿਆ।
ਦੱਸ ਦੇਈਏ ਕਿ ਇਸ ਵਾਰ 2 ਹਜ਼ਾਰ ਮੀਟ੍ਰਿਕ ਟਨ ਕਣਕ ਅਫ਼ਗ਼ਾਨਿਸਤਾਨ ਨੂੰ ਭੇਜੀ ਗਈ ਹੈ। ਇੰਟੇਗ੍ਰੇਟਿਡ ਚੈੱਕ ਪੋਸਟ ਵਿਖੇ ਭਾਰਤੀ ਟਰੱਕਾਂ 'ਚੋਂ ਕਣਕ ਨੂੰ ਅਫ਼ਗ਼ਾਨਿਸਤਾਨ ਦੇ ਟਰੱਕਾਂ 'ਚ ਲੱਦ ਕੇ ਪਾਕਿਸਤਾਨ ਰਸਤੇ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਚੌਥੀ ਖੇਪ ਭੇਜੀ ਗਈ ਹੈ ਅਤੇ ਇਸ ਤੋਂ ਪਹਿਲਾਂ ਤਿੰਨ ਵਾਰ ਅਫ਼ਗ਼ਾਨਿਸਤਾਨ ਨੂੰ ਕਣਕ ਭੇਜੀ ਜਾ ਚੁੱਕੀ ਹੈ। ਭਾਰਤ ਸਰਕਾਰ ਵਲੋਂ ਅਫ਼ਗ਼ਾਨਿਸਤਾਨ ਨੂੰ 50 ਹਜ਼ਾਰ ਮੀਟ੍ਰਿਕ ਟਨ ਕਣਕ ਭੇਜਣ ਦਾ ਟੀਚਾ ਹੈ।