28 ਤੇ 29 ਮਾਰਚ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਏਗਾ ਰਿਟਾਇਰ ਕਰਮਚਾਰੀ ਸੰਘ

ਏਜੰਸੀ

ਖ਼ਬਰਾਂ, ਪੰਜਾਬ

28 ਤੇ 29 ਮਾਰਚ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫ਼ਲ ਬਣਾਏਗਾ ਰਿਟਾਇਰ ਕਰਮਚਾਰੀ ਸੰਘ

image

ਸਿਰਸਾ, 14 ਮਾਰਚ (ਸੁਰਿੰਦਰ ਪਾਲ ਸਿੰਘ): ਸਿਰਸਾ ਦੇ ਬਸ ਸਟੈਂਡ ਵਿਖੇ ਸਰਬ ਕਰਮਚਾਰੀ ਸੰਘ ਦੇ ਦਫਤਰ ਵਿਖੇ ਰਿਟਾਇਰਡ ਕਰਮਚਾਰੀ ਸੰਘ ਦੇ ਕਾਰਜ ਕਰਤਾਵਾਂ ਅਤੇ ਆਹੁਦੇਦਾਰਾਂ ਦੀ ਹੋਈ ਮੀਟਿੰਗ ਵਿੱਚ 28 ਅਤੇ 29 ਮਾਰਚ ਨੂੰ  ਹੋਣ ਵਾਲੀ ਦੇਸ਼ ਵਿਆਪੀ ਹੜਤਾਲ ਨੂੰ  ਸਫਲ ਬਨਾਉਣ ਅਤੇ ਇਸ ਵਿਚ ਵਧ ਚੜ੍ਹਕੇ ਭਾਗ ਲੈਣ ਦਾ ਫ਼ੈਸਲਾ ਕੀਤਾ ਗਿਆ |
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰਿਟਾਇਰਡ ਕਰਮਚਾਰੀ ਸੰਘ ਦੇ ਪ੍ਰਧਾਨ ਮਹਿੰਦਰ ਸ਼ਰਮਾਂ ਨੇ ਕਿਹਾ ਕਿ ਦੇਸ਼ ਅਤੇ ਪ੍ਰਦੇਸ਼ ਦੇ ਹਾਲਾਤ ਚਿੰਤਾਜਨਕ ਬਣੇ ਹੋਏ ਹਨ | ਉਨ੍ਹਾਂ ਕਿਹਾ ਕਿ ਦੇਸ਼ ਚ ਕਾਮਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ  ਕਾਰਪੋਰੇਟਾਂ ਹੱਥ ਵੇਚਿਆ ਜਾ ਰਿਹਾ ਹੈ | ਲੋਕ ਸਭਾ ਅਤੇ ਰਾਜ ਸਭਾ ਵਿੱਚ ਅਪਰਾਧੀਆਂ ਦਾ ਬੋਲਬਾਲਾ ਹੈ | ਦੇਸ਼ ਦੀ ਸੰਸਦ ਵਿੱਚ ਲੋਕ ਵਿਰੋਧੀ ਕਾਨੂੰਨ ਘੜੇ ਜਾ ਰਹੇ ਹਨ ਅਤੇ ਦੇਸ਼ ਨੂੰ  ਵੇਚਿਆਂ ਜਾ ਰਿਹਾ ਹੈ | ਰਿਟਾਇਰਡ ਕਰਮਚਾਰੀ ਸੰਘ ਦੇ ਸਕੱਤਰ ਰਵੀ ਕੁਮਾਰ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਲਈ ਕਾਲੇ ਕਾਨੂੰਨ ਲਿਆਂਦੇ ਜਾ ਰਹੇ ਹਨ ਅਤੇ ਹਰ ਪਾਸੇ ਫਿਰਕਾਪ੍ਰਸਤੀ ਦਾ ਬੋਲਬਾਲਾ ਹੈ | ਉਨ੍ਹਾਂ ਕਿਹਾ ਕਿ ਹੱਕ ਮੰਗਦੇ ਪ੍ਰਦੇਸ਼ ਦੇ ਕਰਮਚਾਰੀਆਂ ਨੂੰ  ਸੜਕਾਂ ਉੱਤੇ ਕੁੱਟਿਆ ਜਾ ਰਿਹਾ ਹੈ | ਇਸ ਮੌਕੇ ਸਰਵ ਕਰਮਚਾਰੀ ਸੰਘ ਦੇ ਆਗੂ ਸੋਹਨ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਨਵੀਂ ਪੈਨਸ਼ਨ ਸਕੀਮ ਅਧੀਨ ਕਰਮਚਾਰੀਆਂ ਦੇ ਹੱਕ ਖੋਹੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨਾਲ ਛੇੜਛਾੜ ਦੇ ਮਨਸੂਬੇ ਬਣਾਏ ਜਾ ਰਹੇ ਹਨ ਅਤੇ ਹੱਕ ਮੰਗਦੇ ਲੋਕਾਂ ਨੂੰ  ਪੁਲਸੀ ਧਾੜਾਂ ਦੀਆਂ ਲਾਠੀਆਂ ਨਾਲ ਦਬਾਇਆ ਜਾ ਰਿਹਾ ਹੈ | ਇਸ ਮੌਕੇ ਸੰਗਠਨ ਸਕੱਤਰ ਕਿਸ਼ੋਰੀ ਲਾਲ ਮਹਿਤਾ ਨੇ ਕਿਹਾ ਕਿ ਆਗਾਮੀ ਪ੍ਰੋਗਰਾਮਾਂ ਲਈ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੜਤਾਲ ਦੇ ਆਖਰੀ ਦਿਨ ਕਰਮਚਾਰੀ ਸੰਗਠਨਾਂ ਵੱਲੋਂ14 ਸੂਤਰੀ ਮੰਗ ਪੱਤਰ ਜਿਲ੍ਹਾਂ ਅਧਿਕਾਰੀਆਂ ਦਿੱਤੇ ਜਾਣਗੇ |
ਮੀਟਿੰਗ ਵਿਚ ਸਾਰੇ ਬਲਾਕ ਪ੍ਰਧਾਨਾਂ ਸਮੇਤ ਰਿਟਾਇਰ ਕਰਮਚਾਰੀ ਸੰਘ ਦੇ ਕਾਰਕੁਨ ਗੁਲਜਾਰ ਮੁਹੰਮਦ, ਸੁਰਜੀਤ ਸਿੰਘ ਡੱਬਵਾਲੀ, ਜਗਤਾਰ ਸਿੰਘ ਕਾਲਾਂਵਾਲੀ,ਦਰਸ਼ਨ ਸਿੰਘ ਭੰਗੂ, ਭਾਗੀਰਥ ਪਟਵਾਰੀ, ਹਰੀ ਸਿੰਘ, ਸਾਬਕਾ ਮੁੱਖ ਅਧਿਆਪਕ ਸੁਖਵੰਤ ਸਿੰਘ ਚੀਮਾਂ,ਗੁਰਤੇਜ ਸਿੰਘ, ਦੇਸ ਰਾਜ ਕੰਬੋਜ਼, ਅਸ਼ੋਕ ਕੁਮਾਰ, ਜਗਦੇਵ ਸਿੰਘ ਅਤੇ ਕਾਸ਼ੀ ਰਾਮ ਸਮੇਤ ਕਰਮਚਾਰੀ ਵੀ ਸ਼ਾਮਲ ਸਨ |