ਕੋਟਕਪੂਰਾ ਗੋਲੀਕਾਂਡ ਮਾਮਲਾ :  ਫ਼ਰੀਦਕੋਟ ਅਦਾਲਤ ਪਹੁੰਚੇ ਤਤਕਾਲੀ DGP ਸੁਮੇਧ ਸਿੰਘ ਸੈਣੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਗਾਊਂ ਜ਼ਮਾਨਤ ਲਈ ਲਗਾਈ ਅਰਜ਼ੀ 

Sumedh Saini

ਫਰੀਦਕੋਟ (ਕੋਮਲਜੀਤ ਕੌਰ) : ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਹੁਣ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਵੀ ਅਦਾਲਤ ਦੀ ਸ਼ਰਨ ਵਿਚ ਪਹੁੰਚ ਗਏ ਹਨ। ਉਨ੍ਹਾਂ ਨੇ ਫਰੀਦਕੋਟ ਅਦਾਲਤ ਵਿਚ ਮੁਕੱਦਮਾਂ ਨੰਬਰ 192/2015 ਅਤੇ 129/2018 ਵਿਚ ਅਗਾਊਂ ਜ਼ਮਾਨਤ ਲਈ ਅਰਜ਼ੀ ਲਗਾਈ ਹੈ। 

ਦੱਸਣਯੋਗ ਹੈ ਇਸ ਬੇਅਦਬੀ ਮਾਮਲਿਆਂ ਨਾਲ ਜੁੜੇ ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਕਰ ਰਹੀ ਏ. ਡੀ. ਜੀ. ਪੀ. ਐੱਲ. ਕੇ. ਯਾਦਵ ਦੀ ਅਗਵਾਈ ਵਾਲੀ ‘ਸਿਟ’ ਨੇ 7 ਹਜ਼ਾਰ ਪੰਨਿਆਂ ਦਾ ਦੋਸ਼ ਪੱਤਰ ਅਦਾਲਤ ’ਚ ਦਾਖ਼ਲ ਕੀਤਾ ਜਿਸ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਸਮੇਤ ਹੋਰ ਉੱਚ ਪੁਲਿਸ ਅਫ਼ਸਰਾਂ ਦੇ ਨਾਂ ਵੀ ਸ਼ਾਮਲ ਕੀਤੇ ਗਏ ਸਨ।

ਇਹ ਵੀ ਪੜ੍ਹੋ:  ਸਨਕੀ ਪ੍ਰੇਮੀ ਨੂੰ ਹੋਈ ਮੌਤ ਦੀ ਸਜ਼ਾ, ਨਾਬਾਲਗ ਨੂੰ 36 ਵਾਰ ਚਾਕੂ ਮਾਰ ਕੇ ਕੀਤਾ ਸੀ ਬੇਰਹਿਮੀ ਨਾਲ ਕਤਲ

ਇਸ 'ਤੇ ਅਦਾਲਤ ਨੇ ਉਕਤ ਕੇਸ ਦੀ ਸੁਣਵਾਈ ਦੌਰਾਨ 23 ਮਾਰਚ ਲਈ ਚਲਾਨ ਰਿਪੋਰਟਾਂ ’ਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਸੰਮਨ ਜਾਰੀ ਕਰ ਕੇ ਅਦਾਲਤ ’ਚ ਤਲਬ ਕੀਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਵੀ ਫਰੀਦਕੋਟ ਅਦਾਲਤ ਵਿਚ ਪਹੁੰਚ ਕਰ ਕੇ ਅਗਾਊਂ ਜ਼ਮਾਨਤ ਦੀ ਅਪੀਲ ਕੀਤੀ ਗਈ ਹੈ।