ਲੁਧਿਆਣਾ : ਕੱਪੜਾ ਗੋਦਾਮ 'ਚ ਚੋਰੀ ਦੀ ਕੋਸ਼ਿਸ਼: ਤਾਲਾ ਨਾ ਟੁੱਟਣ ’ਤੇ ਖ਼ਾਲੀ ਹੱਥ ਪਰਤੇ ਚੋਰ

ਏਜੰਸੀ

ਖ਼ਬਰਾਂ, ਪੰਜਾਬ

ਕਾਫੀ ਕੋਸ਼ਿਸ਼ ਤੋਂ ਬਾਅਦ ਜਦੋਂ ਤਾਲਾ ਨਾ ਟੁੱਟਿਆ ਤਾਂ ਦੋਵੇਂ ਉਥੋਂ ਫਰਾਰ ਹੋ ਗਏ।

photo

 

ਲੁਧਿਆਣਾ : ਦੇਰ ਰਾਤ ਚੋਰਾਂ ਨੇ ਗਿੱਲ ਰੋਡ 'ਤੇ ਕੱਪੜੇ ਦੇ ਗੋਦਾਮ ਨੂੰ ਨਿਸ਼ਾਨਾ ਬਣਾਇਆ। ਇਕ ਔਰਤ ਅਤੇ ਇਕ ਆਦਮੀ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ। ਕਾਫੀ ਕੋਸ਼ਿਸ਼ ਤੋਂ ਬਾਅਦ ਜਦੋਂ ਤਾਲਾ ਨਾ ਟੁੱਟਿਆ ਤਾਂ ਦੋਵੇਂ ਉਥੋਂ ਫਰਾਰ ਹੋ ਗਏ।

ਚੋਰੀ ਦੀ ਕੋਸ਼ਿਸ਼ ਦੀ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਦੁਕਾਨਦਾਰ ਸਵੇਰੇ ਗੋਦਾਮ ਖੋਲ੍ਹਣ ਆਇਆ। ਉਸ ਨੇ ਦੇਖਿਆ ਕਿ ਗੋਦਾਮ ਦਾ ਤਾਲਾ ਟੁੱਟਿਆ ਹੋਇਆ ਸੀ। ਉਸ ਨੇ ਤੁਰੰਤ ਗੋਦਾਮ ਦੇ ਸਟਾਕ ਦੀ ਜਾਂਚ ਕੀਤੀ ਤਾਂ ਸਟਾਕ ਪੂਰਾ ਸੀ। ਸੀਸੀਟੀਵੀ ਕੈਮਰੇ ਦੇਖਣ 'ਤੇ ਪਤਾ ਲੱਗਾ ਕਿ ਇਕ ਔਰਤ ਅਤੇ ਉਸ ਦਾ ਸਾਥੀ ਗੋਦਾਮ 'ਚ ਚੋਰੀ ਕਰਨ ਲਈ ਆਏ ਸਨ। ਗੇਟ ਨਾ ਖੁੱਲ੍ਹਣ ਕਾਰਨ ਉਹ ਚੋਰੀ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕੇ।

ਸਬੰਧਤ ਥਾਣੇ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ। (ਰਮਨਦੀਪ ਕੌਰ)