ਨਾਭਾ: ਤੇਜ਼ ਰਫ਼ਤਾਰ ਟਰੱਕ ਨੇ 19 ਸਾਲਾ ਕੁੜੀ ਨੂੰ ਮਾਰੀ ਟੱਕਰ, ਮੌਤ
ਆਈਲੈਟਸ ਦੀ ਕਲਾਸ ਲਗਾਉਣ ਜਾ ਰਹੀ ਸੀ ਮ੍ਰਿਤਕਾ
ਨਾਭਾ : ਪੰਜਾਬ ਵਿਚ ਹਰ ਰੋਜ਼ ਤੇਜ਼ ਰਫ਼ਤਾਰ ਵਾਹਨਾਂ ਦੇ ਕਾਰਨ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਰਹੀਆਂ ਹਨ। ਜਿਸ ਦੇ ਤਹਿਤ ਨਾਭਾ ਦੇ ਬੌੜਾਂ ਗੇਟ ਚੌਂਕ ਦੇ ਨਜ਼ਦੀਕ ਤੇਜ਼ ਰਫ਼ਤਾਰ ਟਰੱਕ ਦੀ ਚਪੇਟ ਵਿਚ ਐਕਟਿਵਾ ਸਵਾਰ 19 ਸਾਲਾ ਸ਼ਰਨਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਜਦੋਂ ਕਿ ਉਸ ਦਾ ਰਿਸ਼ਤੇਦਾਰ ਬਾਲ ਬਾਲ ਬਚ ਗਿਆ। ਮ੍ਰਿਤਕ ਸ਼ਰਨਦੀਪ ਕੌਰ ਆਪਣੇ ਰਿਸ਼ਤੇਦਾਰਾਂ ਦੇ ਘਰ ਆਈ ਹੋਈ ਸੀ ਅਤੇ ਆਈਲੈਟਸ ਦਾ ਕੋਰਸ ਕਰ ਰਹੀ ਸੀ ਤਾਂ ਆਈਲੈਟਸ ਸੈਂਟਰ ਪਹੁੰਚਣ ਤੋਂ ਪਹਿਲਾਂ ਹੀ ਅੱਜ ਉਹ ਮੌਤ ਦੇ ਮੂੰਹ ਵਿਚ ਚਲੀ ਗਈ। ਪੁਲਿਸ ਵੱਲੋਂ ਟਰੱਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਲੜਕੀ ਸ਼ਰਨਦੀਪ ਕੌਰ ਹੰਢਿਆਇਆ ਬਰਨਾਲਾ ਦੀ ਰਹਿਣ ਵਾਲੀ ਸੀ । ਉਸ ਦਾ ਸੁਪਨਾ ਸੀ ਕਿ ਮੈਂ ਆਈਲੈਟਸ ਕਰਕੇ ਅਤੇ ਆਪਣੇ ਪੈਰਾਂ ’ਤੇ ਖੜ੍ਹੀ ਹੋਵਾ। ਪਰ ਤੇਜ਼ ਰਫ਼ਤਾਰ ਟਰੱਕ ਨੇ ਸ਼ਰਨਦੀਪ ਦੇ ਸਾਰੇ ਹੀ ਸੁਪਨੇ ਚਕਨਾਚੂਰ ਕਰ ਦਿੱਤੇ, ਜਦੋਂ ਸ਼ਰਨਦੀਪ ਕੌਰ ਆਪਣੇ ਰਿਸ਼ਤੇਦਾਰ ਨਾਲ ਆਈਲੇਟਸ ਸੈਂਟਰ ਜਾ ਰਹੀ ਸੀ ਤਾਂ ਜਦੋਂ ਘਰ ਤੋਂ ਕੁਝ ਦੂਰੀ ਤੋਂ ਮੇਨ ਰੋਡ ਸੜਕ ’ਤੇ ਪਹੁੰਚੀ ਤਾਂ ਤੇਜ਼ ਰਫਤਾਰ ਟਰੱਕ ਨੇ ਫੇਟ ਮਾਰੀ ਅਤੇ ਸਕੂਟਰੀ ਚਾਲਕ ਰਿਸਤੇਦਾਰ ਇੱਕ ਸਾਈਟ ਤੇ ਗਿਰ ਗਿਆ ਅਤੇ ਸ਼ਰਨਦੀਪ ਕੌਰ ਟਰੱਕ ਦੇ ਹੇਠਾਂ ਆ ਗਈ ਅਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ।
ਇਸ ਮੌਕੇ ’ਤੇ ਮ੍ਰਿਤਕਾ ਦੇ ਰਿਸ਼ਤੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਸਾਡੀ ਰਿਸ਼ਤੇਦਾਰ ਸੀ ਮੈਂ ਇਸ ਨੂੰ ਆਈਲੈਟਸ ਸੈਂਟਰ ਛੱਡਣ ਲਈ ਜਾ ਰਿਹਾ ਸੀ ਤਾਂ ਅਚਾਨਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰੀ ਅਤੇ ਉਹ ਸਾਈਡ ’ਤੇ ਡਿੱਗ ਗਿਆ ਤੇ ਸ਼ਰਨਦੀਪ ਟਰੱਕ ਦੇ ਟਾਇਰ ਹੇਠਾਂ ਆ ਗਈ ਅਤੇ ਉਸ ਦੀ ਮੌਤ ਹੋ ਗਈ
ਇਸ ਮੌਕੇ ’ਤੇ ਸਰਕਾਰੀ ਹਸਪਤਾਲ ਦੇ ਐਸਐਮਓ ਸੰਜੇ ਗੋਇਲ ਨੇ ਦੱਸਿਆ ਕਿ 19 ਸਾਲਾ ਲੜਕੀ ਸ਼ਰਨਦੀਪ ਮ੍ਰਿਤਕ ਹੀ ਸਾਡੇ ਕੋਲ ਆਈ ਸੀ। ਮ੍ਰਿਤਕ ਦੀ ਲਾਸ਼ ਨੂੰ ਅਸੀਂ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ।