Lok Sabha Elections: 1999 ਤੋਂ ਬਾਅਦ ਵੋਟਿੰਗ ਵਿਚ ਵਧੀ ਔਰਤਾਂ ਦੀ ਭਾਗੀਦਾਰੀ

ਏਜੰਸੀ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ-1999 ਵਿਚ ਮਹਿਲਾ ਵੋਟਰਾਂ ਦੀ ਕੁੱਲ ਗਿਣਤੀ 1,57,17,304 ਸੀ।

Lok Sabha Elections: Women's participation in voting increased after 1999

Lok Sabha Elections: ਪੰਜਾਬ ਵਿਚ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਜਿਥੇ ਸਿਰਫ਼ ਮਰਦਾਂ ਦੀ ਵੋਟ ਪ੍ਰਤੀਸ਼ਤਤਾ ਹੀ ਗਿਣੀ ਜਾਂਦੀ ਸੀ, ਉਥੇ ਹੁਣ ਮਹਿਲਾ ਵੋਟਰਾਂ ਦੀ ਵੋਟ ਪ੍ਰਤੀਸ਼ਤਤਾ ਵੱਧ ਗਈ ਹੈ। 1999 ਤੋਂ ਬਾਅਦ ਲੋਕ ਸਭਾ ਚੋਣਾਂ ਵਿਚ ਔਰਤਾਂ ਦੀ ਭਾਗੀਦਾਰੀ ਵਧੀ ਹੈ। ਲੋਕ ਸਭਾ ਚੋਣਾਂ-1999 ਵਿਚ ਮਹਿਲਾ ਵੋਟਰਾਂ ਦੀ ਕੁੱਲ ਗਿਣਤੀ 1,57,17,304 ਸੀ। ਇਸ ਵਿਚ ਔਰਤਾਂ ਦੀ ਗਿਣਤੀ 74,23,396 ਸੀ।

ਉਸ ਸਮੇਂ 88,19,200 ਲੋਕਾਂ ਨੇ ਵੋਟ ਪਾਈ ਸੀ, ਜੋ ਕਿ 56.11 ਫ਼ੀ ਸਦੀ ਸੀ। ਉਦੋਂ 40,46,950 ਔਰਤਾਂ ਨੇ ਵੋਟ ਪਾਈ ਸੀ, ਜੋ ਮਹਿਲਾ ਵੋਟਰਾਂ ਦੀ ਗਿਣਤੀ ਦਾ 54.52 ਫ਼ੀ ਸਦੀ ਸੀ। ਇਸ ਤੋਂ ਬਾਅਦ 2004, 2009 ਅਤੇ 2014 ਦੀਆਂ ਚੋਣਾਂ ਵਿਚ ਔਰਤਾਂ ਦੀ ਵੋਟ ਪ੍ਰਤੀਸ਼ਤਤਾ ਵਧੀ। ਸਾਲ 2019 ਵਿਚ ਮਹਿਲਾ ਵੋਟਰਾਂ ਦੀ ਵੋਟ ਪ੍ਰਤੀਸ਼ਤਤਾ ਘਟੀ ਹੈ, ਪਰ 1999 ਦੀਆਂ ਚੋਣਾਂ ਦੇ ਮੁਕਾਬਲੇ 9 ਫ਼ੀ ਸਦੀ ਵੱਧ ਸੀ।

ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਵੋਟਰਾਂ ਬਾਬਤ ਵੇਰਵੇ

ਕੁੱਲ ਵੋਟਰ -2,12,71,246
ਮਰਦ ਵੋਟਰ-1,11, 92, 959
ਮਹਿਲਾ ਵੋਟਰ-  1,00,77,543
ਟਰਾਂਸਜੈਂਡਰ ਵੋਟਰ -744

ਮਹਿਲਾ ਵੋਟਰਾਂ ਦੀ ਵੋਟਿੰਗ ਪ੍ਰਤੀਸ਼ਤਤਾ

ਸਾਲ      ਪ੍ਰਤੀਸ਼ਤਤਾ
1999       54.52%
2009         69.76%
2014        70.63%
2019       65.94%

ਪੰਜਾਬ ਤੋਂ ਜਿੱਤ ਕੇ ਸੰਸਦ ਤਕ ਪਹੁੰਚਣ ਵਾਲੀਆਂ ਔਰਤਾਂ

ਲੋਕ ਸਭਾ ਚੋਣਾਂ 1999
-ਪ੍ਰਨੀਤ ਕੌਰ (ਪਟਿਆਲਾ)
-ਸੰਤੋਸ਼ ਚੌਧਰੀ (ਫਿਲੌਰ)

ਲੋਕ ਸਭਾ ਚੋਣਾਂ 2004
-ਪ੍ਰਨੀਤ ਕੌਰ (ਪਟਿਆਲਾ)
-ਪਰਮਜੀਤ ਕੌਰ (ਬਠਿੰਡਾ)

ਲੋਕ ਸਭਾ ਚੋਣਾਂ 2009
-ਪ੍ਰਨੀਤ ਕੌਰ (ਪਟਿਆਲਾ)
-ਹਰਸਿਮਰਤ ਕੌਰ ਬਾਦਲ (ਬਠਿੰਡਾ)
-ਸੰਤੋਸ਼ ਚੌਧਰੀ (ਹੁਸ਼ਿਆਰਪੁਰ)
-ਪਰਮਜੀਤ ਕੌਰ (ਫਰੀਦਕੋਟ)

ਲੋਕ ਸਭਾ ਚੋਣਾਂ 2014
ਹਰਸਿਮਰਤ ਕੌਰ ਬਾਦਲ (ਬਠਿੰਡਾ)

ਲੋਕ ਸਭਾ ਚੋਣਾਂ 2019
ਪ੍ਰਨੀਤ ਕੌਰ (ਪਟਿਆਲਾ)
ਹਰਸਿਮਰਤ ਕੌਰ ਬਾਦਲ (ਬਠਿੰਡਾ)

(For more Punjabi news apart from 'Bad parenting fee' at Georgia restaurant, stay tuned to Rozana Spokesman)