ਭਗਵੰਤ ਮਾਨ ਸਰਕਾਰ ਨੇ ਬਾਲ ਮੁਕੰਦ ਸ਼ਰਮਾ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਫੂਡ ਕਮਿਸ਼ਨਰ ਵਜੋਂ ਅਪਣੀਆਂ ਸੇਵਾਵਾਂ ਨਿਭਾਉਣਗੇ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਾਲ ਮੁਕੰਦ ਸ਼ਰਮਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਾਲ ਮੁਕੰਦ ਸ਼ਰਮਾ ਨੂੰ ਨਵਾਂ ਫੂਡ ਕਮਿਸ਼ਨਰ ਨਿਯੁਕਤ ਕੀਤਾ ਹੈ। ਬਾਲ ਮੁਕੰਦ ਸ਼ਰਮਾ ਲੰਮੇ ਸਮੇਂ ਤੋਂ ਮਾਰਕਫੈਡ ’ਚ ਕੰਮ ਕਰ ਚੁਕੇ ਹਨ। ਭਗਵੰਤ ਮਾਨ ਨੇ ਉਨ੍ਹਾਂ ਨੂੰ ਨਵਾਂ ਫੂਡ ਕਮਿਸ਼ਨਰ ਨਿਯੁਕਤ ਕੀਤਾ ਹੈ, ਜਿੱਥੇ ਉਹ ਹੁਣ ਅਪਣੀਆਂ ਸੇਵਾਵਾਂ ਨਿਭਾਉਣਗੇ।
ਬਾਲ ਮੁਕੰਦ ਸ਼ਰਮਾ 1987 ’ਚ ਮਾਰਕਫੈਡ ’ਚ ਜ਼ਿਲ੍ਹਾ ਮੈਨੇਜਰ ਵਜੋਂ ਸ਼ਾਮਲ ਹੋਏ ਅਤੇ ਇਸ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਡਿਪਟੀ ਚੀਫ ਮੈਨੇਜਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ 14 ਸਾਲ ਇਸ ਖੇਤਰ ’ਚ ਕੰਮ ਕੀਤਾ। ਫਿਰ ਉਸ ਨੂੰ ਮੁੱਖ ਮੈਨੇਜਰ ਅਤੇ ਕਾਰਜਕਾਰੀ ਨਿਰਦੇਸ਼ਕ ਵਜੋਂ ਤਰੱਕੀ ਦਿਤੀ ਗਈ। ਸ਼ਰਮਾ ਇਕ ਮਸ਼ਹੂਰ ਕਲਾਕਾਰ ਵੀ ਹੈ ਜਿਸਨੇ ਇਕ ਕਾਮੇਡੀਅਨ ਵਜੋਂ ਪੰਜਾਬੀ ਫਿਲਮ ਇੰਡਸਟਰੀ ਦੇ ਇਕ ਹੋਰ ਪ੍ਰਮੁੱਖ ਨਾਮ ਨਾਲ ਜੋੜੀ ਬਣਾਈ। ਇਸ ਜੋੜੀ ਨੇ ਕਈ ਸਟੇਜ ਅਤੇ ਟੀ.ਵੀ. ਪੇਸ਼ਕਾਰੀ ਕੀਤੀ। ਉਹ ਮਾਰਕਫੈਡ ਲਈ ਟੀ.ਵੀ. ਸ਼ੋਅ ਦੀ ਮੇਜ਼ਬਾਨੀ ਵੀ ਕਰਦੇ ਹਨ।