Punjab news : ਪੰਜਾਬ ਦੀਆਂ ਸੜਕਾਂ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab news : ਕਿਹਾ - ਪੰਜਾਬ ਦੇ ਤਿੰਨ ਸ਼ਹਿਰਾਂ ਦੀਆਂ ਸੜਕਾਂ ਬਣਨਗੀਆਂ ਬਾਹਰਲੇ ਮੁਲਕਾਂ ਵਾਂਗ, ਜਲੰਧਰ, ਲੁਧਿਆਣਾ, ਅੰਮ੍ਰਿਤਸਰ  ’ਚ ਸੜਕਾਂ ਦਾ ਕੀਤਾ ਜਾਵੇਗਾ ਵਿਕਾਸ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ

Punjab News in Punjabi: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ਚੰਡੀਗੜ੍ਹ ’ਚ ਪ੍ਰੈੱਸ ਕਾਨਫ਼ਰੰਸ ਨੂੰ ਕਰਦਿਆਂ ਪੰਜਾਬ ਦੀਆਂ ਸੜਕਾਂ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਦੀਆਂ ਸੜਕਾਂ ਬਾਹਰਲੇ ਮੁਲਕਾਂ ਵਾਂਗ  ਬਣਨਗੀਆਂ।  ਜਲੰਧਰ, ਲੁਧਿਆਣਾ, ਅੰਮ੍ਰਿਤਸਰ  ’ਚ ਸੜਕਾਂ ਦਾ ਵਿਕਾਸ ਕੀਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ’ਚ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇਗਾ। ਉਨ੍ਹਾਂਕਿਹਾ ਕਿ ਹਾਈ ਕੁਆਲਿਟੀ ਦੀਆਂ ਬਣਨਗੀਆਂ ਸੜਕਾਂ ਜਿਸ ਦੀ ਮਿਆਦ ਘੱਟੋਂ ਘੱਟ 10 ਸਾਲ ਦੀ ਹੋਵੇਗੀ।  

ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਹਿਰਾਂ ਦੇ ਸੁੰਦਰੀਕਰਨ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ।  'ਪੈਦਲ ਚੱਲਣ ਵਾਲੇ ਲੋਕਾਂ ਤੇ ਸਾਈਕਲਾਂ ਲਈ ਲੇਨ ਬਣਾਈ ਜਾਵੇਗੀ।  ਹਰੇਕ ਤਿੰਨ ਮਹੀਨੇ ਬਾਅਦ ਮੁੜ ਲੇਨ ਪੇਂਟ' ਕੀਤੀ ਜਾਵੇਗੀ। ਉੱਚ ਗੁਣਵੱਤਾ ਵਾਲੀਆਂ ਸੜਕਾਂ ਤਿਆਰ ਹੋਣਗੀਆਂ, 10 ਸਾਲ ਲਈ ਇਕੋ ਠੇਕੇਦਾਰ ਕੋਲ ਦੇਖ-ਰੇਖ ਹੋਵੇਗੀ। 

ਉਨ੍ਹਾਂ  ਦੱਸਿਆ ਕਿ ਤਿੰਨ ਪੜਾਵਾਂ ਵਿਚ ਪ੍ਰਾਜੈਕਟ' ਮੁਕੰਮਲ ਹੋਵੇਗਾ, 'ਪਹਿਲੇ ਪੜਾਅ ਵਿਚ ਡਿਜ਼ਾਈਨ ਤਿਆਰ ਕੀਤੇ ਜਾਣਗੇ।  ਇਹ ਪੜਾਅ 4 ਮਹੀਨਿਆਂ ਤੱਕ ਚੱਲੇਗਾ, ਚੋਟੀ ਦੇ ਸ਼ਹਿਰੀ ਯੋਜਨਾਕਾਰਾਂ ਤੋਂ ਸੇਵਾਵਾਂ ਲਈਆਂ ਜਾਣਗੀਆਂ। ਆਰਕੀਟੈਕਚਰ ਲਈ ਟੈਂਡਰ ਅੱਜ ਤੋਂ ਹੀ ਸ਼ੁਰੂ ਹੋਣਗੇ।  ਦੂਜੇ ਪੜਾਅ ਤਹਿਤ ਨਿਰਮਾਣ ਦਾ ਕੰਮ 8 ਮਹੀਨੇ ਵਿਚ ਹੋਵੇਗਾ। ਪਹਿਲਾਂ ਗੁਰੂ ਨਗਰੀ ਅੰਮ੍ਰਿਤਸਰ ਨੂੰ ਤਰਜੀਹ ਦਿੱਤੀ ਗਈ ਹੈ। 

(For more news apart from Cabinet Minister Harpal Singh Cheema's big announcement regarding Punjab's roads News in Punjabi, stay tuned to Rozana Spokesman)