President Murmu honours Hoshiarpur girl: ਹੁਸ਼ਿਆਰਪੁਰ ਦੀ ਅਦਿਤੀ ਦਾ ਰਾਸ਼ਟਰਪਤੀ ਮੁਰਮੂ ਨੇ ਸੋਨ ਤਮਗ਼ੇ ਨਾਲ ਕੀਤਾ ਸਨਮਾਨ 

ਏਜੰਸੀ

ਖ਼ਬਰਾਂ, ਪੰਜਾਬ

President Murmu honours Hoshiarpur girl: ਐਮ.ਏ. ’ਚ ਅੱਵਲ ਆਉਣ ’ਤੇ ਮਿਲਿਆ ਸਨਮਾਨ

President Murmu honours Aditi of Hoshiarpur with gold medal

ਕਿਹਾ, ਅਪਣੇ ਪਿਤਾ ਨਾਲ ਜੋ ਵਾਅਦਾ ਕੀਤਾ ਸੀ ਅੱਜ ਉਹ ਪੂਰਾ ਹੋਇਆ 

President Murmu honours Hoshiarpur girl: ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਡਲਵਾਲੀ ਕਲਾਂ ਦੇ ਵਿੱਚ ਇੱਕ ਲੜਕੀ ਵੱਲੋਂ ਹਿੰਦੀ ਐਮਏ ਦੇ ਵਿੱਚ ਟੋਪ ਕਰਕੇ ਪੰਜਾਬ ਯੂਨੀਵਰਸਿਟੀ ਵਿੱਚ ਦੇਸ਼ ਦੇ ਰਾਸ਼ਟਰਪਤੀ ਦ੍ਰੌਪਤੀ ਮੁਰਮੂ ਵੱਲੋਂ ਗੋਲਡ ਮੈਡਲ ਪ੍ਰਾਪਤ ਕਰਕੇ ਆਪਣੇ ਇਲਾਕੇ ਦਾ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਅਦਿਤੀ ਡਡਵਾਲ ਨੇ ਦੱਸਿਆ ਕਿ ਉਸਦੇ ਪਿਤਾ ਦਾ ਸੁਪਨਾ ਸੀ ਕਿ ਉਸਦੀ ਬੇਟੀ ਗੋਲਡ ਮੈਡਲ ਨਾਲ ਸਨਮਾਨਤ ਹੋਵੇ।

ਉਸਨੇ ਕਿਹਾ ਕਿ ਉਸਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਰ ਉਸ ਨੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਇੱਕ ਦਿਨ ਗੋਲਡ ਮੈਡਲ ਲੈ ਕੇ ਜ਼ਰੂਰ ਆਵੇਗੀ। ਜੋ ਕੇ ਅੱਜ ਮੈਂ ਆਪਣੇ ਪਿਤਾ ਨਾਲ ਕੀਤਾ ਉਹ ਵਾਅਦਾ ਪੂਰਾ ਕਰ ਦਿੱਤਾ ਤੇ ਜਿੱਥੇ ਵੀ ਮੇਰੇ ਪਿਤਾ ਹੋਣਗੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹੋਣਗੇ। ਅਦਿਤੀ ਦਾ ਕਹਿਣਾ ਹੈ ਕਿ ਉਸਦੇ ਘਰ ਵਿੱਚ ਉਸਦੇ ਪ੍ਰਵਾਰਕ ਮੈਂਬਰਾਂ ਦਾ ਉਸਨੂੰ ਬਹੁਤ ਜ਼ਿਆਦਾ ਸਪੋਰਟ ਹੈ।

ਉਸਨੇ ਦੱਸਿਆ ਕਿ ਉਸਦੇ ਮਾਤਾ ਜੀ ਅਤੇ ਉਸਦੇ ਚਾਚਾ ਜੀ ਉਸਨੂੰ ਬਹੁਤ ਸਪੋਰਟ ਕਰਦੇ ਨੇ ਤੇ ਇਸ ਦੇ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਉਸ ਨੂੰ ਗੋਲਡ ਮੈਡਲ ਮਿਲਣ ਤੇ ਬਹੁਤ ਜ਼ਿਆਦਾ ਖ਼ੁਸ਼ੀ ਹੈ ਤੇ ਉਸਦੇ ਘਰ ਵਿੱਚ ਵੀ ਬਹੁਤ ਖ਼ੁਸ਼ੀ ਦਾ ਮਾਹੌਲ ਹੈ। ਉਸਨੇ ਦੱਸਿਆ ਕਿ ਉਹ ਟੀਚਰ ਬਣਨਾ ਚਾਹੁੰਦੀ ਹੈ ਤੇ ਉਹ ਨਾਲ ਨਾਲ ਸਿਵਲ ਸਰਵਿਸ ਦੀ ਤਿਆਰੀ ਵੀ ਕਰ ਰਹੀ ਹੈ।

(For more news apart from Punjab Latest News, stay tuned to Rozana Spokesman)