ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੀ ਸਟਾਫ਼ ਨਰਸ 'ਤੇ ਸਮੁੱਚੇ ਸਟਾਫ਼ ਦਾ ਵਧਾਇਆ ਹੌਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਇਕ ਸਟਾਫ਼ ਨਰਸ ਪਵਨਦੀਪ ਕੌਰ ਨਾਲ ਫ਼ੋਨ ਰਾਹੀਂ ਗੱਲਬਾਤ

File photo

ਮੋਗਾ, 14 ਅਪ੍ਰੈਲ (ਅਮਜਦ ਖ਼ਾਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਇਕ ਸਟਾਫ਼ ਨਰਸ ਪਵਨਦੀਪ ਕੌਰ ਨਾਲ ਫ਼ੋਨ ਰਾਹੀਂ ਗੱਲਬਾਤ ਕਰਦਿਆਂ ਹਸਪਤਾਲ ਦਾ ਜਾਇਜ਼ਾ ਲਿਆ ਅਤੇ ਪੁੱਛਿਆ ਕੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੈ। ਮੋਗੇ ਸਰਕਾਰੀ ਹਸਪਤਾਲ ਦੀ ਸਟਾਫ਼ ਨਰਸ ਨੇ ਦਸਿਆ ਕੇ ਉਨ੍ਹਾਂ ਨੂੰ ਖ਼ੁਸ਼ੀ ਹੋਈ ਅਤੇ ਉਨ੍ਹਾਂ ਨਾਲ ਗੱਲਬਾਤ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਜਿਸ ਨਾਲ ਉਨ੍ਹਾਂ ਦਾ ਹੌਸਲਾ ਵਧਿਆ।

ਨਰਸ ਨੇ ਦਸਿਆ ਕਿ ਮੋਗੇ ਵਿਚ ਕਰੋਨਾ ਵਾਇਰਸ ਦੇ ਚਾਰ ਮਰੀਜ਼ ਹਨ। ਜਿਨ੍ਹਾਂ ਵਿਚ ਕਰੋਨਾ ਵਾਇਰਸ ਦੇ ਸਿਮਟਨ ਨੇ ਪਰ ਉਹ ਬਿਲਕੁਲ ਠੀਕ ਨੇ। ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਸਮੁੱਚੇ ਸਟਾਫ਼ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਮੁੱਖ ਮੰਤਰੀ ਵਲੋ ਇਸ ਉਪਰਾਲੇ ਦੀ ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਧਨਵਾਦ ਕੀਤਾ।

ਉਥੇ ਹੀ ਡੈਫ਼ੋਡਾਈਲ ਆਇਲੈਟਸ ਸੈਂਟਰ ਦੇ ਐਮ.ਡੀ. ਮਨਦੀਪ ਖੋਸਾ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦਿਆ ਕਿਹਾ ਕਿ ਮੁੱਖ ਮੰਤਰੀ ਖ਼ੁਦ ਜੋ ਡਾਕਟਰਾਂ, ਪੁਲਿਸ ਜਵਾਨਾਂ ਕੋਰੋਨਾ ਵਾਇਰਸ ਦੇ ਚਲਦਿਆਂ ਜੋ ਵੀ ਅਪਣੀਆਂ ਸੇਵਾਵਾਂ ਨਿੱਭਾ ਰਹੇ ਹਨ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵੱਧਾ ਰਹੇ ਹਨ। ਇਸ ਨਾਲ ਹਰ ਇਕ ਨੂੰ ਕੰਮ ਕਰਨ 'ਚ ਬਲ ਮਿਲਦਾ ਹੈ ਅਤੇ ਉਸ ਦਾ ਮਾਣ ਵਧਦਾ ਹੈ।