ਧਾਲੀਵਾਲ ਵਲੋਂ ਐਸ.ਐਮ.ਓ. ਨੂੰ 50 ਸੇਫ਼ਟੀ ਕਿੱਟਾਂ ਭੇਟ
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਦੇ ਸਮੇਂ ਸਿਵਲ ਹਸਪਤਾਲ ਫਗਵਾੜਾ ਦੇ ਮੈਡੀਕਲ ਸਟਾਫ਼ ਨੂੰ ਪੂਰਨ ਸਿਹਤ ਸੁਰੱਖਿਆ ਪ੍ਰਧਾਨ ਕਰਨ ਦੇ ਮਕਸਦ
ਫਗਵਾੜਾ, 14 ਅਪ੍ਰੈਲ (ਵਿਜੇ ਪਾਲ ਸਿੰਘ ਤੇਜੀ) : ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਦੇ ਸਮੇਂ ਸਿਵਲ ਹਸਪਤਾਲ ਫਗਵਾੜਾ ਦੇ ਮੈਡੀਕਲ ਸਟਾਫ਼ ਨੂੰ ਪੂਰਨ ਸਿਹਤ ਸੁਰੱਖਿਆ ਪ੍ਰਧਾਨ ਕਰਨ ਦੇ ਮਕਸਦ ਨਾਲ ਅੱਜ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਵਲੋਂ 50 ਸੇਫਟੀ ਕਿੱਟਾਂ ਦੀ ਖ਼ਰੀਦ ਕਰ ਕੇ ਐਸ.ਐਮ.ਓ. ਡਾ. ਕਮਲ ਕਿਸ਼ੋਰ ਨੂੰ ਭੇਂਟ ਕੀਤੀਆਂ।
ਇਸ ਦੌਰਾਨ ਉਨ੍ਹਾਂ ਕੋਵਿਡ-19 ਕੋਰੋਨਾ ਵਾਇਰਸ ਸੰਕਟ ਵਿਚ ਡਾਕਟਰਾਂ, ਨਰਸਾਂ ਸਮੇਤ ਸਮੂਹ ਮੈਡੀਕਲ ਸਟਾਫ਼ ਦੀਆਂ ਸੇਵਾਵਾਂ ਨੂੰ ਸ਼ਲਾਘਾਯੋਗ ਦਸਿਆ ਅਤੇ ਕਿਹਾ ਕਿ ਇਸ ਸਮੇਂ ਮੈਡੀਕਲ ਅਮਲਾ ਉਸੇ ਤਰ੍ਹਾਂ ਮੈਦਾਨ ਵਿਚ ਡਟਿਆ ਹੋਇਆ ਹੈ ਜਿਸ ਤਰ੍ਹਾਂ ਜੰਗ ਦੇ ਮੈਦਾਨ ਵਿਚ ਸਰਹੱਦਾਂ ਦੀ ਰਖਿਆ ਲਈ ਫ਼ੌਜ ਦੇ ਜਵਾਨ ਹੌਸਲੇ ਨਾਲ ਲੜਦੇ ਹਨ।
ਉਹਨਾਂ ਆਪਣੀ ਜਿੰਦਗੀ ਨੂੰ ਖਤਰੇ ਵਿਚ ਪਾ ਕੇ ਕੋਰੋਨਾ ਵਾਇਰਸ ਦੇ ਖਾਤਮੇ ਦੀ ਲੜਾਈ ਲੜ ਰਹੇ ਡਾਕਟਰਾਂ ਨਰਸਾਂ ਦੇ ਜਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਉਹ ਖੁੱਦ ਅਤੇ ਪੰਜਾਬ ਦੀ ਕੈਪਟਨ ਸਰਕਾਰ ਡਾਕਟਰੀ ਅਮਲੇ ਨੂੰ ਕਿਸੇ ਲੋੜੀਂਦੇ ਉਪਕਰਨ ਦੀ ਘਾਟ ਨਹੀਂ ਹੋਣ ਦੇਵੇਗੀ। ਡਾ. ਕਮਲ ਕਿਸ਼ੋਰ ਅਤੇ ਸਮੂਹ ਮੈਡੀਕਲ ਸਟਾਫ਼ ਨੇ ਵਿਧਾਇਕ ਧਾਲੀਵਾਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਏ.ਡੀ.ਸੀ. ਰਾਜੀਵ ਵਰਮਾ, ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਨਰੇਸ ਭਾਰਦਵਾਜ, ਚੇਅਰਮੈਨ ਬਲਾਕ ਸੰਮਤੀ ਫਗਵਾੜਾ ਗੁਰਦਿਆਲ ਸਿੰਘ ਭੁਲਾਰਾਈ ਅਤੇ ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ, ਪਦਮ ਦੇਵ ਸੁਧੀਰ ਨਿੱਕਾ, ਦਰਸ਼ਨ ਲਾਲ ਧਰਮਸੋਤ ਆਦਿ ਹਾਜ਼ਰ ਸਨ।